ਮਾਂ ਦੀ ਲਾਸ਼ ਨਾਲ 1 ਸਾਲ ਤੋਂ ਰਹੇ ਰਹੀਆਂ ਸੀ ਧੀਆਂ , ਰਜਾਈ ਨਾਲ ਢਕਿਆ ਕੰਕਾਲ ਇੰਝ ਖੁਲਿਆ ਰਾਜ

ਆਈ ਤਾਜਾ ਵੱਡੀ ਖਬਰ 

ਮਾਂ ਦਾ ਪਿਆਰ ਇਸ ਦੁਨੀਆ ਉੱਪਰ ਸਭ ਤੋਂ ਖੂਬਸੂਰਤ ਅਹਿਸਾਸ ਹੁੰਦਾ ਹੈ, ਜਿੱਥੇ ਇਕ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਤੇ ਬਿਨਾਂ ਕਿਸੇ ਲਾਲਚ ਉਸਨੂੰ ਪੂਰੀ ਜ਼ਿੰਦਗੀ ਬੇਇਨਤਿਹਾ ਪਿਆਰ ਕਰਦੀ ਹੈ l ਆਪਣੇ ਬੱਚੇ ਖਾਤਰ ਆਪਣੀਆਂ ਸਾਰੀਆਂ ਖੁਸ਼ੀਆਂ ਤਿਆਗ ਕੇ ਜੀਵਨ ਦੀ ਹਰ ਇੱਕ ਖੁਸ਼ੀ ਮਾਂ ਆਪਣੇ ਉਸਨੂੰ ਦਿੰਦੀ ਹੈ l ਬੱਚੇ ਵੀ ਆਪਣੀ ਮਾਂ ਦੇ ਨਾਲ ਇਸ ਦੁਨੀਆ ਉਪਰ ਸਭ ਤੋਂ ਵੱਧ ਪਿਆਰ ਕਰਦੇ ਹਨ l ਹੁਣ ਮਾਂ ਦੇ ਪਿਆਰ ਨਾਲ ਜੁੜੇ ਇੱਕ ਅਜਿਹੇ ਮਾਮਲੇ ਦਾ ਜ਼ਿਕਰ ਕਰਾਂਗੇ, ਜਿਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ l ਦਰਅਸਲ ਇੱਕ ਮਾਂ ਦੀ ਲਾਸ਼ ਨਾਲ ਇੱਕ ਸਾਲ ਤੱਕ ਧੀਆਂ ਰਹੀਆਂ, ਤੇ ਮਾਂ ਦੇ ਕੰਕਾਲ ਨੂੰ ਆਪਣੇ ਘਰ ਰੱਖਿਆ l ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਵਾਰਾਣਸੀ ਤੋਂ ਸਾਹਮਣੇ ਆਇਆ l

ਜਿੱਥੇ ਦੀਆਂ ਦੋ ਕੁੜੀਆਂ ਪਿਛਲੇ ਇਕ ਸਾਲ ਤੋਂ ਆਪਣੀ ਮਰੀ ਹੋਈ ਮਾਂ ਨਾਲ ਰਹਿ ਰਹੀਆਂ ਸਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਹ ਧੀਆਂ ਆਪਣੇ ਮਾਂ ਦੇ ਕੰਕਾਲ ਦੇ ਨਾਲ ਪਿਛਲੇ ਇੱਕ ਸਾਲ ਤੋਂ ਆਪਣੇ ਘਰ ਵਿੱਚ ਰਹਿੰਦੀਆਂ ਪਈਆਂ ਹਨ, ਜਿਸ ਕਾਰਨ ਉਹਨਾਂ ਨੂੰ ਕੋਈ ਵੀ ਗੁਆਂਢੀ ਜਾਂ ਫਿਰ ਰਿਸ਼ਤੇਦਾਰ ਨਹੀਂ ਬੁਲਾਉਂਦੇ l ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਕੁੜੀਆਂ ਆਪਣੇ ਘਰ ਦੇ ਵਿੱਚ ਕਿਸੇ ਵੀ ਰਿਸ਼ਤੇਦਾਰ ਨੂੰ ਨਹੀਂ ਆਉਣ ਦਿੰਦੀਆਂ ਤੇ ਜਦੋਂ ਇਸ ਦਾ ਸ਼ੱਕ ਹੁੰਦਾ ਹੈ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ l ਫਿਰ ਪੁਲਿਸ ਦਰਵਾਜ਼ਾ ਤੋੜ ਕੇ ਘਰ ਵਿੱਚ ਦਾਖਲ ਹੋ ਜਾਂਦੀ ਹੈ ਤੇ ਸਾਹਮਣੇ ਜੋ ਦੇਖਿਆ ਜਾਂਦਾ ਹੈ, ਉਸ ਨੂੰ ਵੇਖਣ ਤੋਂ ਬਾਅਦ ਪੈਰੋ ਹੇਠੋ ਜਮੀਨ ਨਿਕਲ ਜਾਂਦੀ ਹੈ।

ਦੱਸਿਆ ਜਾ ਰਿਹਾ ਹੈ ਕਿ 27 ਸਾਲ ਦੀ ਪੱਲਵੀ ਤੇ 19 ਸਾਲ ਦੀ ਵੈਸ਼ਣਵੀ ਦੋਵੇਂ ਭੈਣਾਂ ਹਨ ਤੇ ਇਕ ਸਾਲ ਪਹਿਲਾਂ ਮਰ ਚੁੱਕੀ ਮਾਂ ਦੀ ਲਾਸ਼ ਨਾਲ ਰਹਿ ਰਹੀਆਂ ਸਨ। ਲਾਸ਼ ਪੂਰੀ ਕੰਕਾਲ ਬਣ ਚੁੱਕੀ ਸੀ। ਮਾਂ ਊਸ਼ਾ ਤਿਵਾੜੀ ਦੀ ਮੌਤ 8 ਦਸੰਬਰ 2022 ਨੂੰ ਹੋ ਗਈ ਸੀ। ਇਸ ਤੋਂ ਬਾਅਦ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਦੋਹਾਂ ਭੈਣਾਂ ਨੇ ਦੱਸਿਆ ਕਿ ਅਸੀਂ ਮਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ, ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ, ਜਿਸਤੋਂ ਬਾਅਦ ਸਭ ਆਮ ਦੀ ਤਰਾਂ ਹੋ ਗਿਆ ।

ਦੋਵੇਂ ਭੈਣਾਂ ਇਕ ਸਾਲ ਤੋਂ ਪ੍ਰਧਾਨ ਮੰਤਰੀ ਅੰਨ ਯੋਜਨਾ ਅਤੇ ਮਾਂ ਦੇ ਗਹਿਣੇ ਵੇਚ ਕੇ ਮਿਲੇ ਪੈਸਿਆਂ ਤੋਂ ਘਰ ਦਾ ਖਰਚਾ ਚਲਾ ਰਹੀਆਂ ਸਨ। ਪਰ ਜਦੋਂ ਇਹ ਪੈਸੇ ਖਤਮ ਹੋ ਜਾਂਦੇ ਹਨ ਤਾਂ, ਫਿਰ ਦੋਵੇਂ ਭੈਣਾਂ ਗਵਾਂਡੀਆਂ ਕੋਲੋਂ ਖਾਣ ਦੇ ਲਈ ਮੰਗਦੀਆਂ ਹਨ l ਜਿਸ ਦੌਰਾਨ ਸ਼ੱਕ ਹੁੰਦਾ ਹੈ ਤੇ ਫਿਰ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਫਿਰ ਇਸ ਘਟਨਾ ਸਬੰਧੀ ਵੱਡਾ ਖੁਲਾਸਾ ਹੋਇਆ ਹੈ l