ਨੌਜਵਾਨ ਮੁੰਡੇ ਨੂੰ ਬਾਥਰੂਮ ਚ ਮਿਲੀ ਇਸ ਤਰਾਂ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਸਰਦੀਆਂ ਦਾ ਸੀਜ਼ਨ ਸ਼ੁਰੂ ਹੋਣ ਨਾਲ ਮੌਸਮ ਵਿੱਚ ਵੀ ਤਬਦੀਲੀ ਆਈ ਹੈ। ਜਿਵੇਂ ਠੰਢੀਆਂ ਹਵਾਵਾਂ ਸ਼ੁਰੁ ਹੋ ਗਈਆਂ ਹਨ। ਇਸ ਨਾਲ ਮੌਸਮ ਵਿੱਚ ਠੰਢਕ ਆਈ ਹੈ। ਬਹੁਤੇ ਲੋਕ ਸਰਦੀਆਂ ਦੇ ਦਿਨਾਂ ਵਿੱਚ ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰਦੇ ਹਨ। ਜਿਸ ਕਰਕੇ ਬਹੁਤ ਸਾਰੇ ਘਰਾਂ ਵਿੱਚ ਗਰਮ ਪਾਣੀ ਕਰਨ ਲਈ ਗੀਜ਼ਰ ਵਰਤਦੇ ਹਨ। ਪਰ ਇਸ ਪਰਿਵਾਰ ਨੂੰ ਗੀਜ਼ਰ ਦੀ ਵਰਤੋਂ ਕਰਨੀ ਬਹੁਤ ਮਹਿੰਗੀ ਪੈਂ ਗਈ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ।

ਦਰਅਸਲ ਬਨੂੜ ਨੇੜਲੇ ਪੈਂਦੇ ਪਿੰਡ ਮਨੌਲੀ ਸੂਰਤ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਸੁਖਵੀਰ ਸਿੰਘ ਉਰਫ਼ ਮਨੀ ਜਿਸ ਦੀ ਉਮਰ 21 ਸਾਲਾਂ ਦੀ ਹੈ। ਨੌਜਵਾਨ ਨੇ ਗੀਜ਼ਰ ਗੈਸ ਨਾਲ ਪਾਣੀ ਗਰਮ ਕੀਤਾ ਤੇ ਜਦੋਂ 20 ਕੁ ਮਿੰਟ ਤੱਕ ਨੌਜਵਾਨ ਨਹਾ ਕੇ ਬਾਹਰ ਨਾ ਨਿਕਲਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਆਵਾਜ਼ ਮਾਰੀ।

ਤਾਂ ਅੱਗੋਂ ਕੋਈ ਜਵਾਬ ਨਹੀਂ ਆਇਆ। ਜਦੋਂ ਕੋਈ ਜਵਾਬ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਦੇਖਿਆ ਕਿ ਨੌਜਵਾਨ ਬੇਹੋਸ਼ ਹਾਲਤ ਵਿੱਚ ਡਿੱਗਿਆ ਪਿਆ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਵੱਲੋਂ ਉਸ ਨੂੰ ਡਾਕਟਰ ਕੋਲ ਲਜਾਇਆ ਗਿਆ ਤਾਂ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦਈਏ ਕਿ ਮ੍ਰਿਤਕ ਨੌਜਵਾਨ

ਦਸਮੇਸ਼ ਕਾਲਜ਼ ਨਾਭਾ ਸਾਹਿਬ ਵਿਖੇ ਬੀ. ਏ. ਪਹਿਲੇ ਸਾਲ ਦਾ ਵਿਦਿਆਰਥੀ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਬੜੇ ਹਸਮੁੱਖ ਸੁਭਾਅ ਦਾ ਮਾਲਕ ਸੀ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਡੂੰਘੇ ਸਦਮੇਂ ਵਿੱਚ ਹਨ। ਉਥੇ ਹੀ ਜਦੋਂ ਇਸ ਘਟਨਾ ਬਾਰੇ ਜਦੋਂ ਪਿੰਡ ਵਾਸੀਆਂ ਪਤਾ ਲੱਗਿਆ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।