BREAKING NEWS
Search

ਪੰਜਾਬ ਦੇ ਮੌਸਮ ਬਾਰੇ ਜਾਰੀ ਹੋਇਆ ਇਹ ਤਾਜਾ ਵੱਡਾ ਅਲਰਟ – ਮੀਂਹ ਪੈਣ ਦੇ ਬਾਰੇ ਚ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਪਿਛਲੇ ਦਿਨੀਂ ਜਿਥੇ ਇਕ ਹਫਤੇ ਦੇ ਕਰੀਬ ਲੋਕਾਂ ਨੂੰ ਠੰਡ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਧੁੱਪ ਦੇ ਦਰਸ਼ਨ ਕਰਨ ਲਈ ਲੋਕ ਤਰਸ ਗਏ ਸਨ। ਜਿੱਥੇ ਭਾਰੀ ਬਰਸਾਤ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਬਰਸਾਤ ਦੇ ਚੱਲਦੇ ਹੋਏ ਜਿੱਥੇ ਕਈ ਕਮਜ਼ੋਰ ਘਰਾਂ ਦੀਆਂ ਛੱਤਾਂ ਤੱਕ ਡਿੱਗ ਗਈਆਂ ਅਤੇ ਮਲਬੇ ਹੇਠ ਆਉਣ ਕਾਰਨ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਆਪਣੇ ਕੰਮ-ਕਾਜ਼ ਉਪਰ ਜਾਣ ਲਈ ਵੀ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਬਰਸਾਤ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਪ੍ਰਭਾਵਤ ਹੋਏ ਹਨ। ਕੱਲ ਤੋਂ ਇੱਥੇ ਮੌਸਮ ਵਿੱਚ ਤਬਦੀਲੀ ਆ ਗਈ ਹੈ ਅਤੇ ਮੌਸਮ ਸਾਫ਼ ਹੋ ਗਿਆ ਹੈ। ਹੁਣ ਪੰਜਾਬ ਦੇ ਮੌਸਮ ਬਾਰੇ ਤਾਜ਼ਾ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ ਜਿੱਥੇ ਮੀਂਹ ਪੈਣ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ।

ਮੌਸਮ ਵਿਭਾਗ ਵੱਲੋਂ ਜਿਥੇ ਸਮੇਂ-ਸਮੇਂ ਤੇ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਅਤੇ ਪਿਛਲੇ ਦਿਨੀਂ ਜਿੱਥੇ ਪੱਛਮੀ ਗੜਬੜੀ ਦੇ ਕਾਰਨ ਅਤੇ ਚੱਲਣ ਵਾਲੀਆਂ ਤੇਜ਼ ਹਵਾਵਾਂ ਅਤੇ ਬੱਦਲਵਾਈ ਦੇ ਕਾਰਨ ਅਤੇ ਬਾਰਸ਼ ਹੋਣ ਦੇ ਚਲਦੇ ਹੋਏ ਲੋਕਾਂ ਨੂੰ ਇਕ ਹਫਤੇ ਤੱਕ ਠੰਡ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਮੌਸਮ ਵਿਭਾਗ ਵੱਲੋਂ ਹੁਣ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਦੱਸਿਆ ਗਿਆ ਹੈ ਕਿ ਇਨ੍ਹਾਂ ਦੋ ਦਿਨਾਂ ਦੇ ਦੌਰਾਨ ਮੌਸਮ ਸਾਫ਼ ਰਹੇਗਾ। ਜਿੱਥੇ ਧੁੱਪ ਨਿਕਲੇਗੀ ਉੱਥੇ ਹੀ ਲੋਹੜੀ ਤੋਂ ਬਾਅਦ ਲੋਕਾਂ ਨੂੰ ਫਿਰ ਤੋਂ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਿਉਂਕਿ 14 ਤੋਂ 15 ਜਨਵਰੀ ਤੱਕ ਮੁੜ ਬੱਦਲਵਾਈ ਹੋਣ ਨਾਲ ਠੰਡ ਹੋ ਜਾਵੇਗੀ। ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਹਲਕੀ ਤੇ ਦਰਮਿਆਨੀ ਬਰਸਾਤ ਹੋ ਸਕਦੀ ਹੈ। ਜਿਸ ਨਾਲ ਤਾਪਮਾਨ ਵਿੱਚ ਬਦਲਾਅ ਆ ਜਾਵੇਗਾ।

ਮੋਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਪੱਛਮੀ ਗੜਬੜੀ ਦੇ ਕਾਰਨ ਮੁੜ ਤੋਂ ਜਲਦੀ ਵਿੱਚ ਇੱਕ ਵਾਰ ਫਿਰ ਇਸ ਤਰ੍ਹਾਂ ਠੰਢ ਦਾ ਸਾਹਮਣਾ ਕਰਨਾ ਪਵੇਗਾ। ਜਿੱਥੇ ਇਨ੍ਹਾਂ ਦਿਨਾਂ ਵਿਚ ਹੋਣ ਵਾਲੀ ਇਹ ਬਰਸਾਤ ਫਸਲਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੋ ਰਹੀ ਹੈ ਉਥੇ ਹੀ ਛੇ ਦਿਨਾਂ ਵਿੱਚ ਹੋਣ ਵਾਲੀ ਬਰਸਾਤ ਆਮ ਨਾਲੋਂ ਵਧੇਰੇ ਦਰਜ ਕੀਤੀ ਗਈ ਹੈ।