ਹੁਣੇ ਆਈ ਤਾਜਾ ਵੱਡੀ ਖਬਰ 

ਬਹੁਤ ਚਰਚਾ ਦੇ ਵਿੱਚ ਰਹੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੇ ਨਾਲ ਜੁੜੇ ਹੋਏ  ਕੇਸ ਵਿੱਚ ਕੰਟਰੋਲ ਬਿਊਰੋ ਦੀ ਮੁੰਬਈ ਜ਼ੋਨਲ ਯੂਨਿਟ ਨੇ ਮਸ਼ਹੂਰ ਕਾਮੇਡੀਅਨ ਅਭਿਨੇਤਰੀ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੇ ਘਰ ਛਾਪਾ।  ਮਾ-ਰਿ-ਆ ,ਜਿਸ ਦੌਰਾਨ  ਘਰ ਵਿੱਚ।  ਗਾਂ- ਜਾ।   ਮਿਲਿਆ। ਮਸ਼ਹੂਰ ਕਮੇਡੀਅਨ ਅਤੇ ਟੀਵੀ ਅਦਾਕਾਰ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੂੰ ਪੁੱਛ ਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਸੀ।

ਐਨਸੀਬੀ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਪੁੱਛ ਗਿੱਛ ਵਿੱਚ ਹੈ ਅਤੇ ਭਾਰਤੀ ਨੇ।  ਨ- ਸ਼ੇ।  ਲੈਣ ਦੀ ਗੱਲ ਕਬੂਲ ਕੀਤੀ ਸੀ। ਜਿਸ ਤੋਂ ਬਾਅਦ ਹੀ ਭਾਰਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਭਾਰਤੀ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ  ਗਿਆ। ਹੁਣ ਭਾਰਤੀ ਸਿੰਘ ਅਤੇ ਉਸ ਦੇ ਪਤੀ ਬਾਰੇ ਅਦਾਲਤ ਤੋਂ ਇੱਕ ਹੁਕਮ ਜਾਰੀ ਹੋਇਆ ਹੈ।

ਜਿੱਥੇ ਭਾਰਤੀ ਸਿੰਘ ਅਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ,ਉੱਥੇ ਹੀ ਭਾਰਤੀ ਦੇ ਕੇਸ ਦੀ ਸੁਣਵਾਈ ਅੱਜ ਮੁੰਬਈ ਦੀ ਕਿਲਾ ਅਦਾਲਤ ਵਿੱਚ ਚੱਲੀ। ਜਿੱਥੇ ਪੇਸ਼ੀ ਤੋਂ ਪਹਿਲਾਂ ਭਾਰਤੀ ਅਤੇ ਉਸ ਦੇ ਪਤੀ ਦਾ ਮੈਡੀਕਲ ਟੈਸਟ ਵੀ ਕਰਵਾਇਆ ਗਿਆ। ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਕੋਲੋਂ ਕੱਲ ਐਨ ਸੀ ਬੀ ਵੱਲੋਂ 18 ਘੰਟੇ ਪੁੱਛ ਗਿਛ ਕੀਤੀ ਗਈ। ਹੁਣ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਅਦਾਲਤ ਦੇ ਹੁਕਮ ਅਨੁਸਾਰ ਇਸ ਮਾਮਲੇ ਵਿੱਚ ਤਿੰਨ ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਦੀ ਜ਼ਮਾਨਤ ਅਰਜ਼ੀ ਦਾਖਲ ਕਰ ਦਿੱਤੀ ਗਈ ਹੈ ਅਤੇ ਇਸ ਤੇ ਸੁਣਵਾਈ ਕੱਲ  ਹੋਵੇਗੀ। ਐਨ ਸੀ ਬੀ ਨੇ ਅਦਾਲਤ ਕੋਲੋਂ ਦੋਹਾਂ ਦੀ ਰਿਮਾਂਡ ਦੀ ਮੰਗ ਵੀ ਕੀਤੀ ਸੀ। ਦੋਹਾਂ ਦੇ ਘਰ ਇਸ ਦੌਰਾਨ।  ਗਾਂ-ਜਾ।  ਮਿਲਣ ਤੋਂ ਬਾਅਦ ਪੁੱਛ ਗਿੱਛ ਦੌਰਾਨ ਦੋਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ,ਗ੍ਰਿਫਤਾਰੀ ਤੋਂ ਬਾਅਦ ਭਾਰਤੀ ਸਿੰਘ ਨੂੰ ਪੂਰੀ ਰਾਤ ਕੱਲ ਐਨ ਸੀ ਬੀ ਦਫਤਰ ਵਿੱਚ ਰੱਖਿਆ ਗਿਆ ਸੀ। ਇਸ ਦੌਰਾਨ ਹੀ ਭਾਰਤੀ ਦੀ ਮਾਂ ਕੱਲ ਰਾਤ ਉਨ੍ਹਾਂ ਨੂੰ ਮਿਲਣ ਲਈ ਗਈ ਸੀ, ਪਰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।


                                       
                            
                                                                   
                                    Previous Postਰਿਸ਼ਤੇਦਾਰ ਦੇ ਸਸਕਾਰ ਤੇ ਗਿਆ ਪ੍ਰੀਵਾਰ ਜਦੋਂ ਘਰੇ ਵਾਪਸ ਪਰਤਿਆ ਤਾਂ ਘਰੇ ਵੜਦਿਆਂ ਹੀ ਉੱਡੇ  ਸਭ ਦੇ ਹੋਸ਼
                                                                
                                
                                                                    
                                    Next Postਕਿਸਾਨਾਂ ਵਲੋਂ ਰੇਲਾਂ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਰੇਲਵੇ ਵਲੋਂ ਆ ਗਈ ਇਹ ਖਬਰ
                                                                
                            
               
                             
                                                                            
                                                                                                                                             
                                     
                                     
                                    




