BREAKING NEWS
Search

ਲਾੜੀ ਨੇ ਜਦ ਲਾੜੇ ਨੂੰ ਅਚਾਨਕ ਇਸ ਹਾਲਤ ਚ ਦੇਖਿਆ ਚਲਦੇ ਵਿਆਹ ਚ ਕਰਤੀ ਨਾਂਹ , ਪੈ ਗਿਆ ਭੜਥੂ

ਆਈ ਤਾਜਾ ਵੱਡੀ ਖਬਰ 

ਵਿਆਹ ਸਮਾਰੋਹ ਵਿੱਚ ਲਾੜਾ ਤੇ ਲਾੜੀ ਵੱਲੋਂ ਸਭ ਤੋਂ ਵੱਧ ਖੂਬਸੂਰਤ ਦਿਖਣ ਦੇ ਲਈ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਵਿਆਹ ਵਾਲੇ ਦਿਨ ਸਾਰੇ ਲੋਕ ਉਨਾਂ ਦੀਆਂ ਤਾਰੀਫਾਂ ਕਰਨ l ਪਰ ਇੱਕ ਲਾੜੀ ਵੱਲੋਂ ਜਦੋਂ ਆਪਣੇ ਵਿਆਹ ਵਿੱਚ ਲਾੜੇ ਨੂੰ ਅਜੀਬ ਹਾਲਤ ਵਿੱਚ ਵੇਖਿਆ ਗਿਆ ਤਾਂ ਲਾੜੀ ਨੇ ਸਿੱਧਾ ਵਿਆਹ ਤੋਂ ਇਨਕਾਰ ਕਰ ਦਿੱਤਾ l ਫਿਰ ਉਸ ਤੋਂ ਬਾਅਦ ਵਿਆਹ ਸਮਾਰੋਹ ਵਿੱਚ ਜੰਮ ਕੇ ਹੰਗਾਮਾ ਵੇਖਣ ਨੂੰ ਮਿਲਿਆ l ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ, ਜਿੱਥੇ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ‘ਚ ਇਕ ਵਿਆਹ ਸਮਾਰੋਹ ਦੇ ਰੰਗ “ਚ ਉਸ ਵੇਲੇ ਭੰਗ ਪੈ ਗਿਆ, ਜਦੋਂ ਲਾੜੇ ਨੂੰ ਡੀਜੇ ‘ਤੇ ਨੱਚਦਾ ਦੇਖ ਕੇ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਕਾਫੀ ਸਮੇਂ ਤੱਕ ਲਾੜਾ ਤੇ ਲਾੜੀ ਪਰਿਵਾਰ ਵਿਚਾਲੇ ਬਹਿਸਬਾਜੀ ਹੁੰਦੀ ਰਹੀ ਅੰਤ ਬਰਾਤ ਨੂੰ ਵਾਪਸ ਮੁੜਨਾ ਪਿਆ ।

ਦਰਅਸਲ, ਸ਼ਰਾਬੀ ਲਾੜਾ ਆਪਣੇ ਦੋਸਤਾਂ ਨਾਲ ਗੀਤ ‘ਤੁਝਕੋ ਨਾ ਦੁਲਹਾ ਬਣਾਉਂਗੀ’ ‘ਤੇ ਤਾਬੜਤੋੜ ਡਾਂਸ ਕਰ ਰਿਹਾ ਸੀ, ਜਿਸ ਕਾਰਨ ਲਾੜੀ ਨੂੰ ਸ਼ੱਕ ਹੋਇਆ ਕਿ ਲਾੜੇ ਨੇ ਸ਼ਰਾਬ ਪੀਤੀ ਹੋਈ ਹੈ, ਇਹੀ ਇੱਕ ਵੱਡਾ ਕਾਰਨ ਸੀ ਜਿਸ ਕਾਰਨ ਲੜਕੀ ਵੱਲੋਂ ਐਨ ਮੌਕੇ ਵਿਆਹ ਤੋੜ ਦਿੱਤਾ ਗਿਆ । ਪੂਰਾ ਮਾਮਲਾ ਕਰਹਾਲ ਥਾਣਾ ਖੇਤਰ ਦੇ ਪਿੰਡ ਗੰਭੀਰਾ ਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਿੰਡ ਗੰਭੀਰਾ ‘ਚ ਬ੍ਰਜੇਸ਼ ਦੀ ਧੀ ਦੇ ਵਿਆਹ ਦੀ ਬਰਾਤ ਆਈ ਸੀ।

ਜਦੋਂ ਵਿਆਹ ਦੀ ਬਰਾਤ ਪਹੁੰਚੀ ਤਾਂ ਲਾੜੀ ਪਰਿਵਾਰ ਦੇ ਵੱਲੋਂ ਉਨ੍ਹਾਂ ਦਾ ਸਨਮਾਨ ਨਾਲ ਸਵਾਗਤ ਕੀਤਾ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਕੁਝ ਸਮੇਂ ਬਾਅਦ ਜੈਮਾਲਾ ਦਾ ਪ੍ਰੋਗਰਾਮ ਹੋਣਾ ਸੀ, ਪਰ ਇਸ ਤੋਂ ਪਹਿਲਾਂ ਹੀ ਲਾੜਾ ਆਪਣੇ ਦੋਸਤਾਂ ਨਾਲ ਡੀਜੇ ‘ਤੇ ਨੱਚਣ ਪਹੁੰਚ ਗਿਆ।

ਜਿਸ ਤੋਂ ਬਾਅਦ ਲਾੜਾ ਜੰਮ ਕੇ ਨੱਚਦਾ ਤਪਦਾ ਨਜ਼ਰ ਆਇਆ ਜਿਸ ਦੌਰਾਨ ਲਾੜੀ ਨੂੰ ਇਹ ਸ਼ੱਕ ਹੋਇਆ ਕਿ ਲਾੜੇ ਨੇ ਸ਼ਰਾਬ ਪੀਤੀ ਹੋਈ ਹੈ ਇਹੀ ਇੱਕ ਵਜਹਾ ਸੀ ਜਿਸ ਕਾਰਨ ਲਾੜੀ ਨੇ ਵਿਆਹ ਤੋਂ ਮੌਕੇ ਤੇ ਹੀ ਇਨਕਾਰ ਕਰ ਦਿੱਤਾ ਤੇ ਫਿਰ ਵਿਆਹ ਵਿੱਚ ਜੰਮ ਕੇ ਹੰਗਾਮਾ ਹੋਇਆ l ਹੰਗਾਮੇ ਤੋਂ ਬਾਅਦ ਬਰਾਤ ਨੂੰ ਬਿਨਾਂ ਲਾੜੀ ਤੋਂ ਵਾਪਸ ਮੁੜਨਾ ਪਿਆ l