ਪੁੱਤ ਨੇ ਮਾਂ ਦੇ ਜਨਮਦਿਨ ਤੇ ਦਿੱਤਾ ਅਜਿਹਾ ਗਿਫਟ , ਹਾਰਟ ਅਟੈਕ ਆਉਂਦੇ ਆਉਂਦੇ ਬਚਿਆ

ਆਈ ਤਾਜਾ ਵੱਡੀ ਖਬਰ 

ਇਸ ਦੁਨੀਆਂ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਮਾਂ ਤੇ ਬੱਚੇ ਦਾ ਹੁੰਦਾ ਹੈ l ਮਾਂ ਦੀ ਪਰਿਭਾਸ਼ਾ ਕਦੇ ਵੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਮਾਂ ਉਸ ਪਵਿੱਤਰ ਰਿਸ਼ਤੇ ਦਾ ਨਾਮ ਹੈ, ਜਿਸਦਾ ਦਰਜਾ ਰੱਬ ਤੋਂ ਵੀ ਵੱਡਾ ਹੈ। ਇਸੇ ਵਿਚਾਲੇ ਇੱਕ ਮਾਂ ਤੇ ਪੁੱਤਰ ਦੇ ਰਿਸ਼ਤੇ ਦੇ ਨਾਲ ਸਬੰਧਤ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੁੱਤ ਨੇ ਆਪਣੀ ਮਾਂ ਦੇ ਜਨਮ ਦਿਨ ਤੇ ਉਸ ਨੂੰ ਅਜਿਹਾ ਗਿਫਟ ਦਿੱਤਾ ਅਟੈਕ ਆਉਂਦੇ ਆਉਂਦੇ ਬੱਚ ਗਈ l ਦੱਸ ਦਈਏ ਕਿ ਇਸ ਨਾਲ ਸੰਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ।

ਦਰਅਸਲ ਇਕ ਲੜਕੇ ਨੇ ਆਪਣੀ ਮਾਂ ਨੂੰ ਜਨਮਦਿਨ ‘ਤੇ ਅਜਿਹਾ ਸਰਪ੍ਰਾਈਜ਼ ਗਿਫਟ ਦਿੱਤਾ ਕਿ ਉਸ ਨੂੰ ਦੇਖਦੇ ਹੀ ਹਾਰਟ ਅਟੈਕ ਆਉਂਦੇ-ਆਉਂਦੇ ਬੱਚ ਗਿਆ l ਔਰਤ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹੈ ਤੇ ਜਦੋਂ ਉਹ ਅੱਖਾਂ ਖੋਲ੍ਹਦੀ ਹੈ ਤਾਂ, ਉਸ ਦੇ ਸਾਹਮਣੇ ਇਕ ਵੱਡਾ ਡੱਬਾ ਨਜ਼ਰ ਆਉਂਦਾ ਹੈ। ਮੌਕੇ ਦੀ ਮੌਜੂਦ ਸਾਰੇ ਲੋਕ ਇਹੀ ਅੰਦਾਜ਼ਾ ਲਗਾਉਂਦੇ ਹਨ ਕਿ ਡੱਬੇ ਵਿਚ ਕੋਈ ਖਾਸ ਚੀਜ਼ ਹੋਵੇਗੀ, ਇਸ ਲਈ ਇਹ ਔਰਤ ਵੀ ਉਹ ਹੈਰਾਨ ਹੋ ਕੇ ਡੱਬੇ ਵੱਲ ਦੇਖਦੀ ਹੈ ਤੇ ਫਿਰ ਆਪਣੇ ਪੁੱਤਰ ਦੇ ਕਹਿਣ ‘ਤੇ ਇਸ ਨੂੰ ਖੋਲ੍ਹਦੀ ਹੈ, ਪਰ ਜਿਵੇਂ ਹੀ ਉਹ ਡੱਬਾ ਖੋਲ੍ਹਦੀ ਹੈ, ਉਹ ਡਰ ਕੇ ਭੱਜ ਜਾਂਦੀ ਹੈ।

ਉਸਦੀ ਹਾਲਤ ਖਰਾਬ ਹੋ ਜਾਂਦੀ ਹੈ। ਅਸਲ ਵਿੱਚ ਉਸ ਡੱਬੇ ਵਿੱਚ ਇੱਕ ਸੱਪ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਸੱਪ ਅਸਲੀ ਸੀ ਜਾਂ ਨਕਲੀ ਪਰ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਆਪੋ-ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆਉਂਦੇ ਪਏ ਹਨ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਹੁਣ ਤੱਕ ਇਸ ਵੀਡੀਓ ਨੂੰ 4 ਲੱਖ 95 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 37 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ।

ਸੋ ਜਿੱਥੇ ਲੋਕ ਆਪਣਾ ਜਨਮਦਿਨ ਵੱਖੋ ਵੱਖਰੇ ਢੰਗ ਨਾਲ ਮਨਾਉਣਾ ਪਸੰਦ ਕਰਦੇ ਹਨ, ਕੋਈ ਆਪਣੇ ਜਨਮ ਦਿਨ ਤੇ ਦਾਨ-ਪੁੰਨ ਕਰਦਾ ਹੈ ਤੇ ਕੋਈ ਜਨਮ ਦਿਨ ਦੀ ਪਾਰਟੀ ਮਨਾਉਂਦਾ ਹੈ l ਪਰ ਇਹ ਜਨਮਦਿਨ ਦੇ ਨਾਲ ਜੁੜਿਆ ਹੋਇਆ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੁੱਤ ਦੇ ਵਲੋਂ ਆਪਣੀ ਮਾਂ ਨੂੰ ਇੱਕ ਵੱਖਰਾ ਤੋਹਫ਼ਾ ਦਿੱਤਾ ਗਿਆ ਜਿਸਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਈਰਲ ਹੋ ਰਹੀ ਹੈ।