BREAKING NEWS
Search

ਪੰਜਾਬੀਆਂ ਦੀ ਸ਼ਾਨ ਮੰਨੀ ਜਾਣ ਵਾਲੀ ਇਸ ਚੋਟੀ ਦੀ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਅਜੋਕੇ ਸੰਸਾਰ ਵਿੱਚ ਅਸੀਂ ਆਪਣੇ ਦੂਰ-ਦੁਰੇਡੇ ਬੈਠੇ ਰਿਸ਼ਤੇਦਾਰਾਂ ਦੇ ਨਾਲ ਗੱਲ ਬਾਤ ਕਰ ਸਕਦੇ ਹਾਂ ਅਤੇ ਅੱਜ ਕਲ੍ਹ ਵੀਡੀਓ ਕਾਲ ਦੇ ਜ਼ਰੀਏ ਇਕ ਦੂਜੇ ਨੂੰ ਦੇਖ ਵੀ ਸਕਦੇ ਹਾਂ। ਇਹ ਸਾਰਾ ਕੁੱਝ ਸੰਭਵ ਹੋ ਪਾਉਂਦਾ ਹੈ ਟੈਕਨਾਲੋਜੀ ਦੀ ਵਜ੍ਹਾ ਨਾਲ। ਤੇਜ਼ ਸਪੀਡ ਇੰਟਰਨੈੱਟ ਦੇ ਕਾਰਨ ਅਸੀਂ ਵਧੀਆ ਤਰੀਕੇ ਨਾਲ ਵੀਡੀਓ ਕਾਲ ਦਾ ਆਨੰਦ ਉਠਾ ਸਕਦੇ ਹਾਂ । ਇੰਟਰਨੈੱਟ ਦੀ ਸਪੀਡ ਨੂੰ ਤੇਜ਼ ਕਰਨ ਦੇ ਵਿਚ ਫਾਈਬਰ ਆਪਟਿਕ ਤਾਰ ਦਾ ਅਹਿਮ ਯੋਗਦਾਨ ਹੁੰਦਾ ਹੈ।

ਪਰ ਇਸ ਗੱਲ ਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਆਪਟਿਕ ਫਾਈਬਰ ਦੀ ਖੋਜ ਕਰਨ ਵਾਲਾ ਖੋਜ ਕਰਤਾ ਸਾਨੂੰ ਸਾਰਿਆਂ ਨੂੰ ਛੱਡ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜਿਆ ਹੈ। ਡਾ. ਨਰਿੰਦਰ ਸਿੰਘ ਕੰਪਾਨੀ ਜਿਨ੍ਹਾਂ ਨੂੰ ਆਪਟਿਕ ਫਾਈਬਰ ਦਾ ਪਿਤਾਮਾ ਆਖਿਆ ਜਾਂਦਾ ਹੈ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਉਹ ਅਮਰੀਕਾ ਦੇ ਵਿਚ ਸਿੱਖ ਵਿਗਿਆਨੀ ਸਨ ਅਤੇ ਉਹ ਮਹਾਨ ਵਿਗਿਆਨਕ ਹੋਣ ਦੇ ਨਾਲ-ਨਾਲ ਇਕ ਪਰਉਪਕਾਰੀ, ਸਿੱਖ ਕਲਾ ਦੇ ਚਹੇਤੇ ਅਤੇ ਸਾਹਿਤ ਦੇ ਵੱਡੇ ਦੂਤ ਵੀ ਸਨ।

ਈਕੋਸਿੱਖ ਸੰਸਥਾ ਦੇ ਮੁਖੀ ਡਾ. ਰਾਜਵੰਤ ਸਿੰਘ ਨੇ ਇਸ ਦੁੱਖ ਦੀ ਖ਼ਬਰ ਦੀ ਜਾਣਕਾਰੀ ਦਿੱਤੀ ਅਤੇ ਮਹਾਨ ਵਿਗਿਆਨੀ ਦੇ ਇਸ ਸੰਸਾਰਿਕ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਭਾਵੁਕ ਹੁੰਦੇ ਹੋਏ ਆਖਿਆ ਕਿ ਅਸੀਂ ਅਮਰੀਕਾ ਦੇ ਸਿੱਖ ਭਾਈਚਾਰੇ ਦਾ ਵੱਡਾ ਥੰਮ ਗੁਆ ਲਿਆ ਹੈ। ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਵ. ਡਾ. ਨਰਿੰਦਰ ਸਿੰਘ ਕੰਪਾਨੀ ਦੇ ਨਾਲ ਸਾਲ 1980 ਤੋਂ ਨਿੱਘੇ ਸਬੰਧ ਸਨ।

ਉਨ੍ਹਾਂ ਆਖਿਆ ਕਿ ਮੈਨੂੰ ਯਾਦ ਹੈ ਵਾਸ਼ਿੰਗਟਨ ਦੇ ਕੋਸਮੋਸ ਕਲੱਬ ਵਿੱਚ ਉਨ੍ਹਾਂ ਦੀਆਂ ਨਰਿੰਦਰ ਕੰਪਾਨੀ ਜੀ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਸਨ। ਉਨ੍ਹਾਂ ਦਾ ਯੋਗਦਾਨ ਸਿੱਖ ਅਧਿਐਨ ਦੇ ਵਿਚ ਸ਼ਲਾਘਾਯੋਗ ਹੈ। ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਸਦਕੇ ਹੀ ਅੱਜ ਅ-ਕਾ-ਦ-ਮਿ-ਕ ਅਤੇ ਕਲਾ ਜਗਤ ਦੇ ਵਿਚ ਸਿੱਖਾਂ ਨੂੰ ਮਾਨਤਾ ਅਤੇ ਵਡਿਆਈ ਮਿਲ ਰਹੀ ਹੈ। ਉਨ੍ਹਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਏ ਕਿਹਾ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ। ਇਸ ਮੌਕੇ ‘ਤੇ ਰਾਜਵੰਤ ਸਿੰਘ ਅਤੇ ਸਮੂਹ ਸਿੱਖ ਭਾਈਚਾਰੇ ਨੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਵੀ ਕੀਤੀ।