BREAKING NEWS
Search

5 ਸਾਲਾਂ ਮਗਰੋਂ ਮਾਂ ਦਾ joke ਸੁਣ ਨੀਂਦ ਚੋਂ ਜਾਗੀ ਔਰਤ , ਡਾਕਟਰ ਵੀ ਕਹਿੰਦੇ ਚਮਤਕਾਰ

ਆਈ ਤਾਜਾ ਵੱਡੀ ਖਬਰ 

ਮਾਂ ਤੇ ਬੱਚਿਆਂ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਮੰਨਿਆ ਜਾਂਦਾ ਹੈ l ਮਾਂ ਆਪਣੇ ਬੱਚਿਆਂ ਖਾਤਰ ਦੁਨੀਆਂ ਦੀਆਂ ਸਾਰੀਆਂ ਮੁਸੀਬਤਾਂ ਝੱਲ ਸਕਦੀ ਹੈ l ਕਹਿੰਦੇ ਨੇ ਮਾਂ ਦੀ ਪੁਕਾਰ ਦਾ ਅਸਰ ਬੱਚੇ ਦੇ ਸਿੱਧਾ ਦਿਲ ਤੇ ਹੁੰਦਾ ਹੈ l ਇਸੇ ਵਿਚਾਲੇ ਅੱਜ ਤੁਹਾਨੂੰ ਮਾਂ ਤੇ ਧੀ ਦੇ ਇੱਕ ਅਜਿਹੇ ਰਿਸ਼ਤੇ ਦੀ ਕਹਾਣੀ ਦੱਸਾਂਗੇ, ਜਿੱਥੇ ਪੰਜ ਸਾਲਾਂ ਮਗਰੋਂ ਮਾਂ ਦਾ ਚੁਟਕਲਾ ਸੁਣ ਕੇ ਨੀਂਦ ਤੋ ਜਾਗ ਗਈ ਇੱਕ ਧੀ, ਜਿਸ ਕਾਰਨ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ। ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ ਅਮਰੀਕਾ ਚ ਮਾਂ-ਧੀ ਦੇ ਰਿਸ਼ਤੇ ਦੀ ਇੱਕ ਅਜਿਹੀ ਕਹਾਣੀ ਵੇਖਣ ਨੂੰ ਮਿਲੀ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ l

ਇੱਥੇ ਰਹਿਣ ਵਾਲੀ ਇੱਕ ਔਰਤ ਪਿਛਲੇ ਪੰਜ ਸਾਲਾਂ ਤੋਂ ਕੌਮਾਂ ਦੇ ਵਿੱਚ ਸੀ ਉਸਦਾ ਕਾਫੀ ਇਲਾਜ ਵੀ ਕੀਤਾ ਗਿਆ, ਪਰ ਉਸ ਨੂੰ ਖੁਸ਼ ਨਹੀਂ ਆਇਆ l ਪਰ ਇਸ ਔਰਤ ਨੂੰ ਹੋਸ਼ ਦੇ ਵਿੱਚ ਇੱਕ ਮਾਂ ਦੇ ਚੁਟਕਲੇ ਨੇ ਲਿਆਂਦਾ l ਜੀ ਹਾਂ ਬਿਲਕੁਲ ਠੀਕ ਪੜਿਆ ਤੁਸੀਂ ਕਿ ਇੱਕ ਮਾਂ ਦੇ ਵੱਲੋਂ ਜਦੋਂ ਆਪਣੀ ਧੀ ਦੇ ਸਾਹਮਣੇ ਚੁਟਕਲਾ ਸੁਣਾਇਆ ਗਿਆ ਤਾਂ, ਉਸ ਤੇ ਕੌਮਾਂ ਵਿੱਚ ਗਈ ਧੀ ਨੇ ਹੱਸਦਿਆਂ ਆਪਣੀਆਂ ਅੱਖਾਂ ਖੋਲ ਦਿੱਤੀਆਂ ਤੇ ਡਾਕਟਰਾਂ ਦੇ ਵੱਲੋਂ ਵੀ ਇਸ ਨੂੰ ਚਮਤਕਾਰ ਦਾ ਨਾਮ ਦਿੱਤਾ ਗਿਆ l ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਿਸ਼ੀਗਨ ਦੀ ਰਹਿਣ ਵਾਲੀ ਔਰਤ ਜੈਨੀਫਰ ਫਲੇਵੇਲਨ ਪੰਜ ਸਾਲ ਪਹਿਲਾਂ ਇੱਕ ਸੜਕ ਹਾਦਸੇ ‘ਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ।

ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹ ਕੌਮਾਂ ਦੇ ਵਿੱਚ ਚਲੀ ਗਈ l ਪਿਛਲੇ ਪੰਜ ਸਾਲਾਂ ਤੋਂ ਉਹ ਕੌਮਾਂ ਦੇ ਵਿੱਚ ਹੀ ਸੀ ਤੇ ਉਸ ਨੂੰ ਹੋਸ਼ ਨਹੀਂ ਆ ਰਿਹਾ ਸੀ, ਪਰ ਇਸ ਘਟਨਾ ਦੇ ਪੰਜ ਸਾਲ ਬਾਅਦ ਜੈਨੀਫਰ ਫਲੇਵੇਲਨ ਨੇ 25 ਅਗਸਤ, 2022 ਨੂੰ ਆਪਣੀਆਂ ਅੱਖਾਂ ਖੋਲ੍ਹੀਆਂ।

ਦੱਸਿਆ ਜਾ ਰਿਹਾ ਹੈ ਕਿ ਜੈਨੀਫਰ ਦੀ ਮਾਂ ਉਸ ਦੇ ਬੈੱਡ ਕੋਲ ਖੜ੍ਹੀ ਉਸ ਨੂੰ ਚੁਟਕਲਾ ਸੁਣਾ ਰਹੀ ਸੀ। ਅਚਾਨਕ ਉਸ ਨੇ ਦੇਖਿਆ ਕਿ ਜੈਨੀਫਰ ਉਸਦੇ ਚੁਟਕਲੇ ਦਾ ਜਵਾਬ ਦਿੰਦੀ ਹੋਈ ਹੱਸਦੇ ਹੋਏ ਪਲੰਗ ਤੋਂ ਖੜ੍ਹੀ ਹੋ ਗਈ। ਜਿਸ ਤੋਂ ਬਾਅਦ ਸਾਰੇ ਲੋਕ ਹੈਰਾਨ ਰਹਿ ਗਏ , ਪਰ ਇਸ ਦੌਰਾਨ ਸਾਰੇ ਇਸ ਔਰਤ ਦੇ ਪੰਜ ਸਾਲਾਂ ਬਾਅਦ ਹੋਸ਼ ਵਿੱਚ ਆਉਣ ਦੇ ਕਾਰਨ ਕਾਫੀ ਖੁਸ਼ ਵੀ ਨਜ਼ਰ ਆਏ l