BREAKING NEWS
Search

ਹੁਣੇ ਹੁਣੇ ਮਸ਼ਹੂਰ ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦੀ ਕੁੜੀ ਜਾਹਨਵੀ ਕਪੂਰ ਲਈ ਆਈ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਕਿਸਾਨੀ ਸੰਘਰਸ਼ ਨੂੰ ਜਿੱਥੇ ਪੰਜਾਬ ਦੇ ਕਲਾਕਾਰਾਂ ਵੱਲੋਂ ਗਾਇਕਾਂ ਵੱਲੋਂ ਭਰਪੂਰ ਹਮਾਇਤ ਦਿੱਤੀ ਜਾ ਰਹੀ ਹੈ। ਉਥੇ ਹੀ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਵੀ ਇਸ ਕਿਸਾਨੀ ਸੰਘਰਸ਼ ਨੂੰ ਨੇਪਰੇ ਚੜ੍ਹਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਜਿਸ ਸਮੇਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਹੈ। ਉਸ ਸਮੇਂ ਤੋਂ ਹੀ ਪੰਜਾਬ ਦੇ ਗਾਇਕ ਅਤੇ ਕਲਾਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਹਨ।

ਜੋ ਇਸ ਵਕਤ ਦਿੱਲੀ ਦੀਆਂ ਬਰੂਹਾਂ ਤੇ ਵੀ ਇਸ ਕਿਸਾਨੀ ਸੰਘਰਸ਼ ਵਿੱਚ ਬਰਾਬਰ ਯੋਗਦਾਨ ਪਾ ਰਹੇ ਹਨ। ਉੱਥੇ ਹੀ ਬਹੁਤ ਸਾਰੇ ਬਾਲੀਵੁੱਡ ਦੇ ਅਜਿਹੇ ਕਲਾਕਾਰ ਹਨ,ਜਿਨ੍ਹਾਂ ਵੱਲੋਂ ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਨਾ ਕਰਨ ਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਮਰਹੂਮ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਕੁੜੀ ਜਾਨਵੀ ਕਪੂਰ ਬਾਰੇ ਵੀ ਇਕ ਮਾੜੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਵਿੱਚ ਜਿੱਥੇ ਕਿਸਾਨਾਂ ਵੱਲੋਂ ਕਿਸੇ ਵੀ ਫਿਲਮੀ ਅਦਾਕਾਰ ਨੂੰ ਸ਼ੂ-ਟ ਨਾ ਕਰਨ ਦੇਣ ਦਾ ਆਖਿਆ ਗਿਆ ਹੈ।

ਉਥੇ ਹੀ ਇਹਨੀ ਦਿਨੀ ਸ਼੍ਰੀ ਦੇਵੀ ਜੀ ਬੇਟੀ ਜਾਹਨਵੀ ਕਪੂਰ ਆਪਣੀ ਫਿਲਮ ਦੀ ਸ਼ੂ-ਟਿੰ-ਗ ਪਟਿਆਲਾ ਵਿਖੇ ਕਰ ਰਹੀ ਸੀ। ਜਿਸ ਨੂੰ ਕੁਝ ਕਿਸਾਨ ਜਥੇ ਬੰਦੀਆਂ ਦੇ ਮੈਂਬਰਾਂ ਵੱਲੋਂ ਰੋਕ ਦਿੱਤਾ ਗਿਆ। ਸ਼ੂਟਿੰਗ ਰੋਕਣ ਵਾਲੇ ਕਿਸਾਨਾਂ ਅਤੇ ਨੌਜਵਾਨਾਂ ਨੇ ਆਖਿਆ ਕਿ ਜੋ ਪੰਜਾਬ ਦੇ ਨਾਲ ਨਹੀਂ ਖੜ੍ਹ ਸਕਦਾ ਹੈ ,ਉਹ ਪੰਜਾਬ ਅੰਦਰ ਸ਼ੂ-ਟਿੰ-ਗ ਨਹੀਂ ਕਰ ਸਕਦਾ। ਜਥੇ ਬੰਦੀਆਂ ਵੱਲੋਂ ਆਖਿਆ ਗਿਆ ਹੈ ਕਿ ਬਾਲੀਵੁੱਡ ਅਦਾਕਾਰਾ ਦੀ ਸ਼ੂਟਿੰਗ , ਜਾਂ ਥੀਏਟਰ ਵਿੱਚ ਕੋਈ ਵੀ ਫਿਲਮ ਨਹੀਂ ਚੱਲਣ ਦਿੱਤੀ ਜਾਵੇਗੀ। ਕਿਉਂਕਿ ਇਨ੍ਹਾਂ ਫਿਲਮੀ ਅਦਾਕਾਰਾ ਦਾ ਚੁੱਪ ਰਹਿਣਾ ਭਾਜਪਾ ਦੀ ਹਮਾਇਤ ਕਰਨਾ ਰਿਹਾ ਹੈ।

ਇਸ ਸਭ ਤੋਂ ਬਾਦ ਸ਼ੂਟਿੰਗ ਰੁਕ ਗਈ ਅਤੇ ਫ਼ਿਲਮ ਦੀ ਸ਼ੂ-ਟਿੰ-ਗ ਸਟਾਫ ਵੱਲੋਂ ਆਪਣਾ ਸਾਰਾ ਸਮਾਨ ਪੈਕ ਕਰ ਕੇ ਗੱਡੀਆਂ ਵਿੱਚ ਰੱਖ ਲਿਆ ਗਿਆ। ਕਿਉਂਕਿ ਹੁਣ ਤੱਕ ਇਨ੍ਹਾਂ ਫਿਲਮੀ ਅਦਾਕਾਰਾ ਵੱਲੋਂ ਦਿੱਲੀ ਦੀ ਸਰਹੱਦ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਕੋਈ ਵੀ ਹਾਅ ਦਾ ਨਾਅਰਾ ਨਹੀਂ ਮਾ-ਰਿ-ਆ ਗਿਆ। ਸਮੁੱਚੀ ਦੁਨੀਆਂ ਜਾਣਦੀ ਹੈ ਕਿ 26 ਨਵੰਬਰ ਤੋਂ ਕਿਸਾਨ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ।