ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ’ਤੇ FIP ਨੇ ਚੁੱਕੇ ਸਵਾਲ, ਸੁਤੰਤਰ ਸਮੀਖਿਆ ਦੀ ਅਪੀਲ

ਅਹਿਮਦਾਬਾਦ ਜਹਾਜ਼ ਹਾਦਸਾ: FIP ਵੱਲੋਂ ਅੰਤਿਮ ਰਿਪੋਰਟ ਤੋਂ ਪਹਿਲਾਂ ਸੁਤੰਤਰ ਤਕਨੀਕੀ ਸਮੀਖਿਆ ਦੀ ਮੰਗ

ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ (ਐੱਫਆਈਪੀ) ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਏਅਰ ਇੰਡੀਆ ਦੀ ਉਡਾਣ ਏਆਈ-171 ਹਾਦਸੇ ਸਬੰਧੀ ਸੰਸਥਾ ਵੱਲੋਂ ਦਿੱਤੇ ਤਕਨੀਕੀ ਸੁਝਾਵਾਂ ’ਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਵੱਲੋਂ ਅੰਤਿਮ ਜਾਂਚ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਰਸਮੀ ਤੌਰ ’ਤੇ ਵਿਚਾਰ ਕੀਤਾ ਜਾਵੇ।

12 ਜੂਨ 2025 ਨੂੰ ਅਹਿਮਦਾਬਾਦ ਵਿੱਚ ਵਾਪਰੇ ਇਸ ਜਹਾਜ਼ ਹਾਦਸੇ ਵਿੱਚ ਕੁੱਲ 260 ਲੋਕਾਂ ਦੀ ਮੌਤ ਹੋਈ ਸੀ। ਹਾਦਸੇ ਦੀ ਜਾਂਚ ਹੁਣ ਅਹਿਮ ਪੜਾਅ ਵਿੱਚ ਦਾਖ਼ਲ ਹੋ ਚੁੱਕੀ ਹੈ। ਇਸ ਸਬੰਧੀ ਐੱਫਆਈਪੀ ਨੇ ਸ਼ੁੱਕਰਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੂੰ ਪੱਤਰ ਭੇਜ ਕੇ ਮੰਗ ਕੀਤੀ ਕਿ ਫੈਡਰੇਸ਼ਨ ਨੂੰ ਏਆਈ-171 ਦੀ ਡਰਾਫਟ ਅੰਤਿਮ ਜਾਂਚ ਰਿਪੋਰਟ ਦੀ ਸਮੀਖਿਆ ਲਈ ਇੱਕ ਸੁਤੰਤਰ ਤਕਨੀਕੀ ਭਾਗੀਦਾਰ ਵਜੋਂ ਸ਼ਾਮਲ ਕੀਤਾ ਜਾਵੇ।

ਐੱਫਆਈਪੀ ਨੇ ਪੱਤਰ ਵਿੱਚ ਕਿਹਾ ਕਿ ਉਸ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਹੈ ਕਿ ਸਰਕਾਰ ਜਾਂ ਮੰਤਰਾਲਾ ਡਰਾਫਟ ਜਾਂਚ ਰਿਪੋਰਟ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਕਿਸੇ ਸੁਤੰਤਰ ਕਮੇਟੀ ਰਾਹੀਂ ਇਸ ਦੀ ਸਮੀਖਿਆ ਕਰਵਾਉਣ ਬਾਰੇ ਵਿਚਾਰ ਕਰ ਰਿਹਾ ਹੈ। ਫੈਡਰੇਸ਼ਨ ਨੇ ਕਿਹਾ ਕਿ ਜੇਕਰ ਅਜਿਹੀ ਸਮੀਖਿਆ ਲਈ ਕੋਈ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਪੇਸ਼ੇਵਰ ਪਾਇਲਟ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਸੁਤੰਤਰ ਤਕਨੀਕੀ ਹਿੱਸੇਦਾਰ ਵਜੋਂ ਐੱਫਆਈਪੀ ਨੂੰ ਵੀ ਇਸ ਪ੍ਰਕਿਰਿਆ ਵਿੱਚ ਰਸਮੀ ਤੌਰ ’ਤੇ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਐੱਫਆਈਪੀ ਵੱਲੋਂ ਕੀਤੀ ਗਈ ਇਸ ਮੰਗ ’ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਜਾਂ ਏਏਆਈਬੀ ਵੱਲੋਂ ਫਿਲਹਾਲ ਕੋਈ ਤੁਰੰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਜ਼ਿਕਰਯੋਗ ਹੈ ਕਿ ਏਅਰ ਇੰਡੀਆ ਦਾ ਬੋਇੰਗ 787-8 ਜਹਾਜ਼ 12 ਜੂਨ 2025 ਨੂੰ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਲਈ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਵਿੱਚ ਸਵਾਰ 241 ਲੋਕਾਂ ਅਤੇ ਜ਼ਮੀਨ ’ਤੇ ਮੌਜੂਦ 19 ਵਿਅਕਤੀਆਂ ਦੀ ਇਸ ਹਾਦਸੇ ਵਿੱਚ ਮੌਤ ਹ