ਬੰਦੇ ਦੀ ਲੱਗੀ ਕਮਾਲ ਦੀ ਲਾਟਰੀ ਰੋਜ ਮਿਲਣਗੇ 83 ਹਜਾਰ ਰੁਪਏ , 1 ਜਾਂ 2 ਦਿਨ ਨਹੀਂ ਪੂਰੀ ਜਿੰਦਗੀ

3771

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਦੀ ਲਾਟਰੀ ਨੇ ਕਿਸਮਤ ਬਦਲ ਦਿੱਤੀ ਹੈ ਤੇ ਲੋਕ ਦਿਨਾਂ ਦੇ ਵਿੱਚ ਹੀ ਕਰੋੜਪਤੀ ਬਣ ਚੁੱਕੇ ਹਨ। ਇਸੇ ਵਿਚਾਲੇ ਹੁਣ ਇੱਕ ਅਜਿਹੇ ਸ਼ਖਸ ਬਾਰੇ ਦੱਸਾਂਗੇ, ਜਿਸ ਬੰਦੇ ਦੀ ਲਾਟਰੀ ਨਿਕਲ ਗਈ ਤੇ ਇਸ ਲੋਟਰੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਬੰਦੇ ਨੂੰ ਹਰ ਰੋਜ਼ 83 ਹਜ਼ਾਰ ਰੁਪਏ ਮਿਲਣਗੇ l ਜਿਸ ਕਾਰਨ ਇਸ ਸ਼ਖਸ ਦੀ ਪੂਰੀ ਜ਼ਿੰਦਗੀ ਬਦਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਅਕਸਰ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਜਿੱਥੇ ਲੋਕਾਂ ਦੇ ਕੋਲੋਂ ਰਹਿਣ ਨੂੰ ਘਰ ਤੇ ਖਾਣ ਪੀਣ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਹੁੰਦੀ ਪਰ, ਇਹ ਜਿਹੇ ਲੋਕ ਜਦੋਂ ਲਾਟਰੀ ਪਾ ਲੈਂਦੇ, ਤਾਂ ਇਹਨਾਂ ਦੀ ਕਿਸਮਤ ਦਿਨਾਂ ਦੇ ਵਿੱਚ ਹੀ ਬਦਲ ਜਾਂਦੀ ਹੈ l ਅਜਿਹੇ ਹੀ ਇੱਕ ਸ਼ਖਸ ਬਾਰੇ ਦੱਸਾਂਗੇ, ਜਿਸ ਇਕ ਸ਼ਖਸ ਦਾ ਵੱਡਾ ਜੈਕਪਾਟ ਲੱਗ ਗਿਆ ।

ਉਸ ਨੇ ਅਜਿਹਾ ਇਨਾਮ ਜਿੱਤਿਆ ਕਿ ਰੋਜ਼ਾਨਾ ਉਸ ਨੂੰ 83 ਹਜ਼ਾਰ ਰੁਪਏ ਮਿਲਣਗੇ। ਇਹ ਇੱਕ ਦਿਨ ਨਹੀਂ ਸਗੋਂ ਉਸਨੂੰ ਪੂਰੀ ਜ਼ਿੰਦਗੀ ਇਹ ਪੈਸੇ ਮਿਲਣ ਵਾਲੇ ਹਨ l ਇਸ ਦਾ ਮਤਲਬ ਇਹ ਹੋਵੇਗਾ ਕਿ ਜਦੋਂ ਤੱਕ ਇਹ ਸ਼ਖਸ ਜ਼ਿੰਦਾ ਰਹੇਗਾ, ਉਦੋਂ ਤੱਕ ਇਸ ਸ਼ਖਸ ਨੂੰ ਇੱਕ ਕੰਪਨੀ ਦੇ ਵੱਲੋਂ ਰੋਜ਼ਾਨਾ ਪੈਸੇ ਦਿੱਤੇ ਜਾਣਗੇ l ਪ੍ਰਾਪਤ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਅਮਰੀਕਾ ਦੇ ਰਹਿਣ ਵਾਲੇ ਇਸ ਸ਼ਖਸ ਨੇ ਨਿਊਯਾਰਕ ਲਾਟਰੀ ਕੈਸ਼ 4 ਲਾਈਫ ਦਾ ਟਿਕਟ ਖਰੀਦਿਆ ਸੀ,ਇਸੇ ਟਿਕਟ ਨੇ ਇਸ ਸ਼ਖਸ ਦੀ ਜ਼ਿੰਦਗੀ ਬਦਲ ਦਿੱਤੀ ।

ਅਮੇਜਿੰਗ ਪ੍ਰਾਈਜ਼ ਮਨੀ ਤਹਿਤ ਇਸ ਨੂੰ ਰੋਜ਼ਾਨਾ 1000 ਡਾਲਰ ਮਿਲਣਾ ਸੀ, ਪਰ ਇਸ ਦਰਮਿਆਨ ਉਸ ਨੇ ਇਕ ਵੱਡਾ ਫੈਸਲਾ ਲਿਆ, ਜਦੋਂ ਕੰਪਨੀ ਦੇ ਵੱਲੋਂ ਇਸ ਸ਼ਖਸ ਨੂੰ ਇਹ ਆਫਰ ਦਿੱਤੀ ਗਈ ਕਿ ਉਹ ਚਾਹੇ ਤਾਂ ਸਾਰਾ ਪੈਸਾ ਇਕੱਠਾ ਲੈ ਸਕਦਾ, ਪਰ ਇਸ ਦੌਰਾਨ ਇਸ ਸ਼ਖਸ ਦੇ ਵੱਲੋਂ ਅਜਿਹੀ ਜੁਕਤ ਲੜਾਈ ਗਈ ਕਿ ਇਸ ਸ਼ਖਸ ਨੇ ਇਹ ਫੈਸਲਾ ਕੀਤਾ ਕਿ ਸਾਰੇ ਪੈਸੇ ਉਸ ਨੂੰ ਹਰ ਰੋਜ਼ ਮਿਲੇ l ਦੱਸਦਿਆ ਕਿ ਇਸ ਸ਼ਕਸ ਨੇ ਆਪਣੀ ਕੰਪਨੀ ਪਿੰਕੀ ਏਸਮੰਡ ਲਿਮਟਿਡ ਲਾਇਬਿਲਟੀ ਦੇ ਨਾਂ ਤੋਂ ਟਿਕਟ ਖਰੀਦਿਆ ਸੀ।

ਇਸ ਲਈ ਕੰਪਨੀ ਨੂੰ 4,285,683 ਡਾਲਰ ਦਾ ਇਕਮੁਸ਼ਤ ਭੁਗਤਾਨ ਕਰ ਦਿੱਤਾ ਗਿਆ। ਭਾਰਤੀ ਰੁਪਿਆਂ ਵਿਚ ਇਸ ਦੀ ਕੀਮਤ 5.72 ਕਰੋੜ ਰੁਪਏ ਹੋਵੇਗੀ। ਸ਼ਖਸ ਨੇ ਟਿਕਟ ਬਰੁਕਲਿਨ ਵਿਚ 2021 ਚਰਚ ਐਵੇਨਿਊ ‘ਤੇ ਚਰਚ ਬਲਿਊ ਸਕਾਈ ਡੇਲੀ ਵਿਚ ਖਰੀਦਿਆ ਸੀ। ਇਸ ਟਿਕਟ ਨੇ ਹੁਣ ਇਸ ਸ਼ਖਸ ਦੀ ਜ਼ਿੰਦਗੀ ਬਦਲ ਦਿੱਤੀ ਹੈ, ਜਿਸ ਕਾਰਨ ਇਹ ਸ਼ਖਸ ਬਹੁਤ ਜਿਆਦਾ ਖੁਸ਼ ਨਜ਼ਰ ਆਉਂਦਾ ਪਿਆ ਹੈ।