ਆਈ ਤਾਜਾ ਵੱਡੀ ਖਬਰ

ਦੁਨੀਆ ਵਿੱਚ ਖੇਡ ਜਗਤ ਵਿਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਨੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਉਹ ਖੇਡ ਜਗਤ ਦੇ ਕਾਰਣ ਉਹ ਦੁਨੀਆਂ ਦੇ ਕੋਨੇ ਕੋਨੇ ਵਿਚ ਜਾਣੀਆਂ ਜਾਂਦੀਆਂ ਹਨ। ਜਿੱਥੇ ਬਹੁਤ ਸਾਰੀਆਂ ਹਸਤੀਆਂ ਵੱਲੋਂ ਖੇਡ ਜਗਤ ਵਿਚ ਕ੍ਰਿਕਟ ਦੀ ਦੁਨੀਆ ਦੇ ਬੇਤਾਜ਼ ਬਾਦਸ਼ਾਹ ਕਹਾਇਆ ਜਾ ਰਿਹਾ ਹੈ। ਓਥੇ ਹੀ ਕ੍ਰਿਕਟ ਜਗਤ ਦੀਆਂ ਬਹੁਤ ਸਾਰੀਆਂ ਹਸਤੀਆਂ ਵੱਲੋਂ ਰਾਜਨੀਤੀ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਗਈ ਹੈ। ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਜਿੱਥੇ ਅੱਜ ਦੇਸ਼ ਦੀ ਵਾਗਡੋਰ ਸੰਭਾਲ ਰਹੇ ਹਨ। ਉੱਥੇ ਹੀ ਉਹ ਕੀਤੇ ਗਏ ਕੁਝ ਕੰਮਾਂ ਦੇ ਕਾਰਣ ਸਭ ਪਾਸੇ ਚਰਚਾ ਵਿੱਚ ਬਣੇ ਹੋਏ ਹਨ। ਜਿਨ੍ਹਾਂ ਦੇ ਯਤਨਾਂ ਸਦਕਾ ਹੀ ਕਰਤਾਰਪੁਰ ਲਾਂਘਾ ਖੁਲਿਆ ਹੈ ਅਤੇ ਬਹੁਤ ਸਾਰੇ ਲੋਕ ਆਪਸ ਵਿੱਚ ਮਿਲ ਰਹੇ ਹਨ।

ਓਥੇ ਹੀ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੀਜੀ ਘਰਵਾਲੀ ਵੱਲੋਂ ਵੀ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਥੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਥੇ ਹੀ ਉਹ ਘਰੇਲੂ ਪ੍ਰੇਸ਼ਾਨੀ ਦੇ ਚੱਲਦੇ ਹੋਏ ਕਾਫੀ ਸਮੇਂ ਤੋਂ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਹਨ। ਜਿੱਥੇ ਹੁਣ ਖਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਤੀਸਰੀ ਪਤਨੀ ਬੀਬੀ ਬੁਸ਼ਰਾ ਵਿਚਕਾਰ ਵੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਝਗੜਾ ਹੋਇਆ ਸੀ। ਇਸ ਲਈ ਉਹ ਵੀ ਇਮਰਾਨ ਖ਼ਾਨ ਨੂੰ ਛੱਡ ਕੇ ਆਪਣੀ ਇਕ ਦੋਸਤ ਕੋਲ ਲਾਹੌਰ ਚਲੀ ਗਈ ਹੈ।

ਉੱਥੇ ਹੀ ਇਸਲਾਮਾਬਾਦ ਵਿਚ ਇਮਰਾਨ ਖਾਨ ਦੇ ਆਲੀਸ਼ਾਨ ਘਰ ਬਨੀ ਗਾਲਾਂ ਵਿੱਚ ਇਮਰਾਨ ਖਾਨ ਵੱਲੋਂ ਉਸਦੇ ਸਾਰੇ ਸਟਾਫ ਨੂੰ ਬਦਲ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇਮਰਾਨ ਖਾਨ ਦੀਆਂ 2 ਪਤਨੀਆਂ ਵੱਲੋਂ ਉਸਨੂੰ ਤਲਾਕ ਦਿੱਤਾ ਜਾ ਚੁੱਕਾ ਹੈ। ਜਿਨ੍ਹਾਂ ਵਿਚ ਉਨ੍ਹਾਂ ਦੀ ਪਹਿਲੀ ਪਤਨੀ ਜੇਮਿਮਾ ਬ੍ਰਿਟਿਸ਼ ਨਾਗਰਿਕ ਹੈ, ਉਨ੍ਹਾਂ ਦੇ ਦੋ ਪੁੱਤਰ ਵੀ ਹਨ। ਜੋ ਇਸ ਸਮੇਂ ਆਪਣੇ ਬੇਟਿਆ ਨਾਲ ਰਹਿ ਰਹੀ ਹੈ। ਇਸ ਤਰਾਂ ਦੀ ਦੂਸਰੀ ਪਤਨੀ ਰੇਹਮ ਖਾਨ ਨਾਲ ਕਰਵਾਇਆ ਗਿਆ ਨਿਕਾਹ 8 ਮਹੀਨਿਆਂ ਤੱਕ ਹੀ ਟਿਕਿਆ ਸੀ,ਉਹ ਬੀਬੀਸੀ ਦੀ ਜਰਨਲਿਸਟ ਸੀ।

ਹੁਣ ਤੀਸਰੀ ਪਤਨੀ ਦੇ ਸਾਬਕਾ ਪਤੀ ਵੱਲੋਂ ਵੀ ਜਿੱਥੇ ਇਮਰਾਨ ਖਾਨ ਦੇ ਰੁਤਬੇ ਦਾ ਨਜਾਇਜ਼ ਫ਼ਾਇਦਾ ਉਠਾਇਆ ਜਾ ਰਿਹਾ ਸੀ ਅਤੇ ਪੰਜਾਬ ਸੂਬੇ ਵਿਚ ਕਰੋੜਾਂ ਰੁਪਏ ਦੇ ਠੇਕੇ ਉਸ ਵੱਲੋਂ ਆਪ ਅਤੇ ਆਪਣੇ ਰਿਸਤੇਦਾਰਾਂ ਨੂੰ ਦਿਵਾਏ ਜਾ ਰਹੇ ਸਨ। ਇਸੇ ਤਰਾਂ ਹੀ ਇਮਰਾਨ ਖਾਨ ਦੀ ਤੀਸਰੀ ਪਤਨੀ ਬੁਸ਼ਰਾ ਦੀ ਇਕ ਦੋਸਤ ਦੇ ਪਤੀ ਵੱਲੋਂ ਵੀ ਇਸ ਤਰ੍ਹਾਂ ਹੀ ਕੀਤਾ ਗਿਆ ਹੈ। ਇਨ੍ਹਾਂ ਘਟਨਾਵਾਂ ਦਾ ਖੁਲਾਸਾ ਹੋਣ ਤੇ ਇਮਰਾਨ ਖਾਨ ਅਤੇ ਉਸਦੀ ਪਤਨੀ ਵਿਚਕਾਰ ਵਿਵਾਦ ਵਧ ਗਿਆ ਸੀ। ਬੁਸ਼ਰਾ ਦੇ ਪਹਿਲੇ ਪੰਜ ਬੱਚੇ ਹਨ ਅਤੇ ਦੋ ਧੀਆਂ ਵਿਆਹੀਆਂ ਹੋਈਆਂ ਹਨ।


                                       
                            
                                                                   
                                    Previous Postਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਪੁਤੱਰ ਬਾਰੇ ਆਈ ਇਹ ਵੱਡੀ ਖਬਰ – ਸਿਰਫ ਏਨੇ ਪੈਸਿਆਂ ਚ ਵਿਕਿਆ
                                                                
                                
                                                                    
                                    Next Postਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀਬਾਰੇ ਆਈ ਵੱਡੀ ਖਬਰ – ਅਚਾਨਕ ਕੀਤਾ ਇਹ ਕੰਮ
                                                                
                            
               
                            
                                                                            
                                                                                                                                            
                                    
                                    
                                    



