BREAKING NEWS
Search

ਵਿਦੇਸ਼ ਚ ਭਾਰਤੀ ਡਰਾਈਵਰ ਦੀ ਨਿਕਲੀ 45 ਕਰੋੜ ਦੀ ਲਾਟਰੀ , ਕਿਹਾ ਨਹੀਂ ਹੋ ਰਿਹਾ ਯਕੀਨ

ਆਈ ਤਾਜਾ ਵੱਡੀ ਖਬਰ 

ਇਸ ਦੁਨੀਆਂ ਤੇ ਜਿਉਣ ਵਾਲਾ ਹਰ ਇੱਕ ਮਨੁੱਖ ਇਹ ਇੱਛਾ ਕਰਦਾ ਹੈ ਕਿ ਉਸ ਦੀਆਂ ਜਿੰਨੀਆਂ ਵੀ ਖਵਾਹਿਸ਼ਾਂ ਹਨ ਉਹ ਪੂਰੀਆਂ ਹੋ ਜਾਣ, ਜਿਸ ਕਾਰਨ ਲੋਕ ਦਿਨ ਰਾਤ ਮਿਹਨਤ ਕਰਦੇ ਹਨ l ਜਦੋਂ ਦਿਨ ਰਾਤ ਮਿਹਨਤ ਹੁੰਦੀ ਹੈ ਤਾਂ ਮਨੁੱਖ ਆਪਣੀ ਜੀਵਨ ਦੇ ਵਿੱਚ ਪੈਸਾ ਵੀ ਤੇਜ਼ੀ ਨਾਲ ਕਮਾਉਂਦਾ ਹੈ l ਪਰ ਜਦੋਂ ਇਸ ਮਿਹਨਤ ਦੇ ਨਾਲ ਮਨੁੱਖ ਦੀ ਚੰਗੀ ਕਿਸਮਤ ਮਿਲ ਜਾਵੇ ਤਾਂ ਮਨੁੱਖ ਫਰਸ਼ਾਂ ਤੋਂ ਅਰਸ਼ਾ ਤੇ ਪਹੁੰਚ ਜਾਂਦਾ ਹੈ l ਜੀ ਬਿਲਕੁਲ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਜਿੱਥੇ ਮਨੁੱਖ ਦੀ ਚੰਗੀ ਕਿਸਮਤ ਦੇ ਕਾਰਨ ਰਾਤੋ ਰਾਤ ਮਨੁੱਖ ਕਰੋੜਪਤੀ ਬਣਿਆ ਹੋਵੇ, ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਵਿਦੇਸ਼ ਵਿੱਚ ਭਾਰਤੀ ਡਰਾਈਵਰ ਦੀ 45 ਕਰੋੜ ਦੀ ਲਾਟਰੀ ਨਿਕਲ ਗਈ ਜਿਸ ਕਾਰਨ ਇਸ ਡਰਾਈਵਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ l

ਦੱਸ ਦਈਏ ਕਿ ਸੰਯੁਕਤ ਅਰਬ ਅਮੀਰਾਤ ਵਿੱਚ ਰਹਿਣ ਵਾਲੇ ਇੱਕ ਭਾਰਤੀ ਸ਼ਖਸ ਦੀ ਕਿਸਮਤ ਵੀ ਰਾਤੋ-ਰਾਤ ਬਦਲ ਗਈ। ਸ਼ਖਸ ਨੂੰ ਖੁਦ ਇਸ ‘ਤੇ ਯਕੀਨ ਨਹੀਂ ਹੋ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਡ੍ਰਾਈਵਰ ਵਜੋਂ ਕੰਮ ਕਰਦਾ ਹੈ ਅਤੇ ਦੁਬਈ ਵਿੱਚ ਰਹਿੰਦਾ ਹੈ। ਇਹ ਸ਼ਖਸ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਲਈ ਦਿਨ ਰਾਤ ਮਿਹਨਤ ਕਰਦਾ ਪਿਆ ਸੀ ਪਰ ਉਸ ਦੀ ਚੰਗੀ ਕਿਸਮਤ ਨੇ ਉਸਨੂੰ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ l

ਇਸ ਸ਼ਖਸ ਦਾ ਨਾਂ ਮੁਨੱਵਰ ਫਿਰੋਜ਼ ਹੈ, ਜਿਸ ਨੇ ਦੁਬਈ ਵਿੱਚ 45 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਸ਼ਖਸ ਨੇ 31 ਦਸੰਬਰ ਨੂੰ ਬਿੱਗ ਟਿਕਟ ਲਾਈਵ ਡਰਾਅ ਵਿੱਚ ਇਹ ਪੈਸੇ ਜਿੱਤੇ ਹਨ। ਸ਼ਖਸ ਨੂੰ 20 ਮਿਲੀਅਨ UAE ਦਿਰਹਾਮ ਜੈਕਪਾਟ ਦਾ ਇਨਾਮ ਮਿਲਿਆ ਹੈ ।

ਸੋ ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਸ ਸ਼ਖਸ ਦੇ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਆਇਆ ਹੈ, ਇਸ ਸ਼ਖਸ ਨੇ ਆਪਣੀ ਲਾਟਰੀ ਲਈ ਟਿਕਟਾਂ ਖਰੀਦੀਆਂ ਸਨ ਜਿਸ ਦੇ ਲਈ 30 ਲੋਕਾਂ ਨੇ ਮਿਲ ਕੇ ਪੈਸੇ ਦਿੱਤੇ ਸਨ, ਹੁਣ ਇਹ ਸਾਰਾ ਪੈਸਾ ਇਹਨਾਂ ਸਾਰੇ ਲੋਕਾਂ ਦੇ ਵਿੱਚ ਵੰਡਿਆ ਜਾਵੇਗਾ। ਪਰ ਇਸ ਲਾਟਰੀ ਤੇ ਨਿਕਲਣ ਤੋਂ ਬਾਅਦ ਭਾਰਤੀ ਡਰਾਈਵਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਤੇ ਉਹ ਨੱਚ ਗਾ ਕੇ ਖੁਸ਼ੀਆਂ ਮਨਾਉਂਦਾ ਨਜ਼ਰ ਆਇਆ