ਮਾਂ ਨੇ ਇਸ ਕਾਰਨ ਆਪਣੀ ਧੀ ਨੂੰ ਚੋਥੀ ਮੰਜਿਲ ਤੋਂ ਸੁਟਿਆ ਥਲੇ , ਹੋਈ ਬੱਚੀ ਦੀ ਮੌਤ- ਘਟਨਾ ਹੋਈ CCTV ਚ ਕੈਦ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਰੱਬ ਤੋਂ ਬਾਅਦ ਮਾਂ ਨੂੰ ਬਣਾਇਆ ਗਿਆ ਹੈ ਕਿ ਜਿਥੇ ਰੱਬ ਨਹੀਂ ਪਹੁੰਚ ਸਕਦਾ ਸੀ ਉੱਥੇ ਹੀ ਮਾਂ ਹਰ ਘਰ ਵਿੱਚ ਸਭ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੀ ਹੈ। ਜਿੱਥੇ ਮਾਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੁਝ ਵੀ ਕਰ ਸਕਦੀ ਹੈ ਉੱਥੇ ਹੀ ਬਹੁਤ ਸਾਰੀਆਂ ਅਜਿਹੀਆਂ ਮਾਵਾਂ ਵੀ ਹਨ ਜਿਨ੍ਹਾਂ ਵੱਲੋਂ ਆਪਣੇ ਹੀ ਬੱਚਿਆਂ ਨੂੰ ਕਈ ਕਾਰਨਾਂ ਦੇ ਚਲਦਿਆਂ ਹੋਇਆਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸੋ ਹੁਣ ਇੱਥੇ ਮਾਂ ਨੇ ਇਸ ਕਾਰਨ ਆਪਣੀ ਧੀ ਨੂੰ ਚੋਥੀ ਮੰਜਿਲ ਤੋਂ ਸੁਟਿਆ ਥਲੇ , ਹੋਈ ਬੱਚੀ ਦੀ ਮੌਤ- ਘਟਨਾ ਹੋਈ CCTV ਚ ਕੈਦ, ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬੰਗਲੌਰ ਤੋਂ ਸਾਹਮਣੇ ਆਇਆ ਹੈ। ਇਹ ਬਹੁਮੰਜ਼ਿਲਾ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਮਾਂ ਵੱਲੋਂ ਆਪਣੀ ਮਾਸੂਮ ਚਾਰ ਸਾਲਾਂ ਧੀ ਨੂੰ ਹੇਠਾਂ ਸੁੱਟ ਦਿੱਤਾ ਗਿਆ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਉਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਜਿੱਥੇ ਪਤੀ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਪੁਲਿਸ ਵੱਲੋਂ ਪਤਨੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬੱਚੀ ਦੇ ਪਿਤਾ ਵੱਲੋਂ ਦੱਸਿਆ ਗਿਆ ਕਿ ਮਾਂ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਵੀ ਇਕ ਵਾਰ ਅਜਿਹਾ ਕੀਤਾ ਜਾ ਚੁੱਕਾ ਸੀ ਜਿਥੇ ਉਸ ਵੱਲੋਂ ਆਪਣੀ ਮਾਸੂਮ ਬੱਚੀ ਨੂੰ ਰੇਲਵੇ ਸਟੇਸ਼ਨ ਉਪਰ ਵੀ ਛੱਡ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਤਾ ਲੱਗਣ ਤੇ ਉਥੇ ਜਾ ਕੇ ਆਪਣੀ ਬੱਚੀ ਨੂੰ ਵਾਪਸ ਲਿਆਂਦਾ ਗਿਆ ਸੀ।

ਉੱਥੇ ਹੀ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਦੋਸ਼ੀ ਮਾਂ ਪੇਸ਼ੇ ਤੋਂ ਡੈਂਟਿਸਟ ਹੈ। ਉਥੇ ਹੀ ਬੱਚੀ ਬੋਲਣ ਤੋਂ ਅਸਮਰੱਥ ਸੀ ਇਸ ਬੀਮਾਰੀ ਨੂੰ ਦੇਖਦੇ ਹੋਏ ਮਾਂ ਨੂੰ ਲੱਗਦਾ ਸੀ ਕਿ ਉਸ ਦਾ ਕਰੀਅਰ ਖ਼ਤਮ ਹੋ ਰਿਹਾ ਹੈ।

ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਮਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਪਰਿਵਾਰ ਜਿੱਥੇ ਬੈਂਗਲੁਰੂ ਦੇ ਸੰਪੰਨਗਿਰਮਾਨਗਰ ਥਾਣਾ ਖੇਤਰ ਸਥਿਤ ਅਦਵੈਤ ਆਸ਼ਰਿਆ ਅਪਾਰਟਮੈਂਟ ਵਿੱਚ ਰਹਿੰਦਾ ਸੀ ਉਥੇ ਹੀ ਵੀਰਵਾਰ ਨੂੰ ਇਹ ਹਾਦਸਾ ਵਾਪਰਿਆ ਹੈ ਅਤੇ ਮਾਂ ਵੱਲੋਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਗੁਆਂਢੀਆਂ ਨੇ ਉਸ ਨੂੰ ਬਚਾਅ ਲਿਆ।