BREAKING NEWS
Search

ਚਲ ਰਹੇ ਵਿਆਹ ਚ ਅਚਾਨਕ ਲਾੜੇ ਨੇ ਰੱਖੀ ਇਹ ਮੰਗ, ਬਰਾਤ ਲਾੜੀ ਨੂੰ ਛੱਡ ਹੋਈ ਫਰਾਰ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਜਿੱਥੇ ਲੜਕੇ ਅਤੇ ਲੜਕੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾ ਰਿਹਾ ਹੈ ਉਥੇ ਹੀ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਵੱਲੋਂ ਅਜੇ ਵੀ ਉਹਨਾਂ ਕਦਰਾਂ ਕੀਮਤਾਂ ਨੂੰ ਲੈ ਕੇ ਹੀ ਵਿਆਹ ਕੀਤੇ ਜਾਂਦੇ ਹਨ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਮੁੰਡੇ ਦੇ ਵਿਆਹ ਤੇ ਭਾਰੀ ਦਾਜ਼ ਦੀ ਮੰਗ ਕੀਤੀ ਜਾਂਦੀ ਹੈ ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੜਕੀ ਪਰਿਵਾਰ ਨੂੰ ਅਜਿਹੇ ਮੌਕਿਆਂ ਦੇ ਉੱਪਰ ਸ਼ਰਮਸਾਰ ਹੋਣਾ ਪੈ ਜਾਂਦਾ ਹੈ। ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੜਕੀਆਂ ਦੇ ਮਾਪੇ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰਦੇ ਹਨ ਅਤੇ ਬਹੁਤ ਸਾਰੀਆਂ ਕੁੜੀਆਂ ਵਿੱਚ ਮਾਨਸਿਕ ਤੋਰ ਤੇ ਕਮਜ਼ੋਰ ਹੋ ਜਾਂਦੀਆਂ ਹਨ।

ਆਏ ਦਿਨ ਹੀ ਸਾਹਮਣੇ ਆਉਣ ਵਾਲੇ ਅਜਿਹੇ ਮਾਮਲੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਹੁਣ ਜਲਦ ਹੀ ਵਿਆਹ ਕਰਨ ਤੋਂ ਬਾਦ ਲਾੜੇ ਵੱਲੋਂ ਇਹ ਮੰਗ ਰੱਖੀ ਗਈ ਜਿੱਥੇ ਬਾਅਦ ਵਿੱਚ ਬਰਾਤ ਲਾੜੀ ਨੂੰ ਛੱਡ ਕੇ ਫਰਾਰ ਹੋ ਗਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਗੁਨਾ ਦੇ ਵਿੱਚ ਇੱਕ ਲੜਕੀ ਦਾ ਵਿਆਹ ਹੋ ਰਿਹਾ ਸੀ। ਜਿੱਥੇ ਇਹ ਵਿਆਹ ਇੱਕ ਮੁਸਲਿਮ ਪਰਿਵਾਰ ਦਾ ਸੀ ਉਥੇ ਹੀ ਵਿਆਹ ਦੇ ਦੌਰਾਨ ਨਿਕਾਹ ਪੜ੍ਹੇ ਜਾਣ ਤੋਂ ਬਾਅਦ ਲੜਕੇ ਵੱਲੋਂ ਦਹੇਜ ਦੀ ਮੰਗ ਕੀਤੀ ਗਈ ਜਿੱਥੇ ਲੜਕੇ ਵਾਲਿਆਂ ਨੇ ਨਿਕਾਹ ਤੋਂ ਬਾਅਦ ਪੈਸੇ, ਗੱਡੀ, ਅਤੇ ਸੋਨੇ ਦੇ ਗਹਿਣਿਆ ਦੀ ਮੰਗ ਕੀਤੀ।

ਇਸ ਦੌਰਾਨ ਦੋਹਾਂ ਪਰਿਵਾਰਾਂ ਦੇ ਵਿਚ ਤਕਰਾਰ ਹੋ ਗਈ ਅਤੇ ਲੜਕੇ ਪਰਿਵਾਰ ਵੱਲੋਂ ਲੜਕੀ ਦੇ ਭਰਾ ਉਪਰ ਹਮਲਾ ਕਰ ਦਿੱਤਾ ਗਿਆ ਅਤੇ ਉਸਦੀ ਗੱਡੀ ਵੀ ਤੋੜ ਦਿੱਤੀ ਗਈ। ਲੜਕੀ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਹੈ ਉਥੇ ਹੀ ਇਸ ਪਰਿਵਾਰ ਵੱਲੋਂ ਆਪਣੀ ਲੜਕੀ ਦਾ ਵਿਆਹ ਸ੍ਰੀ ਰਾਮ ਮੈਰਿਜ ਗਾਰਡਨ ਦੇ ਵਿਚ ਕੀਤਾ ਜਾ ਰਿਹਾ ਸੀ।

ਇਸ ਘਟਨਾ ਦੀ ਜਿਥੇ ਪੁਲਿਸ ਨੂੰ ਸ਼ਿਕਾਇਤ ਮਿਲਣ ਤੇ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਉਥੇ ਹੀ ਲੜਕੇ ਦਾ ਪਰਿਵਾਰ ਬਿਨ੍ਹਾਂ ਲਾੜੀ ਨੂੰ ਨਾਲ ਲਏ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ।