BREAKING NEWS
Search

ਲਾਟਰੀ ਚ ਜਿੱਤੇ 1 ਕਰੋੜ ਭਰੋਸਾ ਕਰ ਪਤਨੀ ਦੇ ਖਾਤੇ ਚ ਕਰਾਏ ਸੀ ਜਮਾ, ਧੋਖਾ ਦੇ ਘਰਵਾਲੀ ਆਸ਼ਿਕ ਨਾਲ ਹੋਈ ਫਰਾਰ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੀਆਂ ਕਹਾਵਤਾਂ ਰਾਤੋ ਰਾਤ ਹੀ ਸੱਚ ਹੋ ਜਾਂਦੀਆਂ ਹਨ ਜਿਥੇ ਸਿਆਣਿਆ ਵੱਲੋਂ ਅਕਸਰ ਇਹ ਆਖਿਆ ਜਾਂਦਾ ਹੈ ਕਿ ਜਦੋਂ ਵੀ ਉਪਰ ਵਾਲਾ ਦਿੰਦਾ ਹੈ, ਤਾਂ ਛੱਪਰ ਪਾੜ ਕੇ ਦਿੰਦਾ ਹੈ। ਕਿਉਂਕਿ ਇਨਸਾਨ ਦੀ ਕਿਸਮਤ ਰਾਤੋ ਰਾਤ ਬਦਲ ਜਾਂਦੀ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਭਾਰੀ ਮਿਹਨਤ ਮੁਸ਼ੱਕਤ ਕਰਕੇ ਆਪਣੇ ਆਪ ਨੂੰ ਕਾਮਯਾਬ ਇਨਸਾਨ ਬਣਾਇਆ ਜਾਂਦਾ ਹੈ ਅਤੇ ਉਸ ਮੰਜ਼ਿਲ ਨੂੰ ਹਾਸਲ ਕੀਤਾ ਜਾਂਦਾ ਹੈ। ਪਰ ਬਹੁਤ ਸਾਰੇ ਲੋਕਾਂ ਨਾਲ ਅਜਿਹੀ ਅਣਹੋਣੀ ਵਾਪਰ ਜਾਂਦੀ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਉਨ੍ਹਾਂ ਨੂੰ ਮਿਲਿਆ ਇਸ ਤਰਾ ਪੈਸਾ ਅਚਾਨਕ ਹੀ ਉਨ੍ਹਾਂ ਤੋਂ ਚਲੇ ਵੀ ਜਾਵੇਗਾ।

ਕਿਉਂਕਿ ਬਹੁਤ ਸਾਰੇ ਵਿਆਹੁਤਾ ਰਿਸ਼ਤੇ ਵੀ ਅਜਿਹੇ ਹੁੰਦੇ ਹਨ ਜੋ ਪੈਸੇ ਦੇ ਕਾਰਣ ਧੋਖਾ ਦੇ ਜਾਂਦੇ ਹਨ। ਜਿਨ੍ਹਾਂ ਨੂੰ ਸੁਣ ਕੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਕਿਉਂਕਿ ਪਤੀ-ਪਤਨੀ ਦਾ ਇਹ ਰਿਸ਼ਤਾ ਪੈਸੇ ਦੇ ਕਾਰਨ ਟੁੱਟ ਜਾਂਦਾ ਹੈ। ਹੁਣ ਲਾਟਰੀ ਵਿੱਚ ਜਿੱਤੇ ਹੋਏ ਇੱਕ ਕਰੋੜ ਰੁਪਏ ਪਤਨੀ ਦੇ ਖਾਤੇ ਵਿੱਚ ਆਉਣ ਕਾਰਨ ਪਤੀ ਨੂੰ ਧੋਖੇ ਦਾ ਸਾਹਮਣਾ ਕਰਨਾ ਪਿਆ ਹੈ ਜਿੱਥੇ ਘਰ ਵਾਲੀ ਆਪਣੇ ਆਸ਼ਕ ਨਾਲ ਫਰਾਰ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਥਾਈਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ 49 ਸਾਲਾ ਵਿਅਕਤੀ ਮਨਿਤ ਵੱਲੋਂ ਲਾਟਰੀ ਖਰੀਦੀ ਗਈ ਸੀ ਅਤੇ ਉਸ ਦੀ ਇਹ ਲਾਟਰੀ ਨਿਕਲਣ ਕਾਰਨ ਉਹ ਰਾਤੋ-ਰਾਤ ਅਮੀਰ ਬਣ ਗਿਆ।

ਇਸ ਵਿਅਕਤੀ ਵੱਲੋਂ ਜਿੱਥੇ ਇੱਕ ਕਰੋੜ ਤੋਂ ਵਧੇਰੇ ਰਕਮ ਦੀ ਲਾਟਰੀ ਜਿੱਤੀ ਗਈ ਸੀ ਅਤੇ ਉਸ ਵੱਲੋਂ ਇਸ ਲਾਟਰੀ ਦਾ ਜਿੱਤਿਆ ਹੋਇਆ ਪੈਸਾ ਆਪਣੀ ਪਤਨੀ ਦੇ ਖਾਤੇ ਵਿੱਚ ਟਰਾਂਸਫਰ ਕਰਵਾ ਦਿੱਤਾ ਗਿਆ ਸੀ। ਉੱਥੇ ਹੀ ਪਤੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਦੀ 45 ਸਾਲਾ ਪਤਨੀ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਹੁੰਦੇ ਹੀ ਆਪਣੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।

ਖਾਤੇ ਵਿਚ ਆਉਣ ਵਾਲੀ ਰਕਮ 1 ਕਰੋੜ 36 ਲੱਖ ਰੁਪਏ ਦੱਸੀ ਗਈ ਹੈ। ਜੋ ਕਿ ਥਾਈਲੈਂਡ ਦੇ ਅਨੁਸਾਰ 60 ਲੱਖ ਰੁਪਏ ਬਣਦੇ ਹਨ। ਇਸ ਦਾ ਪਤਾ ਲੱਗਣ ਤੇ ਪਤੀ ਵੱਲੋਂ ਜਿੱਥੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਉੱਥੇ ਹੀ ਉਸ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਤਿੰਨ ਬੱਚੇ ਵੀ ਹਨ। ਦੋਹਾਂ ਦੇ ਵਿਆਹ ਨੂੰ 26 ਸਾਲ ਹੋ ਚੁੱਕੇ ਹਨ।