ਪੰਜਾਬ ਦੇ ਕਈ ਹਿੱਸਿਆਂ ਵਿੱਚ ਭਲਕੇ 20 ਮਈ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪਾਵਰਕੌਮ ਵੱਲੋਂ ਜ਼ਰੂਰੀ ਮੁਰੰਮਤ ਕਾਰਜਾਂ ਦੇ ਚੱਲਦਿਆਂ ਕੁਝ ਇਲਾਕਿਆਂ ਵਿੱਚ ਪਾਵਰ ਕੱਟ ਲਗਾਉਣ ਦੀ ਅਗਾਊਂ ਜਾਣਕਾਰੀ ਜਾਰੀ ਕੀਤੀ ਗਈ ਹੈ। ਕੁਝ ਥਾਵਾਂ ‘ਤੇ ਸਵੇਰੇ 9 ਵਜੇ ਤੋਂ ਹੀ ਬਿਜਲੀ ਬੰਦ ਰਹੇਗੀ ਅਤੇ ਕਰੀਬ 4 ਘੰਟਿਆਂ ਤੱਕ ਸਪਲਾਈ ਪ੍ਰਭਾਵਿਤ ਰਹਿ ਸਕਦੀ ਹੈ।
ਤਲਵਾੜਾ ਇਲਾਕੇ ਵਿੱਚ ਸਹਾਇਕ ਕਾਰਜਕਾਰੀ ਇੰਜੀਨੀਅਰ ਇੰਜੀ. ਚੱਤਰ ਸਿੰਘ ਨੇ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਅਮਰੋਹ ਅਧੀਨ ਆਉਂਦੇ 11 ਕੇ.ਵੀ. ਭੋਲ ਫੀਡਰ ਦੀ ਜ਼ਰੂਰੀ ਮੈਂਟੀਨੈਂਸ ਕਾਰਨ 20 ਮਈ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਬਟਵਾੜਾ, ਪਲਾਹੜ, ਭੋਲ ਕਲੋਤਾ, ਮੰਗੂ ਮੈਰਾ, ਬਰਿੰਗਲੀ, ਢੁਲਾਲ, ਟੋਹਲੂ, ਭਟੇੜ ਅਤੇ ਪੱਲੀ ਸਮੇਤ ਕਈ ਪਿੰਡ ਪ੍ਰਭਾਵਿਤ ਰਹਿਣਗੇ। ਵਿਭਾਗ ਨੇ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਇਸੇ ਤਰ੍ਹਾਂ ਨਵਾਂਸ਼ਹਿਰ ਵਿੱਚ ਵੀ 20 ਮਈ ਨੂੰ ਬਿਜਲੀ ਸਪਲਾਈ ਵਿੱਚ ਰੁਕਾਵਟ ਰਹੇਗੀ। ਸਹਾਇਕ ਇੰਜੀਨੀਅਰ ਸ਼ਹਿਰੀ ਉਪਮੰਡਲ ਨਵਾਂਸ਼ਹਿਰ ਮੁਤਾਬਕ 66 ਕੇ.ਵੀ. ਸਬ ਸਟੇਸ਼ਨ ਤੋਂ ਚੱਲਦੇ ਬੇਗਮਪੁਰ ਫੀਡਰ ਦੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪਾਵਰ ਕੱਟ ਰਹੇਗਾ। ਇਸ ਕਰਕੇ ਬੇਗਮਪੁਰ, ਖਾਰਾ ਕਲੋਨੀ ਰਾਹੋਂ ਰੋਡ, ਕਰਿਆਮ ਰੋਡ, ਕੇ.ਸੀ. ਸਟੇਟ ਅਤੇ ਹੋਰ ਨਾਲ ਲੱਗਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।




