BREAKING NEWS
Search

ਬੰਦਾ ਇਹ ਭਿਆਨਕ ਸਰਜਰੀ ਕਰਾ ਫਸ ਗਿਆ ਕਸੂਤਾ , 4 ਸਾਲਾਂ ਤੱਕ ਨਹੀਂ ਬੰਦ ਕਰ ਸਕਿਆ ਆਪਣੀਆਂ ਅੱਖਾਂ

ਆਈ ਤਾਜਾ ਵੱਡੀ ਖਬਰ 

ਹਰ ਇਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਖੂਬਸੂਰਤ ਦਿਖਣਾ ਚਾਹੁੰਦਾ ਹੈ। ਜਿਸ ਕਾਰਨ ਉਹਨਾਂ ਵੱਲੋਂ ਹਰ ਸੰਭਵ ਚੀਜ਼ਾਂ ਕੀਤੀਆਂ ਜਾਂਦੀਆਂ ਹਨ ਤਾਂ, ਜੋ ਉਹ ਚਿਹਰੇ ਦੀ ਖੂਬਸੂਰਤੀ ਨੂੰ ਬਰਕਰਾਰ ਰੱਖ ਸਕਣ l ਪਰ ਕਈ ਲੋਕ ਅਜਿਹੇ ਵੀ ਹੁੰਦੇ ਹਨ, ਜੋ ਆਪਣੇ ਚਿਹਰੇ ਦੀ ਸੁੰਦਰਤਾ ਦੇ ਨਾਲ ਨਾਲ ਆਪਣੇ ਸਰੀਰ ਨੂੰ ਵੀ ਕਾਫੀ ਆਕਰਸ਼ਕ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੁੰਦੇ ਹਨ, ਜਿਨਾਂ ਵੱਲੋਂ ਕਈ ਪ੍ਰਕਾਰ ਦੀਆਂ ਸਰਜਰੀਆਂ ਤੱਕ ਕਰਵਾ ਲਈਆਂ ਜਾਂਦੀਆਂ ਹਨ l ਪਰ ਕਈ ਵਾਰ ਇਨਾ ਸਰਜਰੀਆਂ ਦੇ ਨਤੀਜੇ ਕਾਫੀ ਬੁਰੇ ਨਿਕਲਦੇ ਹਨ, ਜਿਸ ਦਾ ਖਮਿਆਜਾ ਮਨੁੱਖ ਨੂੰ ਭੁਗਤਣਾ ਪੈਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਵਿਅਕਤੀ ਵੱਲੋਂ ਅਜਿਹੀ ਸਰਜਰੀ ਕਰਵਾਈ ਗਈ l

ਜਿਸ ਕਾਰਨ ਹੁਣ ਪਿਛਲੇ ਚਾਰ ਸਾਲਾਂ ਤੋਂ ਉਸਦੀਆਂ ਅੱਖਾਂ ਤੱਕ ਬੰਦ ਨਹੀਂ ਹੋ ਸਕੀਆਂ l ਇਹ ਮਾਮਲਾ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਤੋਂ ਸਾਹਮਣੇ ਆਇਆ l ਜਿੱਥੇ ਆਪਣੀਆਂ ਸੁੱਜੀਆਂ ਗੱਲ੍ਹਾਂ ਨੂੰ ਠੀਕ ਕਰਨ ਲਈ ਇੱਕ ਵਿਅਕਤੀ ਨੇ ਅਜਿਹੀ ਭਿਆਨਕ ਸਰਜਰੀ ਕਰਵਾ ਲਈ, ਜਿਸ ਕਾਰਨ ਉਹ ਲਗਭਗ ਚਾਰ ਸਾਲ ਤੱਕ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਸ਼ਖਸ ਦਾ ਨਾਮ ਪੀਟ ਬ੍ਰਾਡਹਰਸਟ ਹੈ। ਉਹ ਇੱਕ ਸੇਵਾਮੁਕਤ ਚਿੱਤਰਕਾਰ ਅਤੇ ਡੇਕੋਰੇਟਰ ਹੈ।

ਉਸ ਵੱਲੋਂ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਉਹ ਆਪਣੇ ਫੁੱਲੇ ਹੋਏ ‘ ਚੀਕਸ’ ਨੂੰ ਠੀਕ ਕਰਨਾ ਚਾਹੁੰਦਾ ਸੀ, ਕਿਉਂਕਿ ਉਸ ਨੂੰ ਆਪਣੇ ਚੀਕਸ ਦੇ ਕਾਰਨ ਕਈ ਵਾਰ ਮਜ਼ਾਕ ਦਾ ਪਾਤਰ ਵੀ ਬਣਨਾ ਪਿਆ l ਉਸਦੇ ਮਨ ਵਿੱਚ ਖਿਆਲ ਆਇਆ ਕਿ ਉਸਨੂੰ ਸਰਜਰੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਸ ਦਾ ਆਤਮ-ਵਿਸ਼ਵਾਸ ਵਧੇ ਅਤੇ ਇਸ ਦੇ ਲਈ ਉਸ ਨੇ ਕਾਸਮੈਟਿਕ ਸਰਜਰੀ ਦਾ ਸਹਾਰਾ ਲਿਆ, ਪਰ ਇਹ ਸਭ ਭਿਆਨਕ ਰੂਪ ਨਾਲ ਗਲਤ ਹੋ ਗਿਆ।

ਇਸ ਸਰਜਰੀ ਕਾਰਨ ਉਹ ਚਾਰ ਸਾਲ ਤੋਂ ਵੱਧ ਸਮੇਂ ਤੱਕ ਅੱਖਾਂ ਬੰਦ ਨਹੀਂ ਕਰ ਸਕਿਆ। ਪੀਟ ਨੇ ਕਿਹਾ, ‘ਜੋ ਵੀ ਹੋਇਆ ਉਸ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਮੈਂ ਆਪਣੀਆਂ ਅੱਖਾਂ ਠੀਕ ਕਰਵਾਉਣ ਲਈ ਆਪਣੀ ਸਾਰੀ ਪੈਨਸ਼ਨ ਲਗਾ ਦਿੱਤੀ ਹੈ। ਜਿਸ ਤੋਂ ਬਾਅਦ ਇਸ ਸ਼ਖਸ ਦੇ ਵੱਲੋਂ ਡਾਕਟਰ ਦਾ ਸਹਾਰਾ ਲਿਆ ਗਿਆ ਡਾਕਟਰ ਦੇ ਵੱਲੋਂ ਉਸ ਦੀ ਸਰਜਰੀ ਕਰਕੇ ਉਸ ਨੂੰ ਬਿਲਕੁਲ ਠੀਕ ਕਰ ਦਿੱਤਾ ਗਿਆ ਹੈ। ਹੁਣ ਪੀਟ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ ਅਤੇ ਆਰਾਮ ਨਾਲ ਅੱਖਾਂ ਬੰਦ ਕਰਕੇ ਆਰਾਮ ਨਾਲ ਸੌਂਦਾ ਹੈ। ਜਿਸ ਕਾਰਨ ਉਸ ਦੀ ਜ਼ਿੰਦਗੀ ਕਾਫੀ ਖੁਸ਼ਹਾਲ ਹੋ ਚੁੱਕੀ ਹੈ।