BREAKING NEWS
Search

ਟੀਪੂ ਸੁਲਤਾਨ ਦੀ ਤਲਵਾਰ ਲੰਡਨ ਚ ਵਿਕੀ 143 ਕਰੋੜ ਚ, ਤੋੜ ਦਿੱਤੇ ਨਿਲਾਮੀ ਨੇ ਰਿਕਾਰਡ

ਆਈ ਤਾਜਾ ਵੱਡੀ ਖਬਰ 

ਲੰਡਨ ਵਿਚ ਟੀਪੂ ਸੁਲਤਾਨ ਦੀ ਤਲਵਾਰ ਦੀ ਵਿਕਰੀ ਨੇ ਤੋੜੇ ਸਾਰੇ ਰਿਕਾਰਡ ਕੀਮਤ ਜਾਣ ਕਿ ਤੁਹਾਡੇ ਹੋਸ਼ ਉੱਡ ਜਾਣਗੇ। ਦੱਸ ਦਈਏ ਕਿ ਮੈਸੂਰ ਦੇ ਸ਼ਾਸ਼ਕ ਟੀਪੂ ਸੁਲਤਾਨ ਦੀ ਤਲਵਾਰ ਦੀ ਲੰਡਨ ਵਿੱਚ ਨਿਲਾਮੀ ਕੀਤੀ ਗਈ ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਦੱਸ ਦਈਏ ਕਿ ਟੀਪੂ ਸੁਲਤਾਨ ਦੀ ਇਸ ਤਲਵਾਰ ਦੀ ਲੰਡਨ ਵਿੱਚ ਵਿਕਰੀ ਇਸਲਾਮਿਕ ਅਤੇ ਇੰਡੀਅਨ ਸੇਲ ਵਿੱਚ ਇਸ ਨੂੰ ਤਕਰੀਬਨ 14 ਮਿਲੀਅਨ ਪੌਂਡ ਵਿੱਚ ਨਿਲਾਮ ਕੀਤਾ ਗਿਆ ਸੀ ਭਾਵ ਇਸ ਤਲਵਾਰ ਦੀ ਨਿਲਾਮੀ ਕਰੀਬ 143 ਕਰੋੜ ਰੁਪਏ ਵਿੱਚ ਹੋਈ ਹੈ। ਕਰੋੜਾਂ ਵਿੱਚ ਵੀ ਵਿਕਰੀ ਤਲਵਾਰ ਨੇ ਨਿਲਾਮੀ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਾਣਕਾਰੀ ਦੇ ਅਨੁਸਾਰ ਇਹ ਤਲਵਾਰ ਟੀਪੂ ਸੁਲਤਾਨ ਦੀ ਸਭ ਤੋਂ ਪਸੰਦੀਦਾ ਹਥਿਆਰਾਂ ਵਿਚੋਂ ਇੱਕ ਸੀ। ਇਸ ਤਲਵਾਰ ਨੂੰ ਪੈਰਿਸ ਦੇ ਇਕ ਨਿਜੀ ਕਮਰੇ ਤੋਂ ਬਰਾਮਦ ਕੀਤਾ ਗਿਆ ਸੀ। 1782 ਤੋਂ 1799 ਤੱਕ ਰਾਜ ਕਰਨ ਵਾਲੇ ਟੀਪੂ ਸੁਲਤਾਨ ਦੀ ਤਲਵਾਰ ਨੂੰ ਸੁਖੇਲਾ ਕਿਹਾ ਜਾਂਦਾ ਹੈ।

ਇਸ ਤੋਂ ਇਲਾਵਾ ਟੀਪੂ ਸੁਲਤਾਨ ਦੀ ਤਲਵਾਰ ਤੇ ਸ਼ਾਨਦਾਰ ਨੱਕਾਸ਼ੀ ਕੀਤੀ ਗਈ ਹੈ ਅਤੇ ਇਹ ਤਲਵਾਰ ਇੰਡੀਆ ਕੰਪਨੀ ਦੁਆਰਾ ਜਰਨਲ ਡੇਵਿਡ ਬੇਅਰਡ ਨੂੰ ਹਮਲੇ ਵਿਚ ਉਸਦੀ ਹਿੰਮਤ ਅਤੇ ਚਾਲ-ਚਲਣ ਲਈ ਉਨ੍ਹਾਂ ਦੇ ਸਨਮਾਨ ਦੀ ਪ੍ਰਤੀਕ ਵਜੋਂ ਭੇਟ ਕੀਤੀ ਗਈ ਸੀ। ਜਾਣਕਾਰੀ ਦੇ ਅਨੁਸਾਰ ਨਿਲਾਮੀਕਰਤਾ ਓਲੀਵਰ ਵਾਇਟ ਦੇ ਵੱਲੋਂ ਆਪਣੇ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕੇ ਸ਼ਾਨਦਾਰ ਤਲਵਾਰ ਟੀਪੂ ਸੁਲਤਾਨ ਦੇ ਸਾਰੇ ਹਥਿਆਰਾਂ ਵਿਚੋਂ ਸਭ ਤੋਂ ਵਧੀਆ ਹਥਿਆਰ ਹੈ ਜੋ ਅਜੇ ਵੀ ਨਿੱਜੀ ਹੱਥਾਂ ਵਿੱਚ ਹਨ।.

ਇਸ ਐਲਬਮ ਨੇ ਇਹ ਵੀ ਕਿਹਾ ਕਿ ਸੁਲਤਾਨ ਦਾ ਇਸ ਨਾਲ ਨਿੱਜੀ ਸਬੰਧ ਸੀ ਅਤੇ ਇਸ ਦੀ ਸ਼ਾਨਦਾਰ ਸ਼ਿਲਪਕਾਰੀ ਇਸ ਦੀ ਵਲੱਖਣਤਾ ਨੂੰ ਹੋਰ ਵਧਾਉਂਦੀ ਹੈ। ਤੁਹਾਨੂੰ ਦੱਸਿਆ ਕਿ ਇਸ ਤਲਵਾਰ ਦੀ ਕੀਮਤ GBP 1,500,000 ਅਤੇ 2,000,000 ਦੇ ਵਿਚਕਾਰ ਸੀ ਪਰ ਅੰਦਾਜ਼ਾ 14,080,900 ਵਿਚ ਇਸ ਦੀ ਵਿਕਰੀ ਹੋਈ। ਇਸ ਮੌਕੇ ਤੇ ਇਸਲਾਮਿਕ ਅਤੇ ਭਾਰਤੀ ਕਲਾ ਦੀ ਸਮੂਹ ਮੁਖੀ ਨੀਮਾ ਸਾਗਰਚੀ ਵੱਲੋਂ ਕਿਹਾ ਗਿਆ ਤਲਵਾਰ ਦਾ ਅਸਾਧਾਰਨ ਇਤਿਹਾਸ ਅਤੇ ਬੇਮਿਸਾਲ ਕਾਰੀਗਰੀ ਹੀ ਇਸ ਦੀ ਵਿਲੱਖਣਤਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਇਹ ਦੱਸਿਆ ਕਿ ਦੋ ਵਿਅਕਤੀਆਂ ਦੇ ਫ਼ੋਨ ਰਾਹੀਂ ਇਸ ਦੀ ਬੋਲੀ ਲਗਾਈ ਗਈ ਸੀ ਪਰ ਜਦੋਂ ਕਿ ਕਮਰੇ ਵਿਚ ਬੈਠੇ ਇਕ ਵਿਅਕਤੀ ਦੇ ਵੱਲੋਂ ਤਲਵਾਰ ਦੀ ਬੋਲੀ ਲਗਾਈ। ‌ ਉਨ੍ਹਾਂ ਜਾਂਣਕਾਰੀ ਦਿੱਤੀ ਕਿ ਨਿਲਾਮੀ ਦੀ ਖਰੀਦੋ-ਫਰੋਖਤ ਕਰਨ ਪਹੁੰਚੇ ਲੋਕਾਂ ਦੇ ਵਿਚਾਲੇ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲਿਆ।