ਆਈ ਤਾਜਾ ਵੱਡੀ ਖਬਰ
ਜਦੋਂ ਮਾਪੇ ਆਪਣੀ ਧੀ ਦਾ ਵਿਆਹ ਕਰਦੇ ਹਨ ਤਾਂ , ਬਹੁਤ ਸਾਰੀਆਂ ਖੁਸ਼ੀਆਂ ਤੇ ਆਸਾ ਉਮੀਦਾਂ ਦੇ ਨਾਲ ਆਪਣੀ ਧੀ ਨੂੰ ਘਰੋਂ ਤੋਰਦੇ ਹਨ ਕਿ ਉਹ ਦੂਜੇ ਘਰ ਜਾ ਕੇ ਖੁਸ਼ ਰਹੇਗੀ। ਪਰ ਕਈ ਸਹੁਰੇ ਘਰ ਜਾ ਕੇ ਧੀਆਂ ਦੇ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸਦੇ ਚਲਦੇ ਮਾਪਿਆਂ ਦੇ ਹਿਰਦੇ ਵਲੂੰਦਰੇ ਜਾਂਦੇ ਹਨ । ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਆਹ ਤੋਂ ਅਗਲੇ ਹੀ ਦਿਨ ਕੁੜੀ ਦਾ ਕਤਲ ਕਰਕੇ ਉਸ ਦੀ ਲਾਸ਼ ਕੂੜੇ ਵਿੱਚ ਸੁੱਟ ਦਿੱਤੀ ਗਈ। ਜਿਸ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਨਾਬਾਲਗ ਕੁੜੀ ਨਾਲ ਵਿਆਹ ਕਰਨ ਵਾਲੇ 22 ਸਾਲਾ ਵਿਅਕਤੀ ਨੇ ਇਸ ਵੱਡੀ ਵਾਰਦਾਤ ਨੂੰ ਅਣਜਾਮ ਦਿੱਤਾ । ਇਹ ਪੂਰੀ ਘਟਨਾ ਤੇਲੰਗਾਨਾ ਦੇ ਹੈਦਰਾਬਾਦ ਦੀ ਹੈ। ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ । ਜਿਨਾਂ ਦੇ ਵੱਲੋਂ ਦੋਸ਼ੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਮੁਲਜ਼ਮ ਚਿੰਟੂ ਉਰਫ਼ ਵਿਗਨੇਸ਼ ਨੇ ਲਗਭਗ 5 ਮਹੀਨੇ ਪਹਿਲਾਂ 17 ਸਾਲਾ ਕੁੜੀ ਨਾਲ ਆਨਲਾਈਨ ਦੋਸਤੀ ਕੀਤੀ । 8 ਨਵੰਬਰ ਨੂੰ ਉਸ ਨਾਲ ਵਿਆਹ ਕਰ ਲਿਆ ਸੀ। ਹਾਲਾਂਕਿ, ਬਾਅਦ ’ਚ ਉਸ ਨੇ ਉਸੇ ਦਿਨ ਆਪਣੇ ਘਰ ਦੀ ਕੰਧ ਨਾਲ ਉਸ ਦਾ ਸਿਰ ਮਾਰ ਕੇ ਤੇ ਸਾੜ੍ਹੀ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੀ ਪਹਿਲੀ ਪਤਨੀ ਅਤੇ ਦੋਸਤ ਦੀ ਮਦਦ ਨਾਲ ਕੁੜੀ ਦੀ ਲਾਸ਼ ਨੂੰ ਦੋਪਹੀਆ ਵਾਹਨ ’ਤੇ ਰੱਖ ਕੇ ਤੁੱਕੁਗੁਡਾ ’ਚ ਕੂੜੇ ਦੇ ਢੇਰ ’ਤੇ ਸੁੱਟ ਦਿੱਤਾ। ਜਿਸ ਤੋਂ ਬਾਅਦ ਕੁਝ ਲੋਕਾਂ ਨੇ ਇਸ ਕੁੜੀ ਦੀ ਲਾਸ਼ ਨੂੰ ਵੇਖਿਆ ਕੇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਪੁਲਿਸ ਦੀਆਂ ਟੀਮਾਂ ਦੇ ਵੱਲੋਂ ਫਿਰ ਲਾਸ਼ ਨੂੰ ਪੋਸਟਮਾਰਟਮ ਦੇ ਲਈ ਪੇਸ਼ ਦਿੱਤਾ ਗਿਆ ਤੇ ਮਾਮਲੇ ਸਬੰਧੀ ਜਦੋਂ ਕਾਰਵਾਈ ਕੀਤੀ ਗਈ । ਫਿਰ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਉਧਰ ਪੁਲਿਸ ਹੁਣ ਦੋਸ਼ੀਆਂ ਨੂੰ ਰਿਮਾਂਡ ਤੇ ਲੈ ਕੇ ਹੁਣ ਇਸ ਮਾਮਲੇ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀਆਂ ਉਮੀਦਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ।
Previous Postਬੌਲੀਵੁੱਡ ਇੰਡਸਟਰੀ ਚ ਪਿਆ ਮਾਤਮ , ਮਸ਼ਹੂਰ ਐਕਟਰ ਦੀ ਹੋਈ ਅਚਾਨਕ ਮੌਤ
Next Postਮਨੋਰੰਜਨ ਜਗਤ ਤੋਂ ਆਈ ਵੱਡੀ ਮਾੜੀ ਖਬਰ , ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ