BREAKING NEWS
Search

ਚਲ ਰਹੇ ਵਿਆਹ ਚ ਲਾੜੇ ਨੂੰ ਸ਼ਰਾਬ ਪੀਣੀ ਪਈ ਮਹਿੰਗੀ, ਬਾਅਦ ਚ ਹੋਇਆ ਅਜਿਹਾ ਲਾੜੀ ਬਗੈਰ ਮੁੜੀ ਬਰਾਤ

ਆਈ ਤਾਜਾ ਵੱਡੀ ਖਬਰ 

ਵਿਆਹ ਵਰਗੇ ਪਵਿੱਤਰ ਬੰਧਨ ਨੂੰ ਲੈ ਕੇ ਜਿੱਥੇ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਵਿਆਹ ਦੇ ਨਾਂ ਤੇ ਅਜਿਹੇ ਸੌਦੇ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਬਹੁਤ ਸਾਰੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ ਪਰ ਕੁਝ ਲੜਕਿਆਂ ਵਲੋਂ ਕੁਝ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿੱਥੇ ਲੜਕੀਆਂ ਵੱਲੋਂ ਆਪਣੀ ਜਿੰਦਗੀ ਨੂੰ ਵੇਖਦੇ ਹੋਏ ਅਹਿਮ ਫੈਸਲੇ ਲਏ ਜਾਂਦੇ ਹਨ। ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੜਕੇ ਪਰਿਵਾਰ ਵਾਲਿਆਂ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਹੈ ਅਤੇ ਬਹੁਤ ਸਾਰੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਜਾਂਦੀ ਹੈ।

ਹੁਣ ਚੱਲ ਰਹੇ ਵਿਆਹ ਵਿੱਚ ਲਾੜੇ ਨੂੰ ਸ਼ਰਾਬ ਪੀਣ ਮਹਿੰਗੀ ਪਈ ਹੈ ਜਿੱਥੇ ਅਜਿਹਾ ਕਾਰਾ ਹੋਇਆ ਹੈ ਕਿ ਲਾੜੀ ਤੋਂ ਬਿਨਾਂ ਹੀ ਬਾਰਾਤ ਨੂੰ ਵਾਪਸ ਜਾਣਾ ਪਿਆ ਹੈ। ਇਹ ਮਾਮਲਾ ਉਤਰਾਖੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਹਲਦਵਾਨੀ ਦੇ ਵਿਚ ਇੱਕ ਪੈਲੇਸ ਦੇ ਵਿੱਚ ਵਿਆਹ ਸਮਾਗਮ ਹੋ ਰਿਹਾ ਸੀ। ਜਿੱਥੇ ਵਿਆਹ ਸਮਾਗਮ ਦੀਆਂ ਰਸਮਾਂ ਹੋ ਰਹੀਆਂ ਸਨ ਉਥੇ ਹੀ ਪਰਿਵਾਰ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਵਿਆਹ ਦੇ ਇੰਤਜ਼ਾਮ ਕੀਤੇ ਗਏ ਸਨ। ਜੈਮਾਲਾ ਦੀ ਰਸਮ ਦੇ ਦੌਰਾਨ ਜਿੱਥੇ ਲੜਕੇ ਵੱਲੋਂ ਅਜੀਬੋ-ਗਰੀਬ ਹਰਕਤਾਂ ਕੀਤੀਆਂ ਜਾ ਰਹੀਆਂ ਸਨ ਅਤੇ ਜੈਮਾਲਾ ਦੀ ਰਸਮ ਦੇ ਦੌਰਾਨ ਵੀ ਲਾੜੇ ਵੱਲੋਂ ਸ਼ਰਾਬ ਪੀਤੀ ਹੋਈ ਸੀ।

ਇਹ ਰਸਮ ਪੂਰੀ ਹੋਣ ਤੋਂ ਬਾਅਦ ਜਿੱਥੇ ਲਾੜਾ ਆਪਣੇ ਦੋਸਤਾਂ ਅਤੇ ਜੀਜੇ ਦੇ ਨਾਲ ਵਿਆਹ ਦੀਆਂ ਰਸਮਾਂ ਨੂੰ ਛੱਡ ਕੇ ਸ਼ਰਾਬ ਪੀਣ ਚਲਾ ਗਿਆ। ਜਿਸ ਤੋਂ ਬਾਅਦ ਲੜਕੇ ਵੱਲੋਂ 5 ਲੱਖ ਨਗਦ ਰਾਸ਼ੀ ਅਤੇ ਕਾਰ ਦੀ ਮੰਗ ਕੀਤੀ ਗਈ। ਲੜਕੀ ਪੱਖ ਵੱਲੋਂ ਜਿੱਥੇ ਲਾੜੇ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।

ਉਥੇ ਹੀ ਸ਼ਰਾਬੀ ਹਾਲਤ ਵਿੱਚ ਲਾੜੇ ਵੱਲੋਂ ਕਿਸੇ ਵੀ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਉਥੇ ਹੀ ਇਸ ਗੱਲ ਦੀ ਜਾਣਕਾਰੀ ਦਾ ਪਤਾ ਲੱਗਣ ਤੇ ਉਸ ਵੱਲੋ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਅਤੇ ਲਿਖਤੀ ਸਮਝੌਤੇ ਦੇ ਤਹਿਤ ਲੜਕੀ ਵੱਲੋਂ ਲੜਕੀ ਪਰਿਵਾਰ ਦੇ ਹੋਏ ਖਰਚੇ ਦੀ ਭਰਪਾਈ ਕੀਤੀ ਗਈ ਹੈ। ਉਥੇ ਹੀ ਲੜਕੇ ਪਰਿਵਾਰ ਨੂੰ ਬਿਨਾਂ ਲਾੜੀ ਤੋਂ ਵਾਪਸ ਪਰਤਣਾ ਪਿਆ।