ਪੰਜਾਬ ਚ ਇਥੇ ਵਾਪਰੀ ਵੱਡੀ ਖੌਫਨਾਕ ਵਾਰਦਾਤ , ਇਕੋ ਪਰਿਵਾਰ ਦੇ 4 ਜੀਆਂ ਨੇ ਖਾਧੀ ਸਲਫ਼ਾਸ ਹੋਈਆਂ ਮੌਤਾਂ

1593

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਦੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਅਜਿਹਾ ਪੜਾਅ ਜਰੂਰ ਆਉਂਦਾ ਹੈ, ਜਦੋਂ ਉਸਨੂੰ ਜ਼ਿੰਦਗੀ ਦੇ ਵਿੱਚ ਘਾਟੇ ਵੀ ਹੁੰਦੇ ਹਨ ਤੇ ਕਈ ਵਾਰ ਆਪਣਿਆਂ ਦਾ ਵੀ ਸਾਥ ਛੁੱਟ ਜਾਂਦਾ ਹੈ l ਅਜਿਹੀ ਔਖੀ ਘੜੀ ਦੇ ਵਿੱਚ ਕਦੇ ਵੀ ਮਨੁੱਖ ਨੂੰ ਡੋਲਣਾ ਨਹੀਂ ਚਾਹੀਦਾ l ਪਰ ਜ਼ਿਆਦਾਤਰ ਅਜਿਹੇ ਲੋਕ ਇਸ ਨਾਜ਼ੁਕ ਸਥਿਤੀ ‘ਚ ਕਈ ਪ੍ਰਕਾਰ ਦੀਆਂ ਵੱਡੀਆਂ ਵਾਰਦਾਤਾਂ ਨੂੰ ਅਣਜਾਣ ਦੇ ਦਿੰਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਵਿਅਕਤੀ ਨੂੰ ਆਪਣੇ ਕੰਮ ਕਾਜ ਦੇ ਵਿੱਚ ਵੱਡਾ ਘਾਟਾ ਹੁੰਦਾ ਹੈ l ਜਿਸ ਤੋਂ ਬਾਅਦ ਸਾਰਾ ਦਾ ਸਾਰਾ ਪਰਿਵਾਰ ਜਹਰੀਲੀ ਦਵਾਈ ਨਿਗਲ ਲੈਂਦਾ ਹੈ l

ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਸਦਾ ਵੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ l ਮਾਮਲਾ ਫਿਰੋਜ਼ਪੁਰ ਦੇ ਤਲਵੰਡੀ ਭਾਈ ਦੇ ਅਧੀਨ ਆਉਂਦੇ ਪਿੰਡ ਵਾਲੇ ਪਾਸੇ ਬੁੱਢੇ ਖੂਹ ਦਾ ਹੈ l ਜਿੱਥੇ ਇਕ ਪਰਿਵਾਰ ਦੇ ਚਾਰ ਜਣਿਆਂ ਵੱਲੋਂ ਸਲਫਾਸ ਖਾ ਲੈਣ ਦੀ ਸੂਚਨਾ ਪ੍ਰਾਪਤ ਹੋਈ, ਜਿਸ ਤੋਂ ਬਾਅਦ ਚਾਰਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਡਾਕਟਰਾਂ ਦੇ ਵੱਲੋਂ ਦੋ ਬੱਚਿਆਂ ਸਮੇਤ ਮਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ ਜਦਕਿ ਅਮਨ ਨਾਮਕ ਨੌਜਵਾਨ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ।

ਉਥੇ ਹੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇੱਥੇ ਬੁੱਢੇ ਖੂਹ ਦੇ ਨਜ਼ਦੀਕ ਇਕ ਨੌਜਵਾਨ ਵਿਅਕਤੀ ਅਮਨ ਗੁਲਾਟੀ ਅਤੇ ਉਸ ਦੀ ਪਤਨੀ ਪਿੰਕੀ ਗੁਲਾਟੀ ਨੇ ਆਪਣੇ ਦੋਵਾਂ ਬੱਚਿਆਂ ਸਮੇਤ ਸਲਫਾਸ ਖਾ ਲਈ, ਜਿਨ੍ਹਾਂ ਦਾ ਪਤਾ ਲੱਗਣ ‘ਤੇ ਉਨ੍ਹਾਂ ਨੂੰ ਪਹਿਲਾਂ ਤਲਵੰਡੀ ਭਾਈ ਅਤੇ ਬਾਅਦ ਵਿਚ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਪਰ ਉੱਥੇ ਉਨ੍ਹਾਂ ਦੀ ਛੋਟੀ ਬੇਟੀ, ਇੱਕ ਅੱਠ ਸਾਲਾ ਬੱਚੀ ਤੇ ਪਿੰਕੀ ਗੁਲਾਟੀ ਦੀ ਮੌਕੇ ਮੌਤ ਹੋ ਗਈ ਤੇ ਅਮਨ ਗੁਲਾਟੀ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ।

ਦੱਸਿਆ ਜਾ ਰਿਹਾ ਹੈ ਕਿ ਅਮਨ ਗੁਲਾਟੀ ਨੇ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਲਗਾਇਆ ਸੀ ਤੇ ਉੱਥੇ ਘਾਟਾ ਹੋਣ ਦੇ ਕਾਰਨ ਪਰਿਵਾਰ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ l ਉੱਥੇ ਹੀ ਇਸ ਦੁੱਖਦਾਈ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਪਰਿਵਾਰ ਦੇ ਵਿੱਚ ਮਾਤਮ ਛਾਇਆ ਹੋਇਆ ਹੈ l