BREAKING NEWS
Search

ਮਸ਼ਹੂਰ ਅਦਾਕਾਰਾ ਦੇ ਆਪਣੇ ਹੈ ਪੁੱਤਰ ਨੇ ਕੀਤਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਰੱਖਿਆ ਫਰਿਜ਼ ਚ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੀਆਂ ਫਿਲਮੀ ਹਸਤੀਆਂ ਨਾਲ ਜੁੜੀਆਂ ਹੋਈਆਂ ਸਾਹਮਣੇ ਆਉਣ ਵਾਲੀਆਂ ਕਈ ਤਰਾਂ ਦੀਆਂ ਘਟਨਾਵਾਂ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਉੱਥੇ ਹੀ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਲੋਕਾਂ ਤੇ ਜਿੱਥੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਲਾਲਚ ਵੱਸ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਵਿੱਚ ਕਈ ਹਸਤੀਆਂ ਦੀ ਜਾਨ ਵੀ ਚਲੀ ਜਾਂਦੀ ਹੈ। ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਜਿਥੇ ਬਹੁਤ ਸਾਰੀਆਂ ਹਸਤੀਆਂ ਇਸ ਦੀ ਚਪੇਟ ਵਿੱਚ ਆਉਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਈਆਂ ਹਨ।

ਹੁਣ ਮੁੰਬਈ ਵਿਚ ਏਥੇ ਮਸ਼ਹੂਰ ਅਦਾਕਾਰਾ ਦੇ ਪੁੱਤਰ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜਿਸ ਦੀ ਲਾਸ਼ ਨੂੰ ਫਰਿੱਜ ਵਿਚ ਰੱਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੁੰਬਈ ਤੇ ਪਾਸ਼ ਇਲਾਕੇ ਜੁਹੂ ਤੋਂ ਸਾਹਮਣੇ ਆਇਆ ਹੈ। ਜਿੱਥੇ 70 ਸਾਲਾਂ ਦੀ ਅਭਿਨੇਤਰੀ ਦਾ ਕਤਲ ਉਸ ਦੇ ਬੇਟੇ ਵੱਲੋਂ ਕੀਤਾ ਗਿਆ ਹੈ ਜੋ ਕਿ 12 ਕਰੋੜ ਦੇ ਫਲੈਟ ਦੀ ਖਾਤਰ ਕੀਤਾ ਗਿਆ ਹੈ ਜਿਸ ਤੇ ਬੇਟੇ ਵੱਲੋਂ ਕਬਜ਼ਾ ਕੀਤਾ ਜਾ ਸਕੇ। ਪੁਲਿਸ ਵੱਲੋਂ ਜਿੱਥੇ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਉਥੇ ਹੀ ਦੋਸ਼ੀ ਵੱਲੋਂ ਆਪਣਾ ਜੁਰਮ ਕਬੂਲ ਕਰ ਲਿਆ ਗਿਆ ਹੈ ਕਿ ਉਸ ਵੱਲੋਂ ਆਪਣੀ ਮਾਂ ਉਪਰ ਬੇਰਹਿਮੀ ਨਾਲ ਡੰਡੇ ਨਾਲ ਵਾਰ ਕਰ ਦਿੱਤਾ ਗਿਆ ਸੀ।

ਉਸ ਵੱਲੋਂ ਆਪਣੀ ਮਾਂ ਦੀ ਲਾਸ਼ ਨੂੰ ਘਰ ਵਿੱਚ ਫਰਿੱਜ ਦੇ ਡੱਬੇ ਵਿਚ ਰੱਖ ਦਿੱਤਾ ਗਿਆ ਸੀ ਜਿਸ ਵਿੱਚ ਉਸ ਵੱਲੋਂ ਨੌਕਰ ਦੀ ਮਦਦ ਲਈ ਗਈ ਸੀ ਤਾਂ ਜੋ ਕਿਸੇ ਨੂੰ ਉਸ ਉਪਰ ਸ਼ੱਕ ਨਾ ਹੋ ਸਕੇ। ਜਿੱਥੇ ਛੋਟੇ ਬੇਟੇ ਸਚਿਨ ਕਪੂਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਥੇ ਹੀ ਇਸ ਫਿਲਮੀ ਅਦਾਕਾਰ ਦੇ ਅਮਰੀਕਾ ਵਿੱਚ ਰਹਿੰਦੇ ਹੋਏ ਵੱਡੇ ਬੇਟੇ ਵੱਲੋਂ ਸ਼ੱਕ ਹੋਣ ਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਸੀ ਜਿਸ ਦੇ ਅਧਾਰ ਤੇ ਪੁਲੀਸ ਵੱਲੋਂ ਜਾਂਚ ਕੀਤੀ ਗਈ।

ਇਸ ਘਟਨਾ ਦੀ ਜਾਣਕਾਰੀ ਜਿਥੇ ਅਭਿਨੇਤਰੀ ਨੀਲੂ ਵੱਲੋਂ ਦਿੱਤੀ ਗਈ ਹੈ। ਜਿਸ ਵੱਲੋਂ ਕਾਫੀ ਲੰਮਾ ਸਮਾਂ ਇਸ ਅਭਿਨੇਤਰੀ ਦੇ ਨਾਲ ਕੰਮ ਕੀਤਾ ਗਿਆ ਸੀ। ਇਸ ਘਟਨਾ ਨੇ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।