BREAKING NEWS
Search

ਮਸ਼ਹੂਰ ਫ਼ਿਲਮੀ ਹਸਤੀ ਦੀ ਹੋਈ ਅਚਾਨਕ ਮੌਤ , ਫ਼ਿਲਮੀ ਇੰਡਸਟਰੀ ਨੂੰ ਲਗਿਆ ਵੱਡਾ ਝਟਕਾ

ਆਈ ਤਾਜਾ ਵੱਡੀ ਖਬਰ 

ਕਲਾਕਾਰ ਆਪਣੀ ਕਲਾਕਾਰੀ ਦੇ ਨਾਲ ਪੂਰੀ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ l ਇੱਕ ਫਿਲਮ ਦੇ ਵਿੱਚ ਕਲਾਕਾਰ ਆਪਣੀ ਅਦਾਕਾਰੀ ਨੂੰ ਕੁੱਝ ਇਸ ਢੰਗ ਦੇ ਨਾਲ ਪੇਸ਼ ਕਰਦਾ ਹੈ, ਕਿ ਕਈ ਵਾਰ ਫ਼ਿਲਮ ਦੇਖਣ ਵਾਲਾ ਸ਼ਖਸ ਉਸ ਅਦਾਕਾਰ ਦੀ ਅਦਾਕਾਰੀ ਤੋਂ ਇੰਨਾ ਜ਼ਿਆਦਾ ਪਰੇਰਿਤ ਹੋ ਜਾਂਦਾ ਹੈ ਕਿ ਫ਼ਿਲਮ ਦੇਖਦੇ ਸਮੇਂ ਖੁਦ ਨੂੰ ਫਿਲਮ ਦਾ ਕਿਰਦਾਰ ਸਮਝ ਲੈਂਦਾ ਹੈ, ਇਸ ਪਿੱਛੇ ਇਕੱਲੀ ਅਦਾਕਾਰ ਦੀ ਮੇਹਨਤ ਨਹੀਂ ਸਗੋਂ ਇਸ ਪਿੱਛੇ ਬਹੁਤ ਵੱਡੀ ਟੀਮ ਹੁੰਦੀ, ਜ਼ਿਲ੍ਹਾ ਵਲੋਂ ਦਿਨ ਰਾਤ ਮਿਹਨਤ ਕਰਕੇ,ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ । ਟੀਮ ਦੀ ਮਿਹਨਤ ਦੇ ਬਦੋਲਤ ਅਜਿਹੇ ਬਹੁਤ ਸਾਰੇ ਕਲਾਕਾਰ ਹਨ, ਜਿਨ੍ਹਾਂ ਵੱਲੋਂ ਆਪਣੀ ਅਦਾਕਾਰੀ ਦੇ ਨਾਲ ਦੁਨੀਆਂ ਭਰ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਗਈ ਹੈ ਤੇ ਵੱਖ ਵੱਖ ਫਿਲਮਾਂ ‘ਚ ਕਈ ਕਿਰਦਾਰਾ ਦੇ ਵੱਲੋਂ ਅਜਿਹੀ ਅਦਾਕਾਰੀ ਕੀਤੀ ਗਈ ਕਿ ਜਿਹੜੀ ਲੋਕ ਅੱਜ ਤੱਕ ਵੀ ਨਹੀਂ ਭੁਲਾ ਸਕੇ l ਲੋਕ ਉਹਨਾਂ ਦੇ ਸਟਾਇਲ ਨੂੰ ਅੱਜ ਵੀ ਫੋਲੋ ਕਰਦੇ ਹਨ l

ਕਈ ਵਾਰ ਅਜਿਹੇ ਕਲਾਕਾਰਾਂ ਦੇ ਨਾਲ, ਜਦੋਂ ਕੋਈ ਅਣਸੁਖਾਵਿਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਤਾਂ, ਉਨ੍ਹਾਂ ਦੇ ਫੈਨਜ਼ ਦੇ ਦਿਲ ਉੱਪਰ ਇਸਦਾ ਗਹਿਰਾ ਪ੍ਰਭਾਵ ਪੈਂਦਾ ਹੈ। ਇਸੇ ਵਿਚਾਲੇ ਹੁਣ ਫ਼ਿਲਮ ਇੰਡਸਟਰੀ ਤੋਂ ਇੱਕ ਬੇਹੱਦ ਦੀ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਮਸ਼ਹੂਰ ਫ਼ਿਲਮ ਹਸਤੀ ਦੀ ਅਚਾਨਕ ਹੋਈ ਮੌਤ ਸਬੰਧੀ ਸਮਾਚਾਰ ਪ੍ਰਾਪਤ ਹੋਇਆ, ਜਿਸ ਕਾਰਨ ਫਿਲਮ ਇੰਡਸਟਰੀ ਨੂੰ ਵੱਡਾ ਝਟਕਾ ਲਗਾ l ਦੱਸ ਦਈਏ ਕਿ ਫ਼ਿਲਮ ‘ਅਮਰ ਅਕਬਲ ਐਂਥਨੀ’, ‘ਨਸੀਬ’ ਤੇ ‘ਕੁਲੀ’ ਵਰਗੀਆਂ ਫ਼ਿਲਮਾਂ ਦੇ ਪਟਕਥਾ ਲੇਖਕ ਪ੍ਰਯਾਗ ਰਾਜ ਦਾ ਦਿਹਾਂਤ ਹੋ ਗਿਆ, ਇਸ ਲੇਖਕ ਨੇ 88 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਸਦਾ-ਸਦਾ ਲਈ ਅਲਵਿਦਾ ਆਖ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਬਾਂਦਰਾ ਸਥਿਤ ਨਿਵਾਸ ’ਤੇ ਆਖਰੀ ਸਾਹ ਲਿਆ। ਇਸ ਮਹਾਨ ਸਖਸ਼ੀਅਤ ਦੇ ਜਾਨ ਤੋਂ ਬਾਅਦ ਇਸ ਇੰਡਸਟਰੀ ਨੂੰ ਇੱਕ ਅਜਿਹਾ ਘਾਟਾ ਪਿਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਦੱਸ ਦਈਏ ਕਿ ਪ੍ਰਯਾਗ ਰਾਜ ਕਈ ਬੀਮਾਰੀਆਂ ਦੀ ਚਪੇਟ ‘ਚ ਸਨ, ਉਨ੍ਹਾਂ ਦਾ ਇਲਾਜ ਵੀ ਹਸਪਤਾਲ ਦੇ ਵਿੱਚ ਚੱਲਦਾ ਪਿਆ ਸੀ, ਪਰ ਬੀਤੇ ਦਿਨੀਂ ਉਹਨਾਂ ਦੀ ਤਬੀਅਤ ਅਚਾਨਕ ਵਿਗੜ ਗਈ ਜਿਸ ਕਾਰਨ ਉਹ ਇਸ ਸੰਸਾਰ ਨੂੰ ਸਦਾ-ਸਦਾ ਦੇ ਲਈ ਅਲਵਿਦਾ ਆਖ ਗਏ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਦਾਦਰ ਦੇ ਸ਼ਿਵਾਜੀ ਪਾਰਕ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਜਿੱਥੇ ਉਹਨਾਂ ਦੇ ਸੰਸਕਾਰ ਮੌਕੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ, ਇਹਨ੍ਹਾਂ ਹਸਤੀਆਂ ਵਲੋਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।