ਜੇ ਤੁਹਾਡਾ ਰਹਿੰਦਾ ਹੈ ਕੋਈ ਕਨੇਡਾ ਤਾ ਜਲਦੀ ਕਰੋ ਹੁਣੇ ਇਹ ਕੰਮ, 3 ਨਵੰਬਰ ਦੁਪਹਿਰ 12 ਵਜੇ ਤੱਕ ਹੈ ਮੌਕਾ

ਜਲਦੀ ਕਰੋ ਹੁਣੇ ਇਹ ਕੰਮ

ਭਾਰਤ ਦੇ ਬਹੁਤ ਸਾਰੇ ਲੋਕ ਵਿਦੇਸ਼ ਜਾਣਾ ਪਸੰਦ ਕਰਦੇ ਹਨ।ਕਿਉਂਕਿ ਵਿਦੇਸ਼ਾਂ ਦਾ ਸਾਫ ਸੁਥਰਾ ਵਾਤਾਵਰਣ ਤੇ ਉਥੋਂ ਦੇ ਮਨਮੋਹਕ ਨਜ਼ਾਰੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ। ਪਰ ਪੰਜਾਬ ਦੇ ਜ਼ਿਆਦਾਤਰ ਲੋਕ ਕੈਨੇਡਾ ਜਾਣਾ ਪਸੰਦ ਕਰਦੇ ਹਨ। ਕੈਨੇਡਾ ਦਾ ਸ਼ਾਂਤਮਈ ਵਾਤਾਵਰਨ ਲੋਕ ਜ਼ਿਆਦਾ ਪਸੰਦ ਕਰਦੇ ਹਨ। ਉੱਥੇ ਕੈਨੇਡਾ ਦੀ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਕਰੋਨਾ ਮਾਹਵਾਰੀ ਦੇ ਦੌਰਾਨ ਵੀ ਸਰਕਾਰ ਵੱਲੋਂ ਲੋਕਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ। ਹੁਣ ਕੈਨੇਡਾ ਸਰਕਾਰ ਵੱਲੋਂ ਇਕ ਵਾਰ ਫਿਰ ਤੋਂ ਉਹਨਾਂ ਲੋਕਾਂ ਲਈ ਖੁਸ਼ਖਬਰੀ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਇਸ ਮਹਾਮਾਰੀ ਦੀ ਮਾਰ ਕਾਰਨ ਕੈਨੇਡਾ ਨਹੀਂ ਜਾ ਸਕੇ। ਜੇਕਰ ਤੁਹਾਡਾ ਵੀ ਕੋਈ ਰਿਸ਼ਤੇਦਾਰ ਕੈਨੇਡਾ ਵਿੱਚ ਹੈ ਤਾਂ ਤੁਸੀਂ ਵੀ 3 ਨਵੰਬਰ ਤੋਂ ਪਹਿਲਾਂ ਇਹ ਸਾਰੇ ਕੰਮ ਕਰ ਲਓ।

ਕੈਨੇਡਾ ਸਰਕਾਰ ਵੱਲੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਤੇ ਕੈਨੇਡਾ ਵਿਚ ਰਹਿਣ ਵਾਲੇ ਲੋਕ ਜੋ ਕਨੇਡੀਅਨ ਨਾਗਰਿਕ ਜਾਂ ਕੈਨੇਡਾ ਦੀ ਪਰਮਾਨੈਂਟ ਰੈਜੀਡੈਂਟ ਹਨ। ਉਹ ਆਪਣੇ ਪਰਿਵਾਰ ਵਿੱਚ ਦਾਦਾ, ਦਾਦੀ ,ਮਾਤਾ ,ਪਿਤਾ ਨੂੰ ਕੈਨੇਡਾ ਬੁਲਾ ਸਕਦੇ ਹਨ । ਇਸ ਵਾਸਤੇ 3 ਨਵੰਬਰ ਆਖਰੀ ਤਰੀਕ ਹੈ । ਜਿਸ ਦੌਰਾਨ ਫਾਰਮ ਭਰ ਕੇ ਜਮਾਂ ਕਰਵਾਏ ਜਾ ਸਕਦੇ ਹਨ।ਇਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿੱਪ ਕੈਨੇਡਾ ਨੇ ਆਪਣੇ ਮਾਤਾ ਪਿਤਾ ਅਤੇ ਦਾਦਾ ਦਾਦੀ ਨੂੰ ਕੈਨੇਡਾ ਸੱਦਣ ਦੀ ਇੱਛਾ ਰੱਖਣ ਵਾਲੇ ਕੈਨੇਡੀਅਨ ਨਾਗਰਿਕ , ਉਹ ਆਪਣੇ ਸਪੌਂਸਰ ਫਾਰਮ ਜਲਦ ਤੋਂ ਜਲਦ ਆਈਆਰਸੀਸੀ ਦੀ ਵੈਬਸਾਈਟ ਤੇ ਜਮਾਂ ਕਰਵਾ ਦੇਣ।

13 ਅਕਤੂਬਰ ਨੂੰ ਸ਼ੁਰੂ ਹੋਈ ਮਾਪਿਆਂ ਨੂੰ ਸੱਦਣ ਦੀ ਵੀ ਯੋਜਨਾ 3 ਨਵੰਬਰ ਨੂੰ ਦੁਪਹਿਰ 12 ਵਜੇ ਤੱਕ ਚੱਲੇਗੀ। ਇਸ ਯੋਜਨਾ ਦੇ ਤਹਿਤ ਮਾਪੇ ਪਹਿਲਾਂ ਕੈਨੇਡਾ ਦੇ ਪੱਕੇ ਵਸਨੀਕ ਬਣ ਸਕਦੇ ਹਨ। ਉਸ ਤੋਂ ਬਾਅਦ ਉਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਵੀ ਮਿਲ ਸਕਦੀ ਹੈ। ਇਸ ਸਬੰਧੀ ਅਰਜ਼ੀਆਂ ਦਾਖ਼ਲ ਕਰਵਾਉਣ ਵਾਲਿਆਂ ਵਿਚੋਂ ਲਾਟਰੀ ਸਿਸਟਮ ਦੁਆਰਾ 10 ਹਜ਼ਾਰ ਤੋਂ ਵੱਧ ਸਪੌਂਸਰ ਨੂੰ ਸੱਦਾ ਦਿੱਤਾ ਜਾਵੇਗਾ ।

ਅਪਲਾਈ ਕਰਨ ਲਈ 3 ਸਟੈਪ ਰੱਖੇ ਗਏ ਹਨ । ਪਹਿਲੇ ਵਿੱਚ ਫਾਰਮ ਜਮ੍ਹਾਂ ਕਰਵਾਉਣਾ ਹੋਵੇਗਾ। ਦੂਸਰੇ ਚ ਲਾਟਰੀ ਦੇ ਨਤੀਜੇ ਦੀ ਉਡੀਕ ਕਰਨੀ ਪਏਗੀ। ਤੀਸਰੇ ਚ ਆਈ ਆਰ ਸੀ ਸੀ ਵੱਲੋਂ ਰੱਖੀ ਅੰਤਿਮ ਮਿਤੀ ਤੋਂ ਪਹਿਲਾਂ-ਪਹਿਲਾਂ ਮਾਪਿਆਂ ਦੀ ਵੀਜ਼ਾ ਯੋਜਨਾ ਪੀਜੀਪੀ ਦੀ ਅਰਜ਼ੀ ਅਤੇ ਐਪਲੀਕੇਸ਼ਨ ਫੀਸ ਜਮਾਂ ਕਰਵਾਉਣੀ ਹੋਵੇਗੀ। ਇਸ ਯੋਜਨਾ ਦਾ ਲਾਭ ਲੈਣ ਲਈ ਕੈਨੇਡਾ ਪੱਕੇ ਹੋਣ ਦੇ ਚਾਹਵਾਨ 3 ਨਵੰਬਰ ਤੱਕ ਆਪਣੇ ਫਾਰਮ ਭਰ ਸਕਦੇ ਹਨ।