ਪੰਜਾਬ : 40 ਸਾਲਾਂ ਵਿਅਕਤੀ ਦੇ ਢਿੱਡ ਚੋਂ ਨਿਕਲੇ ਈਅਰਫੋਨ, ਨਟ-ਬੋਲਟ, ਪੇਚ, ਲਾਕੇਟ, ਡਾਕਟਰਾਂ ਦੇ ਵੀ ਉੱਡੇ ਹੋਸ਼

ਆਈ ਤਾਜਾ ਵੱਡੀ ਖਬਰ  

ਆਏ ਦਿਨੀਂ ਅਜੀਬੋ ਗਰੀਬ ਮਾਮਲੇ ਸ਼ੋਸ਼ਲ ਮੀਡੀਆ ਉੱਪਰ ਖੂਬ ਤੇਜ਼ੀ ਨਾਲ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਤਾਂ ਹੁੰਦੇ ਹੀ ਹਨ ਨਾਲ ਹੀ ਕਈ ਪ੍ਰਕਾਰ ਦੇ ਸਵਾਲ ਮਨ ਦੇ ਵਿੱਚ ਉਠਦੇ ਹਨ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇਕ 40 ਸਾਲਾਂ ਵਿਅਕਤੀ ਦੇ ਢਿੱਡ ‘ਚੋਂ ਅਜਿਹੀਆਂ ਚੀਜ਼ਾਂ ਨਿਕਲੀਆਂ, ਜਿਸ ਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ । ਮਾਮਲਾ ਮੋਗਾ ਜ਼ਿਲ੍ਹੇ ਤੋਂ ਸਾਹਮਣੇ ਆਇਆ । ਜਿੱਥੇ ਇੱਕ 40 ਸਾਲਾ ਵਿਅਕਤੀ ਦੇ ਪੇਟ ‘ਚੋਂ ਅਪ੍ਰੇਸ਼ਨ ਤੋਂ ਬਾਅਦ ਵੱਖ-ਵੱਖ ਵਸਤੂਆਂ ਨਿਕਲੀਆਂ, ਜਿਹਨਾਂ ‘ਚ ਈਅਰਫੋਨ, ਰਖੜੀਆਂ, ਨਟ ਤੇ ਬੋਲਟ, ਵਾਰਸ਼ਲ, ਲਾਕੇਟ ਅਤੇ ਪੇਚ ਸ਼ਾਮਲ ਹਨ, ਜਿਸ ਬਾਰੇ ਜਿਹੜਾ ਵੀ ਸੁਣਦਾ ਪਿਆ ਹੈ ਉਸਦੇ ਹੋਸ਼ ਉੱਡਦੇ ਪਏ ਹਨ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਕਤ ਵਿਅਕਤੀ, ਦੋ ਸਾਲਾਂ ਤੋਂ ਪੇਟ ਦਰਦ ਦੀ ਸਮਸਿਆ ਤੋਂ ਪੀੜਤ ਸੀ। ਪਰ ਜਦੋ ਉਹ ਡਾਕਟਰ ਕੋਲ ਗਿਆ ਤਾਂ, ਉਸ ਨੂੰ ਪੇਟ ਦਰਦ, ਬੁਖਾਰ ਤੇ ਉਲਟੀਆਂ ਦੀ ਸ਼ਿਕਾਇਤ ਸੀ, ਤੇ ਡਾਕਟਰ ਦੇ ਵੱਲੋਂ ਉਸ ਨੂੰ ਦਵਾਈ ਦੇਖ ਕੇ ਉੱਥੋਂ ਭੇਜ ਦਿੱਤਾ ਗਿਆ ਤੇ ਨਾਲ ਹੀ x rey ਤੇ ਸਕੈਨ ਕਰਨ ਨੂੰ ਆਖ ਦਿੱਤਾ ਗਿਆ।

ਜਦੋਂ ਪੇਟ ਦਾ ਐਕਸਰੇ ਤੇ ਸਕੈਨ ਕੀਤਾ ਗਿਆ ਤਾਂ, ਹਰ ਕੋਈ ਹੈਰਾਨ ਰਹਿ ਗਿਆ, ਕਿਉਂਕਿ ਮਰੀਜ ਦੇ ਪੇਟ ਚੋਂ ਨਟ, ਬੋਲਟ, ਪੇਚ, ਈਅਰਫੋਨ, ਲਾਕੇਟ, ਮੈਗਨੇਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਨ, ਜਿਸ ਨੂੰ ਵੇਖਣ ਤੋਂ ਬਾਅਦ ਡਾਕਟਰ ਦੇ ਹੋਸ਼ ਉੱਡ ਗਏ ।

ਉੱਥੇ ਹੀ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਹਸਪਤਾਲ ਦੇ ਡਾਕਟਰ ਵੱਲੋਂ ਦੱਸਿਆ ਗਿਆ ਕਿ ਉਸਦੇ ਕੈਰੀਅਰ ‘ਚ ਤੇ ਉਨ੍ਹਾਂ ਦੇ ਹਸਪਤਾਲ ਵਿੱਚ ਇਹ ਪਹਿਲਾ ਅਜਿਹਾ ਮਾਮਲਾ ਸੀ, ਪਰ ਤਿੰਨ ਘੰਟੇ ਦੇ ਸਫਲ ਆਪ੍ਰੇਸ਼ਨ ਤੋਂ ਬਾਅਦ ਇਹ ਸਾਰਾ ਸਮਾਨ ਹਟਾ ਦਿੱਤਾ ਗਿਆ । ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਪੇਟ ‘ਚ ਇਹ ਸਮਾਨ ਕਾਫੀ ਦੇਰ ਤੱਕ ਰਹਿਣ ਕਾਰਨ ਮਰੀਜ਼ ਦੀ ਹਾਲਤ ਠੀਕ ਨਹੀਂ ਹੈ। ਪਰ ਇਸ ਸਫ਼ਲਤਾ ਪੂਰਵਕ ਆਪ੍ਰੇਸ਼ਨ ਤੋਂ ਬਾਅਦ ਹੁਣ ਮਰੀਜ਼ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।