BREAKING NEWS
Search

ਚੋਰ ਪੁਲਿਸ ਦੀ ਪ੍ਰੇਮ ਕਹਾਣੀ ਆਈ ਸਾਹਮਣੇ ! ਡਕੈਤ ਨੇ ਜੇਲ ਚੋਂ ਬਾਹਰ ਆਉਂਦੇ ਹੀ ਪੁਲਿਸ ਵਾਲੀ ਨੂੰ ਬਣਾ ਲਿਆ ਗਰਲਫ੍ਰੈਂਡ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਪਿਆਰ ਰੰਗ-ਰੂਪ , ਜਾਤ-ਪਾਤ ਜਾਂ ਅਮੀਰ – ਗਰੀਬ ਵੇਖ ਕੇ ਨਹੀਂ ਹੁੰਦਾ। ਪਿਆਰ ਦੁਨੀਆਂ ਦੀ ਅਜਿਹੀ ਅਨਮੋਲ ਚੀਜ਼ ਹੈ ਜੋ ਕਿਸੇ ਕਿਸਮਤ ਵਾਲੇ ਨੂੰ ਹੀ ਮਿਲਦੀ ਹੈ l ਹੁਣ ਤੱਕ ਦੁਨੀਆਂ ਭਰ ਤੋਂ ਪ੍ਰੇਮ ਦੀਆਂ ਵੱਖਰੀਆਂ-ਵੱਖਰੀਆਂ ਮਿਸਾਲਾਂ ਵੇਖਣ ਨੂੰ ਮਿਲੀਆਂ l ਇੱਕ ਵਖਰੇ ਢੰਗ ਦੀ ਪ੍ਰੇਮ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ, ਦਰਅਸਲ ਇੱਕ ਚੋਰ ਤੇ ਪੁਲਿਸ ਦੀ ਪ੍ਰੇਮ ਕਹਾਣੀ ਸਾਹਮਣੇ ਆਈ ਹੈ। ਜੇਲ ਚੋਂ ਬਾਹਰ ਆਉਂਦਿਆਂ ਸਾਰ ਹੀ ਪੁਲਿਸ ਵਾਲੀ ਨੂੰ ਆਪਣੀ ਗਰਲਫ੍ਰੈਂਡ ਬਣਾ ਲਿਆ ਹੈ। ਅਜਿਹੇ ਕਿਸੇ ਤੁਸੀਂ ਅਕਸਰ ਫ਼ਿਲਮਾਂ ਦੇ ਵਿੱਚ ਸੁਣੇ ਹੋਣਗੇ, ਜਿਨ੍ਹਾਂ ਨੂੰ ਸੁਣ ਕੇ ਤੇ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ, ਪਰ ਅਜਿਹਾ ਮਾਮਲਾ ਹਕੀਕਤ ਵਿੱਚ ਵਾਪਰ ਗਿਆ ਹੈ ਜਿੱਥੇ ਇੱਕ ਪੁਲਿਸ ਮੁਲਾਜ਼ਮ ਨੂੰ ਇੱਕ ਮਹਿਲਾ ਚੋਰ ਨਾਲ ਪਿਆਰ ਹੋ ਜਾਂਦਾ ਹੈ ਜਾਂ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਇੱਕ ਚੋਰ-ਲੁਟੇਰੇ ਨਾਲ ਪਿਆਰ ਹੋ ਗਿਆ ਹੈ,ਜੀਂ ਹਾਂ ਅੱਜ ਕੱਲ੍ਹ ਇੱਕ ਅਜਿਹਾ ਮਾਮਲਾ ਸੋਸ਼ਲ ਮੀਡੀਆ ਉਪਰ ਚਰਚਾ ਵਿੱਚ ਹੈ, ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਰਮਨੀ ਵਿੱਚ ਇੱਕ ਆਦਮੀ ਨੂੰ ਇੱਕ ਮਹਿਲਾ ਪੁਲਿਸ ਮੁਲਾਜ਼ਮ ਅਤੇ ਉਹ ਵੀ ਇੱਕ ਇੰਸਪੈਕਟਰ ਨਾਲ ਪਿਆਰ ਹੋ ਜਾਂਦਾ ਹੈ l

ਦਿਲਚਸਪ ਗੱਲ ਇਹ ਹੈ ਕਿ ਇਹ ਵਿਅਕਤੀ ਪਹਿਲਾਂ ਵੀ ਲੋਕਾਂ ਨੂੰ ਧੋਖਾ ਦੇਣ ਅਤੇ ਡਕੈਤੀ ਕਰਨ ਦੇ ਦੋਸ਼ ਵਿੱਚ ਜੇਲ੍ਹ ਦੀ ਸਜ਼ਾ ਕੱਟ ਚੁੱਕਾ ਹੈ। ਜਿਸ ਕਾਰਨ ਇਹ ਮਾਮਲਾ ਸੋਸ਼ਲ ਮੀਡੀਆ ਉੱਪਰ ਚਰਚਾਵਾਂ ਵਿੱਚ ਹੈ l ਰਿਪੋਰਟਾਂ ਮੁਤਾਬਕ ਹੁਣ ਉਹ ਔਰਤ ਇੰਸਪੈਕਟਰ ਕੁਰਸਤ ਦੀ ਪ੍ਰੇਮਿਕਾ ਹੈ। ਦੋਵੇਂ ਕਈ ਮਹੀਨਿਆਂ ਤੋਂ ਇਕ-ਦੂਜੇ ਦੇ ਨਾਲ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਮਹਿਲਾ ਪੁਲਿਸ ਵਾਲੀ ਨੂੰ ਕੁਰਸਤ ਦੇ ਪੈਸਿਆਂ ਨਾਲ ਪਿਆਰ ਹੋ ਗਿਆ ਹੋਵੇਗਾ, ਪਰ ਅਜਿਹਾ ਨਹੀਂ ਹੈ।ਉਸ ਬੰਦੇ ਦਾ ਨਾਂ ਕੁਰਸਤ ਯਿਲਦੀਰਿਮ ਹੈ, ਜਿਸ ਨੂੰ ‘ਚੀਕੋ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰਿਪੋਰਟ ਮੁਤਾਬਕ, ਜੇਲ ਜਾਣਾ ਕੁਰਸਤ ਲਈ ਫਾਇਦੇ ਦਾ ‘ਸੌਦਾ’ ਸਾਬਤ ਹੋਇਆ, ਕਿਉਂਕਿ ਉੱਥੇ ਜਾਣ ਤੋਂ ਬਾਅਦ ਉਸ ਦੀ ਕਿਸਮਤ ਨੇ ਉਸ ਦਾ ਇਸ ਤਰ੍ਹਾਂ ਸਾਥ ਦਿੱਤਾ ਕਿ ਉਸ ਨੇ ਇਕ ਝਟਕੇ ‘ਚ ਕਰੋੜਾਂ ਦੀ ਲਾਟਰੀ ਜਿੱਤ ਲਈ।

ਇਸ ਤੋਂ ਬਾਅਦ ਉਸ ਦੇ ਅੱਗੇ-ਪਿੱਛੇ ਕੁੜੀਆਂ ਦੀ ਲਾਈਨ ਲੱਗ ਗਈ ਪਰ ਇਕ ਦਿਨ ਰਸਤੇ ਵਿਚ ਇਕ ਮਹਿਲਾ ਥਾਣੇਦਾਰ ਨੇ ਉਸ ਦਾ ਚਲਾਨ ਕੱਟ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਪਿਆਰ ਹੋ ਗਿਆ ਅਤੇ ਉਸ ਨੂੰ ਆਪਣੀ ਗਰਲਫ੍ਰੈਂਡ ਬਣਾ ਲਿਆ। ਮਾਮਲਾ ਕੁਝ ਅਜਿਹਾ ਹੈ ਕਿ 42 ਸਾਲਾ ਕੁਰਸਤ ਇਸ ਤੋਂ ਪਹਿਲਾਂ ਧੋਖਾਧੜੀ ਅਤੇ ਡਕੈਤੀ ਦੇ ਮਾਮਲੇ ‘ਚ ਜੇਲ ਦੀ ਸਜ਼ਾ ਕੱਟ ਚੁੱਕਾ ਹੈ ਅਤੇ ਜੇਲ ਤੋਂ ਬਾਹਰ ਆਉਂਦੇ ਹੀ ਪਿਛਲੇ ਸਾਲ ਉਸ ਨੇ 8.7 ਮਿਲੀਅਨ ਪੌਂਡ ਯਾਨੀ ਕਰੀਬ 92 ਕਰੋੜ ਰੁਪਏ ਦੀ ਲਾਟਰੀ ਜਿੱਤੀ ਸੀ। ਇਸ ਤੋਂ ਬਾਅਦ ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲੱਗ ਪਿਆ, ਮਹਿੰਗੀਆਂ ਕਾਰਾਂ ਚਲਾਉਣ ਲੱਗਾ।’

ਪਰ ਇਕ ਦਿਨ ਉਹ ਸੜਕ ‘ਤੇ ਤਗੱਡੀ ਚਲਾ ਰਿਹਾ ਸੀ, ਜਿਸ ਤੋਂ ਬਾਅਦ ਕੈਂਡਿਸ ਨਾਂ ਦੀ ਮਹਿਲਾ ਪੁਲਿਸ ਇੰਸਪੈਕਟਰ ਨੇ ਉਸ ਦਾ ਚਲਾਨ ਕੱਟ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਕੁਰਸਤ ਨੂੰ ਉਹ ਮਹਿਲਾ ਇੰਸਪੈਕਟਰ ਪਸੰਦ ਸੀ ਤੇ ਉਸ ਨੇ ਤੁਰੰਤ ਉਸ ਨੂੰ ਕੌਫੀ ਪੀਣ ਦੀ ਪੇਸ਼ਕਸ਼ ਕੀਤੀ, ਜਿਸ ਲਈ ਉਹ ਰਾਜ਼ੀ ਹੋ ਗਈ।ਦੋਵੇਂ ਕਈ ਮਹੀਨਿਆਂ ਤੋਂ ਇਕ-ਦੂਜੇ ਦੇ ਨਾਲ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਮਹਿਲਾ ਪੁਲਿਸ ਵਾਲੀ ਨੂੰ ਕੁਰਸਤ ਦੇ ਪੈਸਿਆਂ ਨਾਲ ਪਿਆਰ ਹੋ ਗਿਆ ਹੋਵੇਗਾ, ਪਰ ਅਜਿਹਾ ਨਹੀਂ ਹੈ। ਪਰ ਇਹ ਮਾਮਲਾ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦਾ ਪਿਆ ਹੈl