100 ਫੁੱਟ ਉਚਾਈ ਤੋਂ ਨੌਜਵਾਨ ਮੁੰਡੇ ਨੂੰ ਰੀਲ ਬਣਾਉਣੀ ਪਈ ਬਹੁਤ ਮਹਿੰਗੀ , ਹੋਈ ਦਰਦਨਾਕ ਮੌਤ

1197

ਆਈ ਤਾਜਾ ਵੱਡੀ ਖਬਰ  

ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਲੋਕ ਵੱਖੋ ਵੱਖਰੇ ਪ੍ਰਕਾਰ ਦੀਆਂ ਵੀਡੀਓ ਬਣਾ ਕੇ ਵਾਇਰਲ ਹੋਣਾ ਚਾਹੁੰਦੇ ਹਨ l ਇਹੀ ਕਾਰਨ ਹੈ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਰੀਲਾਂ ਬਣਾ ਕੇ ਵਾਇਰਲ ਤਾਂ ਹੁੰਦੇ ਪਏ ਹਨ , ਨਾਲ ਹੀ ਸੋਸ਼ਲ ਮੀਡੀਆ ਦੇ ਜਰੀਏ ਚੰਗੀ ਕਮਾਈ ਵੀ ਕਰਦੇ ਪਏ ਹਨ l ਅਜਿਹੇ ਲੋਕਾਂ ਵੱਲੋਂ ਨਵਾਂ ਨਵਾਂ ਕੰਟੈਂਟ ਕ੍ਰੀਏਟ ਕਰਨ ਦੇ ਲਈ ਅਜਿਹੇ ਕੰਮ ਕੀਤੇ ਜਾਂਦੇ ਹਨ, ਜਿਸ ਕਾਰਨ ਕਈ ਵਾਰ ਉਹ ਆਪਣੀ ਜਾਨ ਤੱਕ ਖਤਰੇ ਵਿੱਚ ਪਾ ਦਿੰਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਨੌਜਵਾਨ ਮੁੰਡੇ ਨੂੰ ਸੋ ਫੁੱਟ ਉਚਾਈ ਤੇ ਰੀਲ ਬਣਾਉਣੀ ਇੰਨੀ ਜਿਆਦਾ ਮਹਿੰਗੀ ਪਈ ਕਿ ਉਸ ਦੀ ਦਰਦਨਾਕ ਮੌਤ ਹੋ ਗਈ l

ਝਾਰਖੰਡ ਤੋਂ ਹੈਰਾਨ ਕਰ ਦੇਣ ਵਾਲਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈl ਜਿੱਥੇ ਇੱਕ 18 ਸਾਲਾ ਨੌਜਵਾਨ ਇੰਸਟਾਗ੍ਰਾਮ ਲਈ ਰੀਲ ਬਣਾਉਣ ਲਈ ਲਗਭਗ 100 ਫੁੱਟ ਦੀ ਉਚਾਈ ਤੋਂ ਝਾਰਖੰਡ ਦੀ ਇੱਕ ਖੱਡ ਝੀਲ ‘ਚ ਛਾਲ ਮਾਰਨ ਤੋਂ ਬਾਅਦ ਡੁੱਬ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ l ਉੱਥੇ ਹੀ ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਤੇ ਲੋਕ ਇਸ ਉੱਪਰ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਵੀ ਕਮੈਂਟਾਂ ਦੇ ਵਿੱਚ ਦਿਖਾਈ ਦੇ ਰਹੇ ਹਨ ।

ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਸਾਹਿਬਗੰਜ ਜ਼ਿਲ੍ਹੇ ਵਿੱਚ ਪਾਣੀ ਵਿੱਚ ਛਾਲ ਮਾਰ ਦਿੱਤੀ, ਜਦੋਂ ਕਿ ਉਸਦੇ ਦੋਸਤਾਂ ਨੇ ਉਸਦੀ ਇਸ ਮੌਕੇ ਵੀਡੀਓ ਰਿਕਾਰਡ ਕੀਤੀ। ਝੀਲ ‘ਚ ਨਹਾ ਰਹੇ ਦੋਸਤਾਂ ਨੇ ਕਥਿਤ ਤੌਰ ‘ਤੇ ਪੀੜਤ ਤੌਸੀਫ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ। ਜਿਸ ਕਾਰਨ ਉਸ ਦੀ ਮੌਤ ਹੋ ਗਈ l

ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਦੋਸਤਾਂ ਨੇ ਸਥਾਨਕ ਨਿਵਾਸੀਆਂ ਤੇ ਪੁਲਿਸ ਨੂੰ ਸੂਚਿਤ ਕੀਤਾ, ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਫਿਰ ਨੌਜਵਾਨ ਦੀ ਲਾਸ਼ ਬਾਅਦ ਵਿੱਚ ਬਰਾਮਦ ਕੀਤੀ ਗਈ ਸੀ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਕਿਆ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਉਧਰ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ, ਤੇ ਉਹਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਅਜਿਹੀਆਂ ਰੀਲਾ ਨਹੀਂ ਬਣਾਉਣੀਆਂ ਚਾਹੀਦੀਆਂ ਜਿਸ ਨਾਲ ਉਹਨਾਂ ਦੀ ਜਾਨ ਖਤਰੇ ਵਿੱਚ ਪੈ ਜਾਵੇ l