BREAKING NEWS
Search

ਗੱਡੀ ਚ ਜਾ ਰਹੇ ਅਕਾਲੀ ਆਗੂ ਦਾ ਗੋਲੀਆਂ ਮਾਰ ਕੀਤਾ ਗਿਆ ਕਤਲ, ਤਾਜਾ ਵੱਡੀ ਖ਼ਬਰ

ਆਈ ਤਾਜਾ ਵੱਡੀ ਖਬਰ 

ਸਰਕਾਰ ਵੱਲੋਂ ਪੰਜਾਬ ਵਿੱਚ ਜਿੱਥੇ ਨਸ਼ਿਆਂ ਅਤੇ ਗੋਲੀਬਾਰੀ ਨੂੰ ਠੱਲ ਪਾਉਣ ਵਾਸਤੇ ਬਹੁਤ ਸਾਰੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਅਤੇ ਬਹੁਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਸਭ ਦੇ ਚਲਦਿਆਂ ਹੋਇਆਂ ਵੀ ਲਗਾਤਾਰ ਪੰਜਾਬ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਨੀ ਦਿਨੀਂ ਲੁੱਟ ਖੋਹ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਗੋਲੀਬਾਰੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਿਚ ਜਾਣਿਆ ਪਹਿਚਾਣਿਆ ਦੀ ਮੌਤ ਵੀ ਹੋ ਰਹੀ ਹੈ। ਹੁਣ ਗੱਡੀ ਚ ਜਾ ਰਹੇ ਅਕਾਲੀ ਆਗੂ ਦਾ ਗੋਲੀਆਂ ਮਾਰ ਕੀਤਾ ਗਿਆ ਕਤਲ, ਤਾਜਾ ਵੱਡੀ ਖ਼ਬਰ ਆਈ ਸਾਹਮਣੇ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਘਟਨਾ ਬਟਾਲਾ ਦੇ ਅਧੀਨ ਆਉਂਦੇ ਪਿੰਡ ਸ਼ੇਖੂਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਦਿਨ-ਦਿਹਾੜੇ ਹੀ ਇਕ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਸਰਗਰਮ ਵਰਕਰ ਅਜੀਤਪਾਲ ਸਿੰਘ ਆਪਣੇ ਦੋਸਤ ਅਮ੍ਰਿਤਪਾਲ ਦੇ ਨਾਲ ਗੱਡੀ ਵਿਚ ਸਵਾਰ ਹੋ ਕੇ ਅਮ੍ਰਿਤਸਰ ਜਾ ਰਿਹਾ ਸੀ। ਉਸ ਸਮੇ ਹੀ ਇੱਕ ਹੋਰ ਗੱਡੀ ਵੱਲੋਂ ਉਨ੍ਹਾਂ ਦੇ ਬਰਾਬਰ ਆ ਕੇ ਗੋਲੀ ਚਲਾ ਦਿੱਤੀ ਗਈ ਜੋ ਕੇ ਗੋਲੀ ਲੱਗੀ ਅਤੇ ਉਸ ਘਟਨਾ ਸਥਾਨ ਤੇ ਹੀ ਮੌਤ ਹੋ ਗਈ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਨ੍ਹਾਂ ਵੱਲੋਂ ਪਿੰਡ ਸ਼ੇਖੋਪੁਰ ਦੇ ਨੇੜੇ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਕਿਸੇ ਕਾਰਨ ਗੱਡੀ ਨੂੰ ਰੋਕਿਆ ਗਿਆ ਸੀ ਉਸ ਸਮੇਂ ਹੀ ਉਸ ਉਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਅਤੇ ਜਿੱਥੇ ਗੋਲੀ ਚੱਲਣ ਨਾਲ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਵਰਕਰ 50 ਸਾਲਾ ਅਜੀਤਪਾਲ ਵਜੋਂ ਦੱਸੀ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਹੈ ਉਥੇ ਹੀ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਦਾ ਭਰੋਸਾ ਦੁਆਇਆ ਗਿਆ ਹੈ। ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਇਲਾਕੇ ਵਿੱਚ ਜਿੱਥੇ ਲੋਕਾਂ ਵਿਚ ਇਸ ਘਟਨਾ ਨੂੰ ਲੈ ਕੇ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।