ਵਿਆਹ ਵਾਲੇ ਦਿਨ ਲਾੜੀ ਕਰਾ ਰਹੀ ਸੀ ਪਾਰਲਰ ਚ ਮੇਕਅੱਪ , ਸਿਰਫਿਰੇ ਨੇ ਦਰਦਨਾਕ ਤਰੀਕੇ ਨਾਲ ਕੀਤਾ ਕਤਲ

ਆਈ ਤਾਜਾ ਵੱਡੀ ਖਬਰ 

ਵਿਆਹ ਸਮਾਗਮ ਵਿਆਹ ਵਾਲੀ ਜੋੜੀ ਯਾਨੀ ਕਿ ਲਾੜਾ ਤੇ ਲਾੜੀ ਲਈ ਖਾਸ ਹੁੰਦਾ ਹੈ l ਜਿੱਥੇ ਇਸ ਦਿਨ ਦੋ ਜ਼ਿੰਦਗੀਆਂ ਆਪਸ ਦੇ ਵਿੱਚ ਜੁੜਨ ਜਾ ਰਹੀਆਂ ਹੁੰਦੀਆਂ ਹਨ, ਉੱਥੇ ਹੀ ਉਹਨਾਂ ਦੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੁੰਦੀ l ਇਸ ਦਿਨ ਲਾੜਾ ਲਾੜੀ ਸੱਜਨ ਸਵਰਨ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਕਸਰ ਨਹੀਂ ਛੱਡਦੇ l ਇਸ ਦਿਨ ਲਾੜਾ ਤੇ ਲਾੜੀ ਖਾਸ ਤੌਰ ਤੇ ਪਾਰਲਰ ਤੇ ਸਲੂਨ ਜਾ ਕੇ ਤਿਆਰ ਹੁੰਦੇ ਹਨ l ਉਥੇ ਹੀ ਵਿਆਹ ਵਾਲੇ ਦਿਨ ਲਾੜੀ ਜਦੋਂ ਪਾਰਲਰ ਦੇ ਵਿੱਚ ਤਿਆਰ ਹੋਣ ਲਈ ਮੇਕਅਪ ਕਰਵਾ ਰਹੀ ਸੀ ਤਾਂ ਉਹ ਸੀ ਦੌਰਾਨ ਇੱਕ ਸਿਰਫਿਰੇ ਆਸ਼ਿਕ ਨੇ ਨੇ ਅਜਿਹੀ ਵਾਰਦਾਤ ਨੂੰ ਅਣਜਾਣ ਦਿੱਤਾ ਕਿ ਲਾੜੀ ਦੀ ਮੌਕੇ ਤੇ ਹੀ ਮੌਤ ਹੋ ਗਈ।

ਇਹ ਰੂਹ ਕੰਬਾਓ ਮਾਮਲਾ ਝਾਂਸੀ ਤੋਂ ਸਾਹਮਣੇ ਆਇਆ, ਜਿੱਥੇ ਝਾਂਸੀ ‘ਚ ਬਿਊਟੀ ਪਾਰਲਰ ‘ਚ ਸਜ ਰਹੀ ਦੁਲਹਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲਾੜੀ ਆਪਣੇ ਵਿਆਹ ਲਈ ਸੱਜ ਰਹੀ ਹੁੰਦੀ ਹੈ ਕਿ ਕੁਝ ਹੀ ਘੰਟਿਆਂ ਤੱਕ ਉਸਦਾ ਵਿਆਹ ਹੋਣ ਵਾਲਾ ਸੀ ਪਰ ਸਿਰਫ ਰਹੇ ਵਿਅਕਤੀ ਵੱਲੋਂ ਪਾਲਣ ਦੇ ਵਿੱਚ ਹੀ ਆ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਦੁਲਹਨ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਗਿਆ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲਾੜੀ ਆਪਣੇ ਵਿਆਹ ਲਈ ਤਿਆਰ ਹੋਣ ਵਾਸਤੇ ਬਾਲਰ ਗਈ ਹੋਈ ਸੀ ਕੇਸ ਵਿਚਾਲੇ ਗੁਆਂਢ ਦਾ ਨੌਜਵਾਨ ਬਿਊਟੀ ਪਾਰਲਰ ਪਹੁੰਚਿਆ।

ਦੁਲਹਨ ਨੂੰ ਕਿਹਾ- ਮੇਰੇ ਨਾਲ ਚੱਲ। ਲਾੜੀ ਨੇ ਇਨਕਾਰ ਕਰ ਦਿੱਤਾ। ਜਿਸ ਤੋਂ ਕੁਝ ਦੇਰ ਬਾਅਦ ਉਹ ਬਿਊਟੀ ਪਾਰਲਰ ਦੇ ਦਰਵਾਜ਼ੇ ਦਾ ਸ਼ੀਸ਼ਾ ਤੋੜ ਕੇ ਮੁੜ ਅੰਦਰ ਆ ਗਿਆ। ਕਿਹਾ- ਜੇ ਤੂੰ ਮੇਰਾ ਨਹੀਂ ਤਾਂ ਮੈਂ ਕਿਸੇ ਹੋਰ ਦਾ ਨਹੀਂ ਹੋਣ ਦਿਆਂਗਾ। ਉਸ ਨੇ ਪਿਸਤੌਲ ਕੱਢ ਕੇ ਲਾੜੀ ਕਾਜਲ ਦੀ ਛਾਤੀ ‘ਤੇ ਦੋ ਵਾਰ ਗੋਲੀ ਮਾਰੀ ਤੇ ਫਰਾਰ ਹੋ ਗਿਆ।

ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਲਾੜੀ ਕਾਜਲ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਉਸ ਨੂੰ ਝਾਂਸੀ ਮੈਡੀਕਲ ਕਾਲਜ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ।