BREAKING NEWS
Search

ਨੌਜਵਾਨ ਮੁੰਡੇ ਨੇ ਹੈਰਾਨ ਕਰਨ ਵਾਲਾ ਕਾਰਾ, ਪਿਤਾ ਦੀ ਹਤਿਆ ਕਰ ਲਾਸ਼ ਦੇ 32 ਟੁਕੜੇ ਕਰ ਬੋਰਵੈਲ ਚ ਸੁਟਿਆ

ਆਈ ਤਾਜਾ ਵੱਡੀ ਖਬਰ 

ਇਕ ਬਾਪ ਆਪਣੀਆਂ ਖੁਸ਼ੀਆਂ ਮਾਰ ਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਲਿਖਾਉਂਦਾ ਹੈ ਤਾਂ ਜੋ ਉਸ ਦੇ ਬੱਚਿਆਂ ਨੂੰ ਜੀਵਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ| ਪਰ ਦੂਜੇ ਪਾਸੇ ਬੱਚੇ ਕਈ ਵਾਰ ਅਜਿਹੇ ਖੌਫਨਾਕ ਕਦਮ ਚੁੱਕ ਲੈਂਦੇ ਹਨ ਜਿਹੜਾ ਸਾਰਿਆਂ ਦੀ ਰੂਹ ਕੰਬਾ ਦਿੰਦੇ ਹਨ । ਤਾਜ਼ਾ ਮਾਮਲਾ ਕਰਨਾਟਕਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਨੌਜਵਾਨ ਨੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਲਾਸ਼ ਦੇ 32 ਟੁਕੜੇ ਕਰ ਦਿੱਤੇ ਗਏ| ਏਨਾ ਹੀ ਨਹੀਂ ਉਸ ਵੱਲੋਂ ਟੁਕੜੇ ਕਰਨ ਤੋਂ ਬਾਅਦ ਕੱਟੇ ਹੋਏ ਟੁੱਕੜੇ ਬੋਰ ਵੈਲ ਸੁਟ ਦਿਤੇ ।

ਜਦੋ ਗੰਦੀ ਬਦਬੂ ਆਉਣੀ ਸ਼ੁਰੂ ਹੋਈ ਤਾਂਆਲੇ-ਦੁਆਲੇ ਦੇ ਲੋਕ ਕਾਫ਼ੀ ਪਰੇਸ਼ਾਨ ਹੋਏ ਤੇ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ| ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੋਰਵੈਲ ਚੋ ਲਾਸ਼ ਦੇ ਟੁੱਕੜੇ ਕੱਢੇ ਤੇ ਨਾਲ ਹੀ ਕਤਲ ਮਾਮਲੇ ਦਾ ਖੁਲਾਸਾ ਕੀਤਾ । ਜਦੋਂ ਮਿ੍ਰਤਕ ਪਛਾਣ ਪਰਸ਼ੂਰਾਮ ਵਜੋਂ ਹੋਈ ਹੈ ਤੇ ਉਸ ਦੀ ਉਮਰ ਤਕਰੀਬਨ ਪੰਜਾਹ ਸਾਲ ਦੱਸੀ ਜਾ ਰਹੀ ਹੈ ।

ਉਹ ਆਪਣੇ ਮੁੰਡੇ ਨਾਲ ਕਰਨਾਟਕ ਵਿੱਚ ਰਹਿੰਦਾ ਸੀ| ਉਸ ਦੇ 20 ਸਾਲਾ ਮੁੰਡੇ ਨਹੀਂ ਉਸ ਦਾ ਕਤਲ ਕਰ ਦਿੱਤਾ ਅਤੇ ਕਤਲ ਕਰਨ ਤੋਂ ਬਾਅਦ ਟੁਕੜੇ ਕਰ ਕੇ ਬੋਰ ਵੈਲ ਵਿੱਚ ਸੁਟ ਦਿੱਤੇ । ਪੁਲਿਸ ਨੇ ਮ੍ਰਿਤਕ ਦੇ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ|

ਫਿਲਹਾਲ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ|ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ,ਲੋਕ ਇਸ ਘਟਨਾ ਸਬੰਧੀ ਗੱਲਾਂ ਕਰ ਰਹੇ ਹਨ|