Apple Launch Event: iPhone 18 Pro ਸੀਰੀਜ਼ ਅਤੇ ਫੋਲਡੇਬਲ Duo ਬਣੇ ਖਾਸ ਆਕਰਸ਼ਣ

Apple iPhone 18 Pro: ਐਪਲ ਨੇ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ iPhone 18 Pro ਅਤੇ iPhone 18 Pro Max ਨੂੰ ਅਧਿਕਾਰਤ ਤੌਰ ’ਤੇ ਪੇਸ਼ ਕਰ ਦਿੱਤਾ ਹੈ। ਨਵੀਂ ਸੀਰੀਜ਼ ਨੂੰ ਚਾਰ ਨਵੇਂ ਰੰਗਾਂ ਵਿੱਚ ਉਪਲਬਧ ਕਰਵਾਇਆ ਗਿਆ ਹੈ। ਦੋਵੇਂ ਡਿਵਾਈਸਾਂ ਵਿੱਚ ਨਵਾਂ A20 Pro ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਤੇਜ਼ ਕਾਰਗੁਜ਼ਾਰੀ ਅਤੇ ਬਿਹਤਰ ਊਰਜਾ ਕੁਸ਼ਲਤਾ ਦਾ ਦਾਅਵਾ ਕਰਦਾ ਹੈ। ਇਸ ਦੇ ਨਾਲ ਹੀ AI ਆਧਾਰਿਤ Siri ਨੂੰ ਹੋਰ ਸਮਾਰਟ ਬਣਾਇਆ ਗਿਆ ਹੈ ਅਤੇ ਆਨ-ਡਿਵਾਈਸ ਡਿਕਟੇਸ਼ਨ ਫੀਚਰ ਵਿੱਚ ਵੀ ਮਹੱਤਵਪੂਰਨ ਸੁਧਾਰ ਕੀਤੇ ਗਏ ਹਨ। ਫੋਟੋਗ੍ਰਾਫੀ ਲਈ ਫੋਨਾਂ ਵਿੱਚ 48 ਮੈਗਾਪਿਕਸਲ ਦਾ ਨਵਾਂ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ।

ਪਾਸਪੋਰਟ ਵਰਗਾ ਡਿਜ਼ਾਈਨ, 7.6 ਇੰਚ ਸਕ੍ਰੀਨ ਵਾਲਾ ਪਹਿਲਾ ਫੋਲਡੇਬਲ Duo

ਕੂਪਰਟੀਨੋ ਵਿੱਚ ਹੋਏ ਸਾਲਾਨਾ ਲਾਂਚ ਈਵੈਂਟ ਦੌਰਾਨ ਐਪਲ ਨੇ ਆਪਣਾ ਪਹਿਲਾ ਫੋਲਡੇਬਲ ਸਮਾਰਟਫੋਨ ‘Duo’ ਵੀ ਪੇਸ਼ ਕੀਤਾ। 1,999 ਡਾਲਰ ਦੀ ਸ਼ੁਰੂਆਤੀ ਕੀਮਤ ਵਾਲਾ ਇਹ ਡਿਵਾਈਸ ਕੰਪਨੀ ਲਈ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਪਾਸਪੋਰਟ ਵਰਗੀ ਸ਼ਕਲ ਵਾਲੇ ਇਸ ਫੋਨ ਨੂੰ ਖੋਲ੍ਹਣ ’ਤੇ 7.6 ਇੰਚ ਦੀ ਵੱਡੀ ਡਿਸਪਲੇ ਮਿਲਦੀ ਹੈ, ਜਦਕਿ ਬੰਦ ਹਾਲਤ ਵਿੱਚ ਬਾਹਰੀ ਪਾਸੇ ਇੱਕ ਛੋਟੀ ਸਕ੍ਰੀਨ ਉਪਲਬਧ ਹੈ। ਐਪਲ ਦਾ ਕਹਿਣਾ ਹੈ ਕਿ ਖੁੱਲ੍ਹੀ ਹਾਲਤ ਵਿੱਚ ਇਹ ਉਸਦਾ ਸਭ ਤੋਂ ਪਤਲਾ ਸਮਾਰਟਫੋਨ ਹੈ। Duo ਵਿੱਚ A20 ਚਿਪ ਦਿੱਤੀ ਗਈ ਹੈ ਜੋ ਇਸ ਦੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ।

ਇਸੇ ਦੌਰਾਨ iPhone 18 Pro ਅਤੇ iPhone 18 Pro Max ਦੀਆਂ ਸ਼ੁਰੂਆਤੀ ਕੀਮਤਾਂ ਕ੍ਰਮਵਾਰ 1,199 ਡਾਲਰ ਅਤੇ 1,299 ਡਾਲਰ ਰੱਖੀਆਂ ਗਈਆਂ ਹਨ। ਕੰਪਨੀ ਨੇ ਦੱਸਿਆ ਕਿ ਨਵਾਂ Siri ਲਾਂਚ ਸਮੇਂ ਹੀ 3 ਲੱਖ ਤੋਂ ਵੱਧ ਐਪਲੀਕੇਸ਼ਨਾਂ ਨਾਲ ਕੰਮ ਕਰਨ ਦੇ ਯੋਗ ਹੋਵੇਗਾ। ਐਪਲ ਨੇ ਨਵੇਂ AirPods ਵੀ ਪੇਸ਼ ਕੀਤੇ ਹਨ, ਜੋ ਐਕਟਿਵ ਨੌਇਸ ਕੈਂਸਲੇਸ਼ਨ ਫੀਚਰ ਨਾਲ 129 ਡਾਲਰ ਦੀ ਸ਼ੁਰੂਆਤੀ ਕੀਮਤ ’ਤੇ ਉਪਲਬਧ ਹੋਣਗੇ।

ਬਿਹਤਰ ਬੈਟਰੀ ਅਤੇ ਤੇਜ਼ ਚਾਰਜਿੰਗ

ਕੰਪਨੀ ਮੁਤਾਬਕ iPhone 18 Pro ਆਮ ਵਰਤੋਂ ਦੌਰਾਨ 24 ਘੰਟੇ ਅਤੇ Pro Max 30 ਘੰਟੇ ਤੱਕ ਚੱਲ ਸਕੇਗਾ। ਵੀਡੀਓ ਪਲੇਅਬੈਕ ਦੇ ਮਾਮਲੇ ਵਿੱਚ Pro ਮਾਡਲ 36 ਘੰਟੇ ਅਤੇ Pro Max 45 ਘੰਟੇ ਤੱਕ ਦੀ ਬੈਟਰੀ ਲਾਈਫ ਦੇਵੇਗਾ। ਨਵੀਂ ਫਾਸਟ ਚਾਰਜਿੰਗ ਤਕਨੀਕ ਦੀ ਮਦਦ ਨਾਲ ਫੋਨ ਸਿਰਫ਼ 15 ਮਿੰਟ ਵਿੱਚ 50 ਫੀਸਦੀ ਤੱਕ ਚਾਰਜ ਹੋ ਜਾਵੇਗਾ, ਜਦਕਿ 5 ਮਿੰਟ ਦੀ ਚਾਰਜਿੰਗ ਨਾਲ ਲਗਭਗ 6 ਘੰਟਿਆਂ ਤੱਕ ਵੀਡੀਓ ਦੇਖੀ ਜਾ ਸਕੇਗੀ।

ਫੋਲਡੇਬਲ ਆਈਫੋਨ ਦੇ ਖਾਸ ਫੀਚਰ

ਐਪਲ ਦਾ ਪਹਿਲਾ ਫੋਲਡੇਬਲ ਆਈਫੋਨ 5.5 ਇੰਚ ਦੀ ਕਵਰ ਸਕ੍ਰੀਨ ਅਤੇ 7.6 ਤੋਂ 7.8 ਇੰਚ ਦੀ ਇਨਰ ਡਿਸਪਲੇ ਨਾਲ ਆਵੇਗਾ। ਪੂਰੀ ਤਰ੍ਹਾਂ ਖੁੱਲ੍ਹਣ ’ਤੇ ਇਹ iPad Mini ਵਰਗਾ ਅਨੁਭਵ ਦੇਵੇਗਾ। ਇਸ ਦੀ ਮੋਟਾਈ ਸਿਰਫ਼ 4.5 ਮਿਲੀਮੀਟਰ ਦੱਸੀ ਗਈ ਹੈ। ਫੋਨ ਵਿੱਚ 5000mAh ਜਾਂ ਇਸ ਤੋਂ ਵੱਡੀ ਬੈਟਰੀ ਮਿਲੇਗੀ। ਸੁਰੱਖਿਆ ਲਈ Face ID ਦੀ ਥਾਂ Touch ID ਦਿੱਤੀ ਗਈ ਹੈ। ਇਸ ਡਿਵਾਈਸ ਦੀ ਕੀਮਤ 2,000 ਤੋਂ 2,500 ਡਾਲਰ ਦੇ ਵਿਚਕਾਰ ਹੋ ਸਕਦੀ ਹੈ, ਜਦਕਿ ਉੱਚ ਸਟੋਰੇਜ ਵਾਲੇ ਮਾਡਲ ਦੀ ਕੀਮਤ 3 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ।

iPhone 18 Pro ਸੀਰੀਜ਼ ਵਿੱਚ ਕੀ ਹਨ ਨਵੇਂ ਬਦਲਾਅ?

ਨਵੀਂ Pro ਸੀਰੀਜ਼ ਦਾ ਡਿਜ਼ਾਈਨ ਪਿਛਲੇ ਮਾਡਲਾਂ ਵਰਗਾ ਹੀ ਹੈ, ਪਰ ਅੰਦਰੂਨੀ ਤਕਨੀਕ ਵਿੱਚ ਕਈ ਸੁਧਾਰ ਕੀਤੇ ਗਏ ਹਨ। Dynamic Island ਦਾ ਆਕਾਰ ਪਹਿਲਾਂ ਨਾਲੋਂ ਛੋਟਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 2 ਨੈਨੋਮੀਟਰ ਚਿਪਸੈੱਟ ਅਤੇ ਨਵਾਂ C2 ਮੋਡਮ ਫੋਨ ਦੀ ਕਾਰਗੁਜ਼ਾਰੀ ਨੂੰ ਹੋਰ ਤੇਜ਼ ਅਤੇ ਕੁਸ਼ਲ ਬਣਾਉਣਗੇ।

ਫੋਟੋਗ੍ਰਾਫੀ ਦੇ ਖੇਤਰ ਵਿੱਚ iPhone 18 Pro Max ਦਾ ਕੈਮਰਾ ਸਭ ਤੋਂ ਵੱਡਾ ਆਕਰਸ਼ਣ ਬਣ ਸਕਦਾ ਹੈ। ਰਿਪੋਰਟਾਂ ਅਨੁਸਾਰ ਇਸ ਵਿੱਚ DSLR ਕੈਮਰਿਆਂ ਵਾਂਗ ਵੇਰੀਏਬਲ ਅਪਰਚਰ ਦਿੱਤਾ ਜਾਵੇਗਾ, ਜਿਸ ਨਾਲ ਘੱਟ ਰੋਸ਼ਨੀ ਵਿੱਚ ਵੀ ਬਿਹਤਰ ਤਸਵੀਰਾਂ ਅਤੇ ਵਧੀਆ ਡੈਪਥ ਕੰਟਰੋਲ ਮਿਲੇਗਾ। ਨਵੇਂ ਫੋਨ Silver ਅਤੇ Matte Black ਤੋਂ ਇਲਾਵਾ Light Blue ਅਤੇ Cherry ਰੰਗਾਂ ਵਿੱਚ ਵੀ ਉਪਲਬਧ ਹੋਣਗੇ।