2 ਮਹੀਨੇ ਪਹਿਲਾਂ ਪੜਾਈ ਕਰਨ ਕੈਨੇਡਾ ਗਈ ਨੌਜਵਾਨ ਕੁੜੀ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ 

ਕੈਨੇਡਾ ਤੋਂ ਆਈ ਮੰਦਭਾਗੀ ਖਰਬ। ਮਹਿਜ 2 ਮਹੀਨੇ ਕੁ ਪਹਿਲਾਂ ਪੜਾਈ ਲਈ ਕੈਨੇਡਾ ਗਈ ਨੌਜਵਾਨ ਪੰਜਾਬੀ ਕੁੜੀ ਨਾਲ ਵਾਪਰੇ ਭਿਆਨਕ ਹਾਦਸਾ ਵਿੱਚ ਹੋਈ ਮੌਤ। ਜਾਣਕਾਰੀ ਦੇ ਅਨੁਸਾਰ ਮ੍ਰਿਤਕ ਕੋਮਲਪ੍ਰੀਤ ਕੌਰ ਬਨੂੜ ਦੀ ਵਾਸੀ ਸੀ। ਜੋ ਚੰਗੇ ਭਵਿੱਖ ਅਤੇ ਉੱਚ ਸਿੱਖਿਆ ਲਈ ਵਿਦੇਸ਼ ਗਈ ਸੀ। ਦੱਸ ਦਈਏ ਕਿ ਕੋਮਲਪ੍ਰੀਤ ਕੌਰ ਕੈਨੇਡਾ ਦੇ ਬਰੈਪਟਨ ਸ਼ਹਿਰ ਵਿਚ ਰਹਿ ਰਹੀ ਸੀ। ਜਾਣਕਾਰੀ ਦੇ ਅਨੁਸਾਰ ਜਦੋ ਕੋਮਲਪ੍ਰੀਤ ਭਾਰਤੀ ਸਮੇਂ ਅਨੁਸਾਰ ਸਵੇਰੇ 6 ਵਜੇ ਕੁ ਆਪਣੇ ਸਾਥੀਆਂ ਨਾਲ ਕੰਮ ‘ਤੇ ਜਾ ਰਹੀ ਸੀ ਤਾਂ ਉਦੋਂ ਰਸਤੇ ਵਿਚ ਚਾਰ ਵਾਹਨਾਂ ਦੀ ਟੱਕਰ ਆਪਸ ਵਿਚ ਭਿਆਨਕ ਹੋ ਗਈ।

ਇਹ ਹਾਦਸਾ ਐਨਾ ਜਿਆਦਾ ਭਿਆਨਕ ਸੀ ਕਿ ਕੋਮਲਪ੍ਰੀਤ ਕੌਰ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਚਾਰੋਂ ਵਾਹਨਾਂ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ। ਜਾਣਕਾਰੀ ਦੇ ਅਨੁਸਾਰ ਭਿਆਨਕ ਟੱਕਰ ਨਾਲ ਕੋਮਲਪ੍ਰੀਤ ਦੀ ਗੱਡੀ ਦਾ ਦਰਵਾਜ਼ਾ ਖੁੱਲ੍ਹ ਗਿਆ ਤੇ ਉਹ ਸੜਕ ‘ਤੇ ਜਾ ਡਿੱਗੀ। ਜਿਸ ਕਾਰਨ ਕੋਮਲਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਇਸ ਹਾਦਸੇ ਵਿਚ ਇਕ ਵਿਅਕਤੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ।

ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਚ ਦਾਖਿਲ ਕਰਾਇਆ ਗਿਆ। ਦੂਜੇ ਪਾਸੇ ਜਦੋ ਕੋਮਲਪ੍ਰੀਤ ਕੌਰ ਦੀ ਮੌਤ ਦੀ ਮੰਦਭਾਗੀ ਖਬਰ ਨਾਲ ਘਰ ਪਤਾ ਲਗੀ ਤਾਂ ਉਸ ਦੇ ਘਰ ਵਿਚ ਮਾਤਮ ਛਾ ਗਿਆ। ਉਨ੍ਹਾਂ ਦੱਸਿਆ ਦੋ ਮਹੀਨੇ ਪਹਿਲਾਂ ਕੋਮਲਪ੍ਰੀਤ ਦੇ ਪਿਤਾ ਜੋਧ ਸਿੰਘ ਦੀ ਕੈਂਸਰ ਨਾਲ ਮੌਤ ਹੋ ਗਈ ਸੀ।

ਪਰ ਕੋਮਲਪ੍ਰੀਤ ਤੇ ਉਸ ਦੇ ਭਰਾ ਦੀਦਾਰ ਸਿੰਘ ਨੂੰ ਉਸ ਦੀ ਮਾਂ ਨੇ ਚੰਗੇ ਭਵਿੱਖ ਦੀ ਲਈ ਕੈਨੇਡਾ ਭੇਜ ਦਿੱਤਾ ਸੀ। ਕੋਮਲਪ੍ਰੀਤ ਦੇ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਗੁਹਾਰ ਲਗਾਈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਘਰ ਲਿਆਉਣ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਉਹ ਆਪਣੀ ਧੀ ਨੂੰ ਆਖਰੀ ਵਾਰ ਦੇਖ ਕੇ ਅੰਤਿਮ ਵਿਦਾਈ ਦੇ ਸਕੇ।