BREAKING NEWS
Search

ਪਤਨੀ ਬਣਾਉਂਦੀ ਸੀ ਇੰਸਟਾਗ੍ਰਾਮ ਤੇ ਰੀਲਾਂ , ਦੁੱਖੀ ਹੋਏ ਪਤੀ ਨੇ ਕੀਤਾ ਅਜਿਹਾ ਕਾਂਡ ਕਦੇ ਸੋਚਿਆ ਨਹੀਂ ਸੀ

ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ l ਲੋਕ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਰੀਲਾਂ ਬਣਾਉਣੀਆਂ ਪਸੰਦ ਕਰਦੇ ਹਨ l ਸੋਸ਼ਲ ਮੀਡੀਆ ਲੋਕਾਂ ਦੇ ਲਈ ਇੱਕ ਚੰਗਾ ਕਮਾਈ ਦਾ ਸਾਧਨ ਵੀ ਬਣ ਚੁੱਕਿਆ ਹੈ l ਇਹੀ ਇੱਕ ਵੱਡਾ ਕਾਰਨ ਹੈ ਕਿ ਲੋਕ ਸੋਸ਼ਲ ਮੀਡੀਆ ਤੇ ਵੱਖੋ ਵੱਖਰਾ ਕੰਟੈਂਟ ਪਾ ਕੇ ਕਾਫੀ ਵਾਇਰਲ ਹੋ ਰਹੇ ਹਨ। ਜਦੋਂ ਸੋਸ਼ਲ ਮੀਡੀਆ ਦੇ ਉੱਪਰ ਕੋਈ ਸ਼ਖਸ ਵਾਇਰਲ ਹੋ ਜਾਂਦਾ ਹੈ ਤਾਂ ਉਸਦੇ ਲੱਖਾਂ ਹੀ ਫੋਲੋਅਰਸ ਉਸ ਨਾਲ ਜੁੜ ਜਾਂਦੇ ਹਨ l ਹੌਲੀ ਹੌਲੀ ਮਨੁੱਖ ਦਾ ਇਹ ਕਰੇਜ ਫਿਰ ਵਧਣਾ ਸ਼ੁਰੂ ਹੋ ਜਾਂਦਾ ਹੈ l ਪਰ ਅੱਜ ਤੁਹਾਨੂੰ ਇੱਕ ਅਜਿਹੇ ਪਤੀ ਪਤਨੀ ਦੀ ਦਾਸਤਾਨ ਸੁਣਾਵਾਂਗੇ, ਜਿੱਥੇ ਪਤਨੀ ਲਗਾਤਾਰ ਇਸਟਾਗਰਾਮ ਤੇ ਰੀਲਾਂ ਬਣਾ ਰਹੀ ਸੀ l ਉਸ ਨੂੰ ਰੀਲਾਂ ਬਣਾਉਣ ਦਾ ਇੰਨਾ ਜਿਆਦਾ ਕਰੇਜ ਸੀ ਕਿ ਉਸਦਾ ਪਤੀ ਉਸ ਕੋਲ ਅਕਸਰ ਪਰੇਸ਼ਾਨ ਰਹਿੰਦਾ ਸੀ l

ਇਸੇ ਵਿਚਾਲੇ ਨਰਾਜ਼ ਹੋਏ ਪਤੀ ਵੱਲੋਂ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ, ਜਿਸ ਬਾਰੇ ਸੁਣਣ ਤੋਂ ਬਾਅਦ ਹੁਣ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ। ਇਹ ਮਾਮਲਾ ਸਾਹਮਣੇ ਆਇਆ ਹੈ ਰਾਜਸਥਾਨ ਦੇ ਅਲਵਰ ਤੋਂ ਜਿੱਥੇ ਇਕ ਪਰਿਵਾਰਕ ਝਗੜੇ ਕਾਰਨ ਪਤੀ ਨੇ ਅਜਿਹਾ ਕਦਮ ਚੁੱਕ ਲਿਆ, ਜਿਸ ਦਾ ਨਤੀਜਾ ਪਤਨੀ ਨੂੰ ਭੁਗਤਣਾ ਪੈ ਰਿਹਾ ਹੈ। ਪਤਨੀ ਵੱਲੋਂ ਲਗਾਤਾਰ ਬਣਾਈਆਂ ਚਾਹੀਦੀਆਂ ਰੀਲਾਂ ਤੋਂ ਪਰੇਸ਼ਾਨ ਪਤੀ ਨੇ ਆਤਮਹੱਤਿਆ ਕਰ ਲਈ । ਮ੍ਰਿਤਕ ਸਿਧਾਰਥ ਸਰਕਾਰੀ ਮੁਲਾਜ਼ਮ ਸੀ। ਉਸ ਦੀ ਪਤਨੀ ਮਾਇਆ ਨੂੰ ਇੰਸਟਾਗ੍ਰਾਮ ਉਤੇ ਰੀਲਾਂ ਬਣਾਉਣ ਦਾ ਬਹੁਤ ਸ਼ੌਕ ਸੀ, ਜਿਸ ਤੋਂ ਸਿਧਾਰਥ ਬਹੁਤ ਪ੍ਰੇਸ਼ਾਨ ਸੀ।

ਉਸ ਨੇ ਕਈ ਵਾਰ ਆਪਣੀ ਪਤਨੀ ਨੂੰ ਰੀਲਾਂ ਬਣਾਉਣ ਤੋਂ ਮਨ੍ਹਾ ਵੀ ਕੀਤਾ। ਪਰ ਹਰ ਰੋਜ਼ ਪਤਨੀ ਇੰਸਟਾਗ੍ਰਾਮ ‘ਤੇ ਵੀਡੀਓ ਪੋਸਟ ਕਰਦੀ ਸੀ ਜਿਸ ਕਾਰਨ ਦੋਵਾਂ ਵਿਚਾਲੇ ਝਗੜੇ ਹੁੰਦੇ ਸੀ। ਜਿਸ ਕਾਰਨ ਘਰ ਦਾ ਮਾਹੌਲ ਕਾਫੀ ਖਰਾਬ ਹੁੰਦਾ ਜਾ ਰਿਹਾ ਸੀ l ਪਤੀ ਵੱਲੋਂ ਕਈ ਵਾਰ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਹੀਂ ਸਮਝੀ , ਕਿਉਂਕਿ ਮਾਇਆ ਦੇ ਸੋਸ਼ਲ ਮੀਡੀਆ ‘ਤੇ 56,000 ਫੋਲੋਅਰਸ ਸਨ ਤੇ ਉਹ ਰੋਜ਼ਾਨਾ ਇੰਸਟਾਗ੍ਰਾਮ ‘ਤੇ ਰੀਲਸ ਪੋਸਟ ਕਰਦੀ ਸੀ।

ਲੋਕ ਮਾਇਆ ਦੀਆਂ ਇਨ੍ਹਾਂ ਪੋਸਟਾਂ ਉਤੇ ਅਪਮਾਨਜਨਕ ਟਿੱਪਣੀਆਂ ਵੀ ਕਰਦੇ ਸਨ, ਜੋ ਗੱਲ ਉਸ ਦੇ ਪਤੀ ਸਹੁਰਿਆਂ ਨੂੰ ਪਸੰਦ ਨਹੀਂ ਸੀ ਕਿ ਉਨ੍ਹਾਂ ਦੀ ਨੂੰਹ ਰੀਲਸ ਬਣਾਵੇ ਪਰ ਇਨ੍ਹਾਂ ਸਭ ਦੇ ਬਾਵਜੂਦ ਮਾਇਆ ਬਾਜ਼ ਨਹੀਂ ਆਈ ਤੇ ਰੀਲਜ਼ ਬਣਾਉਂਦੀ ਰਹੀ। ਜਿਸ ਘਰ ਮਾਇਆ ਦੇ ਪਤੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਤੇ ਆਪਣੀ ਮੌਤ ਦਾ ਜ਼ਿੰਮੇਵਾਰ ਮਾਇਆ ਨੂੰ ਦੱਸਿਆ, ਤੇ ਆਖਿਆ ਉਸ ਦੀ ਵਜਹਾ ਦੇ ਨਾਲ ਹੀ ਉਹ ਇਹ ਦਰਨਾ ਕਦੋਂ ਚੁੱਕਣ ਜਾ ਰਿਹਾ ਹੈ।