BREAKING NEWS
Search

ਡਾਕਟਰਾਂ ਦੀ ਘੋਰ ਲਾਪਰਵਾਹੀ ਆਈ ਸਾਹਮਣੇ , ਔਰਤ ਨਹੀਂ ਸੀ ਕੈਂਸਰ ਤੋਂ ਪੀੜਤ ਫਿਰ ਵੀ ਕਰ ਦਿੱਤੀ ਕੀਮੋਥੈਰੇਪੀ

ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਡਾਕਟਰਾਂ ਦੇ ਵੱਲੋਂ ਅਕਸਰ ਅਜਿਹੀਆਂ ਲਾਪਰਵਾਹੀਆਂ ਵਰਤੀਆਂ ਜਾ ਰਹੀਆਂ ਹਨ l ਜਿਸ ਦਾ ਖਮਿਆਜ਼ਾ ਕਾਫੀ ਭੈੜਾ ਨਿਕਲ ਰਿਹਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਡਾਕਟਰਾਂ ਦੀ ਘੋਰ ਲਾਪਰਵਾਹੀ ਸਾਹਮਣੇ ਆਈ l ਜਿੱਥੇ ਇੱਕ ਔਰਤ ਨੂੰ ਕੈਂਸਰ ਦੀ ਬਿਮਾਰੀ ਵੀ ਨਹੀਂ ਸੀ, ਪਰ ਫਿਰ ਵੀ ਡਾਕਟਰਾਂ ਦੇ ਵੱਲੋਂ ਉਸ ਔਰਤ ਨੂੰ ਕੀ ਮੋਥੈਰਪੀ ਦੇ ਦਿੱਤੀ ਗਈ। ਜਿਸ ਕਾਰਨ ਹੁਣ ਡਾਕਟਰੀ ਪੇਸ਼ਾ ਕਾਫੀ ਮੁਸ਼ਕਿਲਾਂ ਦੇ ਵਿੱਚ ਘਿਰਿਆ ਹੋਇਆ ਨਜ਼ਰ ਆ ਰਿਹਾ, ਕਿਉਂਕਿ ਇਸ ਪੇਸ਼ੇ ਨੂੰ ਲੈ ਕੇ ਹੁਣ ਕਈ ਪ੍ਰਕਾਰ ਦੇ ਸਵਾਲ ਚੁੱਕੇ ਜਾ ਰਹੇ ਹਨ। ਮਾਮਲਾ ਨਿਊਯਾਰਕ ਤੋਂ ਸਾਹਮਣੇ ਆਇਆ ਜਿੱਥੇ ਨਿਊਯਾਰਕ ਦੇ ਟੈਕਸਾਸ ਦੀ ਇੱਕ 39 ਸਾਲਾ ਔਰਤ ਨੂੰ ‘ਦਰਦਨਾਕ’ ਕੀਮੋਥੈਰੇਪੀ ਕਰਵਾਉਣੀ ਪਈ, ਪਰ ਬਾਅਦ ਵਿਚ ਇਹ ਪਤਾ ਲੱਗਾ ਕਿ ਉਸ ਨੂੰ ਕਦੇ ਕੈਂਸਰ ਨਹੀਂ ਸੀ। ਇਸ ਦੌਰਾਨ ਵੱਡੀ ਲਾਪਰਵਾਹੀ ਦੀ ਗੱਲ ਇਹ ਸਾਹਮਣੇ ਆਈ ਕਿ ਇਸ ਔਰਤ ਨੂੰ ਕੈਂਸਰ ਦੀ ਬਿਮਾਰੀ ਨਹੀਂ ਸੀ ਪਰ ਇਸ ਤੇ ਬਾਵਜੂਦ ਵੀ ਉਸ ਨੂੰ ਕੀਮੋਥੈਰਪੀ ਦਿੱਤੀ ਗਈ।

ਨਿਊਯਾਰਕ ਪੋਸਟ ਦੇ ਅਨੁਸਾਰ, ਦੋ ਬੱਚਿਆਂ ਦੀ ਮਾਂ ਲੀਜ਼ਾ ਮੋਨਕ ਸ਼ੁਰੂ ਵਿੱਚ ਪੇਟ ਵਿੱਚ ਦਰਦ ਲਈ 2022 ਵਿੱਚ ਇੱਕ ਹਸਪਤਾਲ ਗਈ ਸੀ, ਜਿਸਦਾ ਉਸਨੂੰ ਗੁਰਦੇ ਦੀ ਪੱਥਰੀ ਦਾ ਸ਼ੱਕ ਸੀ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਔਰਤ ਸਾਲ 2022 ਵਿੱਚ ਢਿੱਡ ਪੀੜ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚੀ ਸੀ। ਔਰਤ ਨੇ ਖ਼ਦਸ਼ਾ ਜਤਾਇਆ ਕਿ ਕਿਡਨੀ ਦੀ ਪੱਥਰੀ ਦੀ ਸਮੱਸਿਆ ਕਾਰਨ ਹੋ ਅਜਿਹਾ ਸਕਦਾ l

ਟੈਸਟ ਰਿਪੋਰਟ ਵਿੱਚ ਗੁਰਦੇ ਦੀ ਪੱਥਰੀ ਦਾ ਵੀ ਖੁਲਾਸਾ ਹੋਇਆ, ਪਰ ਔਰਤ ਦੀ ਸਪਲੀਨ ਵੱਡੀ ਪਾਈ ਗਈ। ਇਸ ਤੋਂ ਬਾਅਦ ਪਿਛਲੇ ਸਾਲ ਜਨਵਰੀ ‘ਚ ਔਰਤ ਦੀ ਤਿੱਲੀ ਦਾ ਆਪ੍ਰੇਸ਼ਨ ਕਰਕੇ ਵਾਧੂ ਅੰਗ ਕੱਢ ਦਿੱਤੇ ਗਏ ਸਨ। ਸਰਜਰੀ ਤੋਂ ਬਾਅਦ ਹਟਾਏ ਗਏ ਸਪਲੀਨ ਦੇ ਵਾਧੂ ਹਿੱਸੇ ਨੂੰ ਜਾਂਚ ਲਈ ਭੇਜਿਆ ਗਿਆ ਸੀ। ਤਿੰਨ ਪੈਥੋਲੋਜੀ ਲੈਬਾਂ ਦੀਆਂ ਰਿਪੋਰਟਾਂ ਵਿੱਚ ਸਹੀ ਜਾਣਕਾਰੀ ਨਹੀਂ ਮਿਲ ਸਕੀ ਤਾਂ ਇਸ ਨੂੰ ਚੌਥੀ ਲੈਬ ਵਿਚ ਭੇਜਿਆ ਗਿਆ ਜਿਥੇ ਕੈਂਸਰ ਦੀ ਪੁਸ਼ਟੀ ਹੋਈ। ਇੰਝ ਡਾਕਟਰਾਂ ਦੀ ਲਾਪਰਵਾਹੀ ਆਈ ਸਾਹਮਣੇ l

ਜਿਸ ਤੋਂ ਬਾਅਦ ਹੁਣ ਡਾਕਟਰੀ ਪੇਸ਼ੇ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਪਈਆਂ ਹਨ। ਸੋ ਪਾਸੇ ਤਾਂ ਡਾਕਟਰਾਂ ਨੂੰ ਅਸੀਂ ਰੱਬ ਦਾ ਦਰਜਾ ਦਿੰਦੇ ਹਾਂ ਪਰ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਡਾਕਟਰਾਂ ਦੀਆਂ ਵੱਡੀਆਂ ਲਾਪਰਵਾਹੀਆਂ ਸਾਹਮਣੇ ਆਉਂਦੀਆਂ ਪਈਆਂ ਹਨ ਉਸ ਦੇ ਚਲਦੇ ਕਈ ਪ੍ਰਕਾਰ ਦੇ ਵੱਡੇ ਸਵਾਲ ਵੀ ਖੜੇ ਹੁੰਦੇ ਪਏ ਹਨ।