BREAKING NEWS
Search

ਪੰਜਾਬ: ਜੀਜੇ ਵਲੋਂ ਭੈਣ ਨੂੰ ਦਿੱਤਾ ਧੋਖਾ ਨਹੀਂ ਸਹਾਰ ਸਕਿਆ ਭਰਾ, ਚੁੱਕ ਲਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਵਿਦੇਸ਼ ਜਾਣ ਦੇ ਚੱਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਨਾਲ ਧੋਖਾਧੜੀ ਕੀਤੀ ਜਾਂਦੀ ਹੈ। ਉਥੇ ਹੀ ਸਾਹਮਣੇ ਆਉਣ ਵਾਲੀਆਂ ਕਈ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆ ਹਨ। ਜਿਥੇ ਬਹੁਤ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਆਪਣੀ ਜਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਵੀ ਲਗਾ ਦਿੱਤੀ ਜਾਂਦੀ ਹੈ ਜਿਸ ਸਦਕਾ ਉਨ੍ਹਾਂ ਦੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਬਿਹਤਰ ਬਣ ਸਕੇ । ਉਥੇ ਵੀ ਬਹੁਤ ਸਾਰੇ ਲੋਕਾਂ ਵੱਲੋਂ ਵਿਆਹ ਕਰ ਕੇ ਕਈ ਲੜਕੀਆਂ ਨੂੰ ਵਿਦੇਸ਼ ਵਿਚ ਭੇਜਿਆ ਜਾਂਦਾ ਹੈ। ਪਰ ਕਈ ਪਰਿਵਾਰਾਂ ਵੱਲੋਂ ਵਿਆਹ ਦੇ ਨਾਂ ਤੇ ਧੋਖਾ ਕੀਤਾ ਜਾਂਦਾ ਹੈ ਅਤੇ ਲੜਕੀ ਦੇ ਪੇਕਿਆਂ ਤੋਂ ਭਾਰੀ ਰਕਮ ਦੀ ਵਸੂਲੀ ਜਾਂਦੀ ਹੈ।

ਜਿਸ ਕਾਰਨ ਕਈ ਪਰਿਵਾਰਾਂ ਨੂੰ ਮਾਨਸਿਕ ਤਣਾਅ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਹੁਣ ਜੀਜੇ ਵੱਲੋਂ ਭੈਣ ਨੂੰ ਧੋਖਾ ਦਿੱਤੇ ਜਾਣ ਨੂੰ ਨਾ ਸਹਾਰਦੇ ਹੋਏ ਭਰਾ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਹੈ। ਜਿੱਥੇ 20 ਸਾਲਾਂ ਦੇ ਨੌਜਵਾਨ ਵੱਲੋਂ ਆਪਣੇ ਚਾਚੇ ਦੇ ਘਰ ਖੁਦਕੁਸ਼ੀ ਕਰ ਲਈ ਗਈ ਜਦੋਂ ਉਹ ਉਸ ਨੂੰ ਮਿਲਣ ਵਾਸਤੇ ਆਇਆ ਹੋਇਆ ਸੀ।ਮ੍ਰਿਤਕ ਨੌਜਵਾਨ 20 ਵਿਨੇ ਸਾਲਾ ਮਨਚੰਦਾ ਲੁਧਿਆਣਾ ਦੇ ਜਨਤਾ ਨਗਰ ਦਾ ਰਹਿਣ ਵਾਲਾ ਸੀ।

ਜਿੱਥੇ ਉਸਦੀ ਭੈਣ ਦਾ ਰਿਸ਼ਤਾ ਅਪ੍ਰੈਲ 2021 ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਇਸ਼ਾਨ ਅਰੋੜਾ ਨਾਲ ਕੀਤਾ ਗਿਆ ਸੀ। ਪੁਜਾਰੀ ਤੋਂ ਵਿਆਹ ਕਰਵਾ ਕੇ ਸਰਟੀਫਿਕੇਟ ਵੀ ਹਾਸਲ ਕੀਤਾ ਗਿਆ ਸੀ। ਇਸ ਵਿਆਹ ਦੇ ਵਿੱਚ ਜਿੱਥੇ ਦੋਨੋਂ ਪਰਵਾਰ ਸ਼ਾਮਲ ਹੋਏ ਸਨ। ਉਥੇ ਹੀ ਲੜਕੀ ਨੂੰ ਉਹ ਆਪਣੇ ਨਾਲ ਨਹੀਂ ਲੈ ਕੇ ਗਏ ਜਦ ਕਿ ਅੰਮ੍ਰਿਤਸਰ ਸੁਵਿਧਾ ਸੈਂਟਰ ਤੋਂ ਵਿਆਹ ਦੀ ਰਜਿਸਟ੍ਰੇਸ਼ਨ ਵੀ ਕਰਵਾਈ ਗਈ। ਵਿਦੇਸ਼ ਜਾਣ ਵਾਸਤੇ ਜਿੱਥੇ ਇਸ਼ਾਨ ਅਰੋੜਾ ਦਾ ਵੀਜਾ ਰਿਫਿਊਜ ਹੋ ਗਿਆ ਜਿਸ ਦੀ ਜਾਣਕਾਰੀ ਨਹੀਂ ਦਿੱਤੀ ਗਈ।

ਉੱਥੇ ਹੀ ਲੜਕੀ ਦੇ ਪਰਿਵਾਰ ਵੱਲੋਂ 10 ਲੱਖ ਜੋ ਕਿ ਲੜਕੀ ਅਤੇ ਲੜਕੇ ਦੇ ਖਾਤੇ ਵਿੱਚ ਪਾਏ ਗਏ ਸਨ। ਉਹ ਵੀ ਲੜਕੇ ਦੇ ਪਰਿਵਾਰ ਵੱਲੋਂ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾਏ ਗਏ। ਜਿਸ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਲੜਕੀ ਨੂੰ ਨਾਲ ਨਾ ਲੈ ਕੇ ਜਾਣ ਦੇ ਚਲਦਿਆਂ ਹੋਇਆਂ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਵੱਲੋਂ ਇਸ ਨੂੰ ਘਰੇਲੂ ਵਿਵਾਦ ਦਾ ਦਿੱਤਾ ਗਿਆ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਲੜਕੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।