BREAKING NEWS
Search

ਪ੍ਰੇਮਿਕਾ ਨੇ ਕਰਤੀ ਸੀ ਮੁੰਡੇ ਨੂੰ ਵਿਆਹ ਤੋਂ ਨਾਂਹ, ਨੋਟ ਲਿਖ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ 

ਤਾਜ਼ਾ ਮਾਮਲਾ ਸਾਹਮਣੇ ਆਇਆ ਜਿਥੇ ਪ੍ਰੇਮਿਕਾ ਨੇ ਮੁੰਡੇ ਨੂੰ ਵਿਆਹ ਤੋਂ ਨਾਂਹ ਕਰ ਦਿੱਤੀ ਜਿਸ ਕਾਰਨ ਪ੍ਰੇਮਿਕਾ ਤੋਂ ਰੁੱਸੇ ਮੁੰਡੇ ਨੇ ਨਿਗਲਿਆ ਜ਼ਹਿਰ ਜਿਸ ਕਾਰਨ ਹਸਪਤਾਲ ‘ਚ ਹੀ ਦਮ ਤੋੜ ਦਿੱਤਾ l ਇਹ ਮਾਮਲਾ ਪੰਜਾਬ ਦੇ ਜਿੱਲ੍ਹਾ ਲੁਧਿਆਣਾ ਦਾ ਦਸਿਆ ਜਾ ਰਿਹਾ ਜਿਥੇ ਕੁੜੀ ਵਲੋਂ ਵਿਆਹ ਤੋਂ ਨਾਂਹ ਕਰਨ ’ਤੇ ਪ੍ਰੇਮੀ ਨੌਜਵਾਨ ਨੇ ਨਾਰਾਜ਼ ਹੋ ਕੇ ਜ਼ਹਿਰੀਲਾ ਦਵਾਈ ਪੀ ਲਈ , ਜਿਸ ਤੋਂ ਬਾਅਦ ਪਰਿਵਾਰਕ ਮੇਮ੍ਬਰਾਂ ਨੇ ਉਸਨੂੰ ਹਸਪਤਾਲ ਪਹੁੰਚਿਆ ਜਿਥੇ ਉਸਦੀ ਮੌਤ ਹੋ ਗਈ ।

ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਟੀਮਾਂ ਵੀ ਪਹੁੰਚ ਗਈਆਂ , ਜਾਂਚ ਦੌਰਾਨ ਪੁਲਸ ਨੂੰ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ । ਜਾਣਕਾਰੀ ਮੁਤਾਬਕ 3 ਦਿਨ ਪਹਿਲਾਂ ਮ੍ਰਿਤਕ ਨੌਜਵਾਨ ਰਾਹੁਲ ਨੇ ਆਪਣੀ ਪ੍ਰੇਮਿਕਾ ਤੋਂ ਰੁੱਸ ਕੇ ਜ਼ਹਿਰ ਨਿਗਲ ਲਿਆ ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ । ਉੱਥੇ ਇਲਾਜ਼ ਦੌਰਾਨ ਮੌਤ ਹੋ ਗਈ l

ਪੁਲਸ ਦੇ ਹੱਥ ਲੱਗੇ ਖ਼ੁਦਕੁਸ਼ੀ ਨੋਟ ‘ਚ ਮ੍ਰਿਤਕ ਨੇ ਲਿਖਿਆ ਕਿ ਉਹ ਆਪਣੀ ਪ੍ਰੇਮਿਕਾ ਨਾਲ ਬਹੁਤ ਪਿਆਰ ਕਰਦਾ ਸੀ ਜਿਸ ਨਾਲ ਉਹ ਵਿਆਹ ਕਰਨਾ ਚਾਹੁੰਦਾ ਸੀ ਪਰ ਪ੍ਰੇਮਿਕਾ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ , ਜਿਸ ਕਾਰਨ ਦਿਲ ਟੁੱਟਣ ਕਾਰਨ ਉਸ ਨੇ ਮੌਤ ਨੂੰ ਗਲੇ ਲਾ ਲਿਆ।

ਸੂਤਰਾਂ ਮੁਤਾਬਕ ਮੁੰਡਾ-ਕੁੜੀ ਪਿਛਲੇ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਜਾਣਦੇ ਸਨ, ਜਿਸ ਕਾਰਨ ਉਨ੍ਹਾਂ ‘ਚ ਪਿਆਰ ਹੋ ਗਿਆ ਸੀ , ਫਿਲਹਾਲ ਇਸ ਮੋਹਬਤ ਦਾ ਦਰਦਨਾਲ ਅੰਤ ਹੋ ਗਿਆ , ਓਥੇ ਹੀ ਖ਼ੁਦਕੁਸ਼ੀ ਨੋਟ ’ਚ ਪ੍ਰੇਮੀ ਰਾਹੁਲ ਨੇ ਆਪਣੀ ਪ੍ਰੇਮਿਕਾ ਲਈ ਲਿਖਿਆ ਮੈਂ ਤੇਰੇ ਨਾਲ ਕਿੰਨਾ ਪਿਆਰ ਕਰਦਾ ਹਾਂ ਪਰ ਤੂੰ ਮੇਰੇ ਨਾਲ ਇੰਝ ਨਾ ਕਰ। ਜੇ ਤੂੰ ਵਿਆਹ ਨਹੀਂ ਕਰਵਾਉਣਾ ਸੀ ਤਾਂ ਮੇਰੇ ਨਾਲ ਰਿਲੇਸ਼ਨ ’ਚ ਕਿਉਂ ਆਈ। ਦੂਜੇ ਪਾਸੇ ਪੁਲਿਸ ਵਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ l