BREAKING NEWS
Search

ਕਰਤਾਰਪੁਰ ਸਾਹਿਬ ਤੋਂ ਆਈ ਵੱਡੀ ਖਬਰ, 75 ਸਾਲਾਂ ਬਾਅਦ ਹੋਈ ਭੈਣ ਭਰਾਵਾਂ ਦੀ ਮੁਲਾਕਾਤ, ਕਹਾਣੀ ਸੁਣ ਹਰੇਕ ਹੋਇਆ ਭਾਵੁਕ

ਆਈ ਤਾਜ਼ਾ ਵੱਡੀ ਖਬਰ 

ਆਪਣੇ ਦੇਸ਼ ਵਿਚ ਕਈ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਂਦੇ ਹਨ ਜੋ ਹਰ ਇਕ ਇਨਸਾਨ ਨੂੰ ਭਾਵੁਕ ਕਰ ਦਿੰਦੇ ਹਨ। ਜਿੱਥੇ ਬਹੁਤ ਸਾਰੇ ਪਰਵਾਰ ਇੱਕ ਦੂਸਰੇ ਤੋਂ ਕਿਸੇ ਨਾ ਕਿਸੇ ਕਾਰਨ ਵਿਛੜ ਜਾਦੇ ਹਨ। ਪਰ ਉਨ੍ਹਾਂ ਦੇ ਦਿਲ ਵਿਚ ਆਪਣਿਆਂ ਨੂੰ ਮਿਲਣ ਦੀ ਤਾਂਘ ਹਮੇਸ਼ਾ ਹੀ ਬਣੀ ਰਹਿੰਦੀ ਹੈ। ਦੇਸ਼ ਅੰਦਰ ਵੰਡ ਦੌਰਾਨ 1947 ਦੌਰਾਨ ਜਿੱਥੇ ਪਾਕਿਸਤਾਨ ਅਤੇ ਭਾਰਤ ਵਿੱਚ ਵੀ ਦੋਹਾਂ ਪਾਸਿਆਂ ਤੋਂ ਲੋਕ ਆਪਣਿਆਂ ਤੋਂ ਵਿਛੜ ਗਏ ਸਨ। ਉਸ ਕਤਲੇਆਮ ਦੇ ਦੌਰਾਨ ਜਿੱਥੇ ਬਹੁਤ ਸਾਰੇ ਲੋਕਾਂ ਨੇ ਆਪਣਿਆਂ ਨੂੰ ਹਮੇਸ਼ਾ ਲਈ ਗਵਾ ਲਿਆ ਸੀ। ਪਰ ਬਹੁਤ ਸਾਰੇ ਪਰਵਾਰ ਸਰਹੱਦਾਂ ਦੇ ਰਾਹੀਂ ਅੱਜ ਵੀ ਆਪਣੇ ਪਰਿਵਾਰਾਂ ਨੂੰ ਮਿਲਣ ਦੀ ਤਾਂਘ ਰੱਖਦੇ ਹਨ। ਉਨ੍ਹਾਂ ਪਰਿਵਾਰਾਂ ਲਈ ਇਕ ਆਸ ਦੀ ਕਿਰਨ ਸਾਬਤ ਹੋਇਆ ਹੈ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ।

ਜੋ ਬਹੁਤ ਸਾਰੇ ਪਰਵਾਰਾਂ ਨੂੰ ਅੱਜ ਆਪਸ ਵਿੱਚ ਮਿਲ ਰਿਹਾ ਹੈ, ਜਿੱਥੇ ਉਨ੍ਹਾਂ ਪਰਿਵਾਰਾਂ ਉਪਰ ਗੁਰੂ ਨਾਨਕ ਦੇਵ ਜੀ ਦੀ ਮਿਹਰ ਬਰਸ ਰਹੀ ਹੈ, ਉਨ੍ਹਾਂ ਪਰਵਾਰਾਂ ਦੇ ਪਿਆਰ ਨੂੰ ਦੇਖਦੇ ਹੋਏ ਹਰ ਇਕ ਇਨਸਾਨ ਦੀ ਅੱਖ ਵਿੱਚ ਹੰਝੂ ਆ ਜਾਂਦੇ ਹਨ। ਹੁਣ ਕਰਤਾਰਪੁਰ ਸਾਹਿਬ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ 75 ਸਾਲਾ ਬਾਅਦ ਇਕ ਭੈਣ ਆਪਣੇ ਭਰਾਵਾਂ ਨੂੰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੰਡ ਦੇ ਸਮੇਂ ਜਿਥੇ ਆਪਣੀ ਮਾਂ ਦੇ ਨਾਲ ਪਾਕਿਸਤਾਨ ਵਿੱਚ ਰਹਿ ਗਈ ਸੀ ਅਤੇ ਬਾਕੀ ਸਾਰਾ ਪਰਿਵਾਰ ਪੰਜਾਬ ਆ ਗਿਆ ਸੀ।

ਜਿੱਥੇ ਉਸ ਦੀ ਮਾਂ ਦੀ ਲਾਸ਼ ਦੇ ਕੋਲੋਂ ਉਸ ਨੂੰ ਇਕ ਮੁਸਲਿਮ ਪਰਵਾਰ ਵੱਲੋਂ ਚੁੱਕਿਆ ਗਿਆ ਸੀ ਅਤੇ ਆਪਣੀ ਧੀ ਬਣਾ ਕੇ ਪਾਲਣ-ਪੋਸ਼ਨ ਕੀਤਾ ਗਿਆ ਅਤੇ ਉਹ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਅਧੀਨ ਆਉਣ ਵਾਲੇ ਪਿੰਡ ਵਾਰਿਕਾ ਤਿਆਨ ਵਿੱਚ ਰਹਿ ਰਹੀ ਹੈ। ਉਸ ਨੂੰ ਕੁਝ ਸਮਾਂ ਪਹਿਲਾਂ ਹੀ ਪਤਾ ਲੱਗ ਗਿਆ ਕਿ ਉਹ ਸਿੱਖ ਪਰਿਵਾਰ ਨਾਲ ਸੰਬੰਧਤ ਹੈ ਅਤੇ ਉਸਦਾ ਪਰਿਵਾਰ ਪੰਜਾਬ ਵਿੱਚ ਰਹਿੰਦਾ ਹੈ। ਜਿੱਥੇ ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਦੀ ਭਾਲ ਕੀਤੀ ਗਈ ਹੈ।

ਉਨ੍ਹਾਂ ਦਾ ਪਰਵਾਰ ਪਟਿਆਲਾ ਜ਼ਿਲ੍ਹਾ ਦੇ ਪਿੰਡ ਸਿੰਦਰਾਨਾ ਵਿੱਚ ਹੈ। ਜਿੱਥੋਂ ਹੁਣ ਉਨ੍ਹਾਂ ਦੇ ਭਰਾ ਗੁਰਮੀਤ ਸਿੰਘ, ਨਰਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਆਪਣੇ ਪਰਿਵਾਰ ਦੇ ਨਾਲ ਬੀਤੇ ਦਿਨੀ ਮੁਮਤਾਜ ਬੀਬੀ ਨੂੰ ਮਿਲਣ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਸਨ। ਜਿੱਥੇ ਭੈਣ ਭਰਾ 75 ਸਾਲਾਂ ਬਾਅਦ ਮਿਲੇ ਉਥੇ ਹੀ ਇਨ੍ਹਾਂ ਨੂੰ ਵੇਖ ਕੇ ਹਰ ਇਕ ਅੱਖ ਨਮ ਹੋ ਗਈ ਸੀ। ਬੀਬੀ ਮੁਮਤਾਜ ਅਤੇ ਉਸ ਦੇ ਪੁੱਤਰ ਵੱਲੋਂ ਜਿੱਥੇ ਆਪਣੇ ਪਰਵਾਰ ਦੀ ਭਾਲ ਕੀਤੀ ਗਈ ਉਥੇ ਹੀ ਉਨ੍ਹਾਂ ਦੀ ਤਲਾਸ਼ ਪੂਰੀ ਹੋਣ ਤੇ ਬੇਹੱਦ ਖੁਸ਼ੀ ਦੇਖੀ ਜਾ ਰਹੀ ਹੈ।