BREAKING NEWS
Search

ਕੁੜੀ ਹੋਈ ਦਾਦੇ ਦੀ ਉਮਰ ਦੇ ਵਿਅਕਤੀ ਦੇ ਪਿਆਰ ਚ ਪਾਗਲ , ਕਰ ਲਿਆ ਵਿਆਹ

ਆਈ ਤਾਜਾ ਵੱਡੀ ਖਬਰ 

“ਪਿਆਰ” ਕਹਿੰਦੇ ਨੇ ਇਸ਼ਕ, ਮੁਹੱਬਤ ਤੇ ਪਿਆਰ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਦੇ ਨਾਲ ਹੋ ਸਕਦਾ ਹੈ। ਪਿਆਰ ਕਦੇ ਵੀ ਧਰਮ ਜਾਤੀ ਤੇ ਉਮਰ ਨਹੀਂ ਦੇਖਦਾ, ਤੇ ਨਾ ਹੀ ਪਿਆਰ ‘ਚ ਸੂਰਤਾਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਹੁਣ ਇੱਕ ਪਿਆਰ ਦੀ ਅਨੋਖੀ ਮਿਸਾਲ ਨਾਲ ਜੁੜਿਆ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ, ਜਿੱਥੇ ਇੱਕ ਕੁੜੀ ਨੂੰ ਆਪਣੇ ਦਾਦੇ ਦੀ ਉਮਰ ਤੇ ਵਿਅਕਤੀ ਦੇ ਨਾਲ ਪਿਆਰ ਹੋ ਗਿਆ ਤੇ ਹੁਣ ਉਸ ਵੱਲੋਂ ਇਸ ਵਿਅਕਤੀ ਦੇ ਨਾਲ ਵਿਆਹ ਤੱਕ ਕਰਵਾ ਲਿਆ ਗਿਆ ਹੈ l

ਦੱਸਦਿਆ ਕਿ ਇੱਕ 21 ਸਾਲ ਦੀ ਕੁੜੀ ਨੇ ਆਪਣੇ ਤੋਂ 42 ਸਾਲ ਵੱਡੇ ਆਦਮੀ ਨਾਲ ਪਿਆਰ ਕਰਕੇ ਵਿਆਹ ਕਰਵਾ ਲਿਆ। ਇਸ ਜੋੜੀ ਨੂੰ ਵੇਖਣ ਤੋਂ ਬਾਅਦ ਹੁਣ ਹਰ ਕੋਈ ਹੈਰਾਨ ਹੁੰਦਾ ਪਿਆ l ਉੱਥੇ ਹੀ ਜਦੋਂ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਤਾਂ, ਸੋਸ਼ਲ ਮੀਡੀਆ ‘ਤੇ ਟ੍ਰੋਲਰਸ ਨੇ ਲੜਕੀ ਨੂੰ ਉਸ ਵਿਅਕਤੀ ਦੀ ਗੋਦ ਲਈ ਹੋਈ ਧੀ ਕਹਿ ਕੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ, ਕਈ ਲੋਕ ਤਾਂ ਇਹਨਾਂ ਨੂੰ ਇਹ ਗੱਲ ਆਖਦੇ ਪਏ ਹਨ ਕਿ ਇਹ ਪਿਓ ਤੇ ਧੀ ਦੀ ਜੋੜੀ ਲੱਗਦੀ ਪਈ ਹੈ ।

ਜਿਸ ਤੋਂ ਬਾਅਦ ਇਸ ਕੁੜੀ ਦੇ ਵੱਲੋਂ ਇਹਨਾਂ ਸੋਸ਼ਲ ਮੀਡੀਆ ਤੇ ਮਜ਼ਾਕ ਉੜਾਉਣ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਕਿਹਾ ਹੈ, ‘ਉਹ ਮੇਰਾ ਪਿਆਰ ਹੈ, ਸੱਚੇ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ।’ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਫਿਲੀਪੀਨਜ਼ ਤੋਂ ਜੈਕੀ ਤੇ ਅਮਰੀਕਾ ਤੋਂ ਡੇਵ ਇੱਕ ਡੇਟਿੰਗ ਸਾਈਟ ‘ਤੇ ਮਿਲੇ, ਜਿੱਥੇ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋਈ। ਇਹ ਰੋਜ਼ ਦੋਵੇਂ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਸੀ ਤੇ ਫਿਰ ਪਤਾ ਹੀ ਨਹੀਂ ਲੱਗਾ ਕਿ ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਆਖਿਰਕਾਰ ਦੋਹਾਂ ਨੇ 2018 ‘ਚ ਵਿਆਹ ਕਰਵਾ ਲਿਆ।

ਉਦੋਂ ਤੋਂ ਜੈਕੀ ਅਤੇ ਡੇਵ ਓਕਲੈਂਡ, ਕੈਲੀਫੋਰਨੀਆ ਵਿੱਚ ਰਹਿ ਰਹੇ ਹਨ। ਜੈਕੀ ਹੁਣ 28 ਸਾਲ ਦੀ ਹੋ ਚੁੱਕੀ ਹੈ ਪਰ ਟ੍ਰੋਲਰ ਅਜੇ ਵੀ ਉਸਦਾ ਮਜ਼ਾਕ ਉਡਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਲਗਾਤਾਰ ਉਨਾਂ ਦਾ ਸੋਸ਼ਲ ਮੀਡੀਆ ਦੇ ਉੱਪਰ ਮਜ਼ਾਕ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਇਹਨਾਂ ਦੇ ਪੱਖ ਵਿੱਚ ਆਵਾਜ਼ ਬੁਲੰਦ ਕਰਦੇ ਪਏ ਹਨ।