BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਦਰਦਨਾਕ ਹਾਦਸਾ , ਹੋਈ 24 ਸਾਲਾਂ ਨੌਜਵਾਨ ਮੁੰਡੇ ਦੀ ਮੌਤ

ਆਈ ਤਾਜਾ ਵੱਡੀ ਖਬਰ

ਪੰਜਾਬ ਭਰ ‘ਚ ਹਰ ਰੋਜ਼ ਲੋਕ ਸੜਕੀ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗਵਾ ਰਹੇ ਹਨ। ਲੋਕਾਂ ਦੀਆਂ ਅਣਗਹਿਲੀਆਂ ਤੇ ਲਾਪਰਵਾਈਆਂ ਕੁੱਝ ਇਸ ਕਦਰ ਭਾਰੀ ਹੁੰਦੀਆਂ ਹਨ, ਕੀ ਕਈ ਪ੍ਰਕਾਰ ਦੇ ਹਾਦਸਿਆਂ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ l ਤਾਜ਼ਾ ਮਾਮਲਾ ਸਾਂਝਾ ਕਰਨਗੇ ਜਿਹੜਾ ਪੰਜਾਬ ਦੇ ਖੰਨਾ ਤੋਂ ਸਾਹਮਣੇ ਆਇਆ, ਜਿੱਥੇ ਇੱਕ 24 ਸਾਲਾ ਜਵਾਨ ਮੁੰਡੇ ਦੀ ਸੜਕ ਹਾਦਸੇ ਵਿੱਚ ਜਾਣ ਚਲੀ ਗਈ l ਦੱਸਦਿਆ ਕਿ ਪੰਜਾਬ ਦੇ ਖੰਨਾ ਨੇੜੇ ਦੇ ਮਲੇਰਕੋਟਲਾ ਰੋਡ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਜੁਗਾੜੂ ਰਿਕਸ਼ਾ ਨੇ ਬਾਈਕ ਨੂੰ ਟੱਕਰ ਦਿੱਤੀ, ਜਿਸ ਕਾਰਨ ਇਸ ਸੜਕ ਹਾਦਸੇ ‘ਚ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਮੁਲਜ਼ਮ ਆਪਣੀ ਜੁਗਾੜੂ ਰਿਕਸ਼ਾ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।

ਉਥੇ ਹੀ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਅਕਬਰ ਅਲੀ ਉਮਰ 24 ਸਾਲਾਂ ਵਾਸੀ ਅਲੂਣਾ ਟੋਲਾ ਵਜੋਂ ਹੋਈ ਹੈ। ਪਤਾ ਚਲਿਆ ਹੈ ਕਿ ਅਕਬਰ ਅਲੀ ਦਾ ਰਿਸ਼ਤੇਦਾਰ ਖੰਨਾ ਦੇ ਸਿਵਲ ਹਸਪਤਾਲ ‘ਚ ਦਾਖਲ ਹੈ, ਜਿਸ ਕਾਰਨ ਅਕਬਰ ਅਲੀ ਆਪਣੇ ਰਿਸ਼ਤੇਦਾਰ ਦਾ ਹਾਲ ਚਾਲ ਜਾਣ ਕੇ ਬਾਈਕ ‘ਤੇ ਪਿੰਡ ਪਰਤ ਰਿਹਾ ਸੀ ਇਸੇ ਦੌਰਾਨ ਪਿੰਡ ਰਸੂਲੜਾ ਮਾਜਰੀ ਨੇੜੇ ਜੁਗਾੜੂ ਰਿਕਸ਼ਾ ਚਾਲਕ ਨੇ ਬਿਨਾਂ ਕੋਈ ਸੰਕੇਤ ਦਿੱਤੇ ਤੇ ਅੱਗੇ-ਪਿੱਛੇ ਦੇਖੇ ਬਿਨਾਂ ਰਿਕਸ਼ਾ ਨੂੰ ਪੂਰੀ ਤਰ੍ਹਾਂ ਮੋੜ ਦਿੱਤਾ। ਜਿਸ ਕਾਰਨ ਅਕਬਰ ਅਲੀ ਦੀ ਬਾਈਕ ਰਿਕਸ਼ੇ ਨਾਲ ਟਕਰਾ ਗਈ ਤੇ ਅਕਬਰ ਸੜਕ ‘ਤੇ ਡਿੱਗ ਪਿਆ।

ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਜਿਸ ਤੋਂ ਬਾਅਦ ਇਲਾਜ਼ ਦੇ ਲਈ ਉਸ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ। ਪਰ ਉਸਤੋਂ ਪਹਿਲਾਂ ਹੀ ਉਸ ਵੱਲੋਂ ਦਮ ਤੋੜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਥੋਂ ਇਕ ਪੁਲਿਸ ਮੁਲਾਜ਼ਮ ਜਾ ਰਿਹਾ ਸੀ, ਜਿਸ ਨੇ ਅਕਬਰ ਨੂੰ ਖੰਨਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ। ਉਦੋਂ ਤੱਕ ਅਕਬਰ ਦੀ ਮੌਤ ਹੋ ਚੁੱਕੀ ਸੀ। ਦੂਜੇ ਪਾਸੇ ਸਦਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਕਬਰ ਦੇ ਵੱਡੇ ਭਰਾ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਭਾਬੀ ਕੈਨੇਡਾ ਗਈ ਹੋਈ ਹੈ।

ਭਰਾ ਦੁਬਈ ਵਿਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਵਾਪਸ ਆਇਆ ਸੀ ਤੇ ਉਸ ਨੂੰ ਕੈਨੇਡਾ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ l ਫਿਲਹਾਲ ਪੁਲਿਸ ਦੇ ਵਲੋਂ ਦੋਸ਼ੀ ਦੀ ਭਾਲ ਜਾਰੀ ਹੈ ਤੇ ਅੱਗੇ ਦੀ ਕਾਰਵਾਈ ਪੁਲਿਸ ਨੇ ਆਰੰਭ ਕਰ ਦਿੱਤੀ ਹੈ l