BREAKING NEWS
Search

WHO ਹੁਣ ਪਤਾ ਕਰ ਰਿਹਾ ਇਸ ਗਲ੍ਹ ਦਾ ਤਾਂ ਜੋ ਅਗੇ ਤੋਂ ਨਾ ਹੋਵੇ ਅਜਿਹਾ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸੰਸਾਰ ਦੇ ਵਿਚ ਮੌਜੂਦ ਤਕਰੀਬਨ ਹਰ ਬਿਮਾਰੀ ਦਾ ਇਲਾਜ ਲੱਭਿਆ ਜਾ ਚੁੱਕਿਆ ਹੈ। ਇਹ ਇਲਾਜ ਜਿੱਥੇ ਬਿਮਾਰ ਹੋਏ ਲੋਕਾਂ ਨੂੰ ਮੁੜ ਸਿਹਤਮੰਦ ਕਰਨ ਦਾ ਜ਼ਰੀਆ ਹੁੰਦਾ ਹੈ ਉਥੇ ਹੀ ਇਹ ਬਿਮਾਰੀ ਨੂੰ ਅਗਾਂਹ ਵਧਣ ਤੋਂ ਰੋਕਣ ਵਿੱਚ ਵੀ ਸਹਾਇਕ ਹੁੰਦਾ ਹੈ। ਇਲਾਜ ਸੰਭਵ ਹੋ ਪਾਉਣ ਕਰਕੇ ਹੀ ਹੁਣ ਤੱਕ ਪੂਰੇ ਵਿਸ਼ਵ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਉੱਪਰ ਰੋਕ ਲਗਾ ਦਿੱਤੀ ਗਈ ਹੈ। ਹਰ ਬਿਮਾਰੀ ਦਾ ਇਲਾਜ ਲੱਭਣ ਦੇ ਲਈ ਵਿਗਿਆਨੀ ਸਭ ਤੋ ਪਹਿਲਾਂ

ਉਸ ਬਿਮਾਰੀ ਦੀ ਜੜ੍ਹ ਲੱਭੇ ਹਨ ਤਾਂ ਜੋ ਉਨ੍ਹਾਂ ਨੂੰ ਇਹ ਪਤਾ ਲੱਗ ਸਕੇ ਕਿ ਇਸ ਬਿਮਾਰੀ ਦੇ ਫੈਲਣ ਦੇ ਕੀ ਕਾਰਨ ਸਨ। ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਕੁਝ ਅਜਿਹਾ ਹੀ ਕੀਤਾ ਜਾ ਰਿਹਾ ਹੈ। ਇਕ ਵੱਡੀ ਖ਼ਬਰ ਸੁਣਨ ਵਿਚ ਆ ਰਹੀ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਦੀ ਖੋਜ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਕਿ ਇਹ ਕੋਰੋਨਾ ਵਾਇਰਸ ਅਸਲ ਵਿੱਚ ਕਿਥੋਂ ਆਇਆ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸੰਸਥਾ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਏਡਾਨੋਮ ਘੇਬ੍ਰੇਯਸਸ ਦਾ ਕਹਿਣਾ ਹੈ

ਕਿ ਉਹ ਭਵਿੱਖ ਵਿੱਚ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਵਾਸਤੇ ਇਸ ਬਿਮਾਰੀ ਦੇ ਸਰੋਤ ਨੂੰ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਦੀ ਸਟੱਡੀ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਮਾਡਰਨਾ ਜੋ ਇਕ ਅਮਰੀਕੀ ਦਵਾਈ ਕੰਪਨੀ ਹੈ ਨੇ ਆਪਣੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਵਾਸਤੇ ਜਲਦ ਹੀ ਅਮਰੀਕਾ ਅਤੇ ਯੂਰਪੀਅਨ ਰੈਗੂਲੇਟਰਸ ਨੂੰ ਅਪਲਾਈ ਕਰੇਗੀ। ਇਸ ਵੈਕਸੀਨ ਦੇ ਆਖ਼ਰੀ ਟਰਾਇਲ ਤੋਂ ਬਾਅਦ ਕੰਪਨੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ

ਕਿ ਇਹ ਦਵਾਈ ਕੋਰੋਨਾ ਵਾਇਰਸ ਨਾਲ ਲੜਨ ਵਿਚ 94 ਫੀਸਦੀ ਪ੍ਰਭਾਵੀ ਹੈ‌। ਕੋਰੋਨਾ ਕਾਰਨ ਸਭ ਤੋਂ ਵੱਧ ਮੌਤਾਂ ਯੂਰਪੀਅਨ ਦੇਸ਼ਾਂ ਵਿਚ ਹੋ ਰਹੀਆਂ ਹਨ। ਜਿੱਥੇ ਸੰਕ੍ਰਮਿਤ ਹੋਣ ਕਾਰਨ ਰੋਜ਼ਾਨਾ ਹੀ 4 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਤੋਂ ਬਾਅਦ ਦੂਜਾ ਨੰਬਰ ਨੌਰਥ ਅਮਰੀਕਾ ਦਾ ਆਉਂਦਾ ਹੈ ਜਿਥੇ ਰੋਜ਼ਾਨਾ 2 ਹਜ਼ਾਰ ਮੌਤਾਂ ਹੁੰਦੀਆਂ ਹਨ ਜਦ ਕਿ ਰੋਜ਼ਾਨਾ ਤਕਰੀਬਨ 1,500 ਤੋਂ 1,800 ਮੌਤਾਂ ਨਾਲ ਤੀਸਰਾ ਨੰਬਰ ਏਸ਼ੀਆ ਦਾ ਹੈ।