BREAKING NEWS
Search

ਮਸ਼ਹੂਰ ਡਾਂਸਰ ਸਪਨਾ ਚੌਧਰੀ ਲਈ ਆਈ ਵੱਡੀ ਮਾੜੀ ਖਬਰ, ਲੱਗੇ ਦੋਸ਼ ਹੋਇਆ ਕੇਸ ਦਰਜ

ਆਈ ਤਾਜਾ ਵੱਡੀ ਖਬਰ 

ਦੇਸ਼ ਵਿਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨਾਂ ਨੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਵੱਖ-ਵੱਖ ਖੇਤਰਾਂ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਬਹੁਤ ਹੀ ਹਿੰਮਤ ਨਾਲ ਜਿਥੇ ਉਨ੍ਹਾਂ ਵੱਲੋਂ ਲੋਕਾਂ ਨੂੰ ਜਵਾਬ ਦਿੰਦੇ ਹੋਏ ਆਪਣਾ ਇਕ ਨਾਂ ਬਣਾਇਆ ਗਿਆ ਹੈ ਅਤੇ ਅਜਿਹੇ ਹੋਰ ਵੀ ਬਹੁਤ ਸਾਰੀਆਂ ਔਰਤਾਂ ਵੱਲੋਂ ਆਪਣਾ ਦ੍ਰਿੜ ਇਰਾਦਾ ਬਣਾਇਆ ਜਾਂਦਾ ਹੈ। ਜਿਸ ਸਦਕਾ ਉਹ ਵੀ ਕਿਸੇ ਵੱਖਰੇ ਮੁਕਾਮ ਤੇ ਪਹੁੰਚ ਸਕਣ।

ਹਰਿਆਣਵੀ ਡਾਂਸਰ ਸਪਨਾ ਚੌਧਰੀ ਜਿਥੇ ਆਪਣੀ ਕਲਾ ਨੂੰ ਲੈ ਕੇ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ ਉਥੇ ਹੀ ਉਸ ਵੱਲੋਂ ਬਿੱਗ ਬੌਸ ਵਿੱਚ ਵੀ ਹਿੱਸਾ ਲਿਆ ਗਿਆ ਸੀ। ਉਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਹਨ। ਹੁਣ ਮਸ਼ਹੂਰ ਡਾਂਸਰ ਸਪਨਾ ਚੌਧਰੀ ਲਈ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਉਸ ਉਪਰ ਦੋਸ਼ ਲੱਗੇ ਹਨ ਅਤੇ ਕੇਸ ਦਰਜ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀ ਭਾਬੀ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਚਲਦਿਆਂ ਹੋਇਆਂ ਆਪਣੇ ਸਹੁਰੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਜਿੱਥੇ ਉਸ ਵੱਲੋਂ ਸ਼ਿਕਾਇਤ ਵਿਚ ਮਸ਼ਹੂਰ ਡਾਂਸਰ ਸਪਨਾ ਚੌਧਰੀ ਅਤੇ ਉਸ ਦੀ ਮਾਂ ਅਤੇ ਭਰਾ ਦੇ ਖ਼ਿਲਾਫ਼ ਦਹੇਜ ਲਈ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਾਇਆ ਗਿਆ ਹੈ।

ਪੁਲਿਸ ਵੱਲੋਂ ਜਿਥੇ ਸਪਨਾ ਚੌਧਰੀ ਉਸ ਦੀ ਮਾਂ ਅਤੇ ਭਰਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਦੱਸ ਦਈਏ ਕਿ ਸਪਨਾ ਚੌਧਰੀ ਦੀ ਭਰਜਾਈ ਵੱਲੋਂ ਦੋਸ਼ ਲਗਾਏ ਗਏ ਹਨ ਕਿ ਵਿਆਹ ਦੇ ਸਮੇਂ ਸਾਰੇ ਪਰਿਵਾਰ ਵੱਲੋਂ ਦਹੇਜ ਵਿਚ ਕਾਰ ਦੀ ਮੰਗ ਕੀਤੀ ਗਈ ਸੀ। ਇਹ ਮੰਗ ਪੂਰੀ ਨਾ ਹੋਣ ਤੇ ਚਲਦਿਆਂ ਹੋਇਆਂ ਜਿਥੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਗਿਆ ਉਥੇ ਹੀ ਕੁੱਟਮਾਰ ਕਰਨੀ ਵੀ ਸ਼ੁਰੂ ਕਰ ਦਿੱਤੀ ਗਈ। ਇਸ ਪਰੇਸ਼ਾਨੀ ਤੋਂ ਤੰਗ ਆ ਕੇ ਉਸ ਵੱਲੋਂ ਸਹੁਰੇ ਅਤੇ ਕਈ ਗੰਭੀਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ। ਇਹ ਮਾਮਲਾ ਜਿੱਥੇ ਪਲਵਲ ਦੇ ਮਹਿਲਾ ਥਾਣੇ ਵਿਚ ਦਰਜ ਹੋਇਆ ਹੈ। ਉਥੇ ਹੀ ਜਾਂਚ ਜਾਰੀ ਹੈ।