BREAKING NEWS
Search

ਵਿਦੇਸ਼ ਦਾ ਸੁਪਨਾ ਦਿਖਾ ਕਰਵਾਇਆ ਵਿਆਹ , ਪਰ ਬਾਅਦ ਚ 20 ਲੱਖ ਦਾ ਅਜਿਹਾ ਪਿਆ ਸਿਆਪਾ ਖੁੱਲੇ ਸਾਰੇ ਭੇਤ

ਆਈ ਤਾਜਾ ਵੱਡੀ ਖਬਰ 

ਵਿਦੇਸ਼ਾਂ ਦੇ ਸੁਪਨੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਖਰਾਬ ਕਰਦੇ ਪਏ ਹਨ। ਜਿਸ ਪਿੱਛੇ ਦਾ ਵੱਡਾ ਕਾਰਨ ਇਹ ਹੈ ਕਿ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਵੱਲ ਨੂੰ ਜਾਂਦੇ ਹਨ, ਜਿੱਥੇ ਜਾ ਕੇ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਦੇਸ਼ ਜਾਣ ਦਾ ਕਰੇਜ਼ ਇੰਨਾ ਜਿਆਦਾ ਵੱਧ ਚੁੱਕਿਆ ਹੈ ਕਿ ਲੋਕ ਠੱਗੀਆਂ ਦਾ ਸ਼ਿਕਾਰ ਹੁੰਦੇ ਪਏ ਹਨ। ਜ਼ਿਆਦਾਤਰ ਠੱਗੀਆਂ ਏਜੰਟਾਂ ਦੇ ਵੱਲੋਂ ਤੇ ਆਈਲਟਸ ਪਾਸ ਕੁੜੀਆਂ ਵੱਲੋਂ ਮਾਰੀਆਂ ਜਾਂਦੀਆਂ ਹਨ l ਪਰ ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿਹੜਾ ਅਜਿਹੇ ਮਾਮਲਿਆਂ ਤੋਂ ਬਿਲਕੁਲ ਉਲਟ ਹੈ।

ਜੀ ਹਾਂ ਵਿਦੇਸ਼ ਦੇ ਨਾਮ ਤੇ ਜਦੋਂ ਇੱਕ ਨੌਜਵਾਨ ਵੱਲੋਂ ਕੁੜੀ ਦੇ ਕੋਲੋਂ ਲੱਖਾਂ ਰੁਪਿਆ ਦੀ ਮੰਗ ਕੀਤੀ ਗਈ ਤਾਂ ਜਦੋਂ ਕੁੜੀ ਦੇ ਪੇਕਾ ਪਰਿਵਾਰ ਪੈਸੇ ਨਹੀਂ ਦੇ ਸਕੇ ਤਾਂ ਉਸ ਵੱਲੋਂ ਕੁੜੀ ਦੇ ਨਾਲ ਮਾਰ ਕੁਟਾਈ ਕੀਤੀ ਗਈ l ਇਹ ਮਾਮਲਾ ਮਹਾਂਨਗਰ ਜਲੰਧਰ ਤੋਂ ਸਾਹਮਣੇ ਆਇਆ l ਜਿੱਥੇ 20 ਲੱਖ ਰੁਪਏ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਮਹਿਲਾ ਪੁਲਸ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਮਨਪ੍ਰੀਤ ਕੌਰ ਨਾਮਕ ਲੜਕੀ ਨੇ ਦੋਸ਼ ਲਾਏ ਕਿ ਉਸ ਦਾ ਵਿਆਹ ਸਾਲ 2022 ਨੂੰ ਗੁਰਚਰਨ ਸਿੰਘ ਨਾਲ ਹੋਇਆਸੀ।

ਵਿਆਹ ਤੋਂ ਪਹਿਲਾਂ ਸਹੁਰੇ ਪਰਿਵਾਰ ਨੇ ਦੱਸਿਆ ਕਿ ਲੜਕਾ ਨਸ਼ਾ ਨਹੀਂ ਕਰਦਾ ਤੇ ਇਟਲੀ ਵਿਚ ਪੀ. ਆਰ. ਯਾਨੀ ਕਿ ਪੱਕਾ ਹੈ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਹ ਕੁੜੀ ਨੂੰ ਵੀ ਇਟਲੀ ਲੈ ਜਾਵੇਗਾ, ਪਰ ਵਿਆਹ ਤੋਂ ਬਾਅਦ ਪੀੜਤਾ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਸ਼ਰਾਬੀ ਤੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਦਾ ਸੀ।

ਪਤਾ ਲੱਗਾ ਕਿ ਉਸ ਨੇ ਆਪਣੇ ਨਾਲ ਇਟਲੀ ਲਿਜਾਣ ਵਾਸਤੇ ਕੁੜੀ ਦੇ ਪੇਕੇ ਪਰਿਵਾਰ ਤੋਂ 20 ਲੱਖ ਰੁਪਏ ਦੀ ਮੰਗ ਕਰ ਦਿੱਤੀ। ਮੰਗ ਪੂਰੀ ਨਾ ਹੋਣ ’ਤੇ ਉਹ ਰੋਜ਼ਾਨਾ ਕੁੱਟਮਾਰ ਕਰਨ ਲੱਗਾ, ਜਿਸ ਕਰਕੇ ਉਹ ਬੇਹੋਸ਼ ਹੋ ਗਈ। ਉਸ ਨੂੰ ਸ਼ਹਿਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿਸ ਤੋਂ ਬਾਅਦ ਹੁਣ ਪੀੜਤ ਲੜਕੀ ਦੇ ਵਲੋਂ ਆਪਣੇ ਪਤੀ ਉੱਪਰ ਵੱਡੇ ਦੋਸ਼ ਲਗਾਏ ਗਏ। ਫਿਲਹਾਲ ਪੁਲਿਸ ਵਲੋਂ ਲੜਕੀ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।