ਚੰਡੀਗੜ੍ਹ: ਆਜ਼ਾਦੀ ਦਿਵਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ 14 ਤੋਂ 18 ਅਗਸਤ ਤੱਕ ਕੁਝ ਇਲਾਕਿਆਂ ਵਿੱਚ ਭਾਰੀ ਵਰਖਾ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਵੀਰਵਾਰ ਨੂੰ ਪੰਜਾਬ ਦੇ ਮੌਸਮ ਵਿੱਚ ਮਿਲੇ-ਜੁਲੇ ਹਾਲਾਤ ਦੇਖਣ ਨੂੰ ਮਿਲੇ, ਜਿੱਥੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਈ, ਉੱਥੇ ਹੀ ਕਈ ਖੇਤਰਾਂ ਵਿੱਚ ਮੌਸਮ ਸੁੱਕਾ ਰਿਹਾ।







