BREAKING NEWS
Search

ਕੁੜੀ ਨੂੰ ਦੀਵਾਲੀ ਤੇ ਘਰ ਚ ਹੱਸਦਿਆਂ ਖੇਡਦਿਆਂ ਏਦਾਂ ਮਿਲਣੀ ਸੀ ਮੌਤ ਕਿਸੇ ਨੇ ਸੋਚਿਆ ਵੀ ਨਹੀਂ ਸੀ , ਛਾਇਆ ਸੋਗ

ਏਦਾਂ ਮਿਲਣੀ ਸੀ ਮੌਤ ਕਿਸੇ ਨੇ ਸੋਚਿਆ ਵੀ ਨਹੀਂ ਸੀ

ਦੀਵਾਲੀ ਦਾ ਤਿਉਹਾਰ ਹਰ ਘਰ ਖੁਸ਼ੀਆਂ ਤੇ ਰੌਣਕਾਂ ਲੈ ਕੇ ਆਉਂਦਾ ਹੈ। ਕਿਉਂਕਿ ਦੀਵਾਲੀ ਦਾ ਤਿਉਹਾਰ ਹਨ੍ਹੇਰਿਆਂ ਦੇ ਵਿਚ ਰੋਸ਼ਨੀ ਦਾ ਪ੍ਰਤੀਕ ਹੁੰਦਾ ਹੈ। ਦੀਵਾਲੀ ਦੇ ਮੌਕੇ ਤੇ ਹਰ ਘਰ ਵਿਚ ਕੁਝ ਦਿਨ ਪਹਿਲਾਂ ਸਾਫ਼ ਸਫ਼ਾਈ ਕੀਤੀ ਜਾਂਦੀ ਹੈ । ਪਰ ਕਈ ਵਾਰੀ ਇਸ ਪਵਿੱਤਰ ਮੌਕੇ ਤੇ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਦੇ ਨਾਲ ਖੁਸ਼ੀਆਂ ਦੇ ਮੌਕੇ ਗ਼ਮਾਂ ਦੇ ਵਿੱਚ ਬਦਲ ਜਾਂਦੇ ਹਨ।

ਅਜਿਹਾ ਹੀ ਇਕ ਹੋਰ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ। ਜਿਥੇ ਦੀਵਾਲੀ ਦੇ ਮੌਕੇ ਤੇ ਘਰ ਦੀ ਸਜਾਵਟ ਕਰਦੀ ਔਰਤ ਦੀ ਅਚਾਨਕ ਮੌਤ ਹੋ ਗਈ। ਜਿਸ ਦੇ ਕਾਰਨ ਖੁਸ਼ੀਆਂ ਦਾ ਮਾਹੌਲ ਗ਼ਮ ਦੇ ਵਿੱਚ ਬਦਲ ਗਿਆ। ਦੀਵਾਲੀ ਦੇ ਮੌਕੇ ਤੇ ਘਰ ਦੀ ਸਜਾਵਟ ਕਰਦੀ ਔਰਤ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ। ਦਰਅਸਲ ਉਸ ਔਰਤ ਨੂੰ ਸਜਾਵਟ ਕਰਨੀ ਉਸਦੀ ਜਾਨ ਨਾਲੋਂ ਵੀ ਮਹਿੰਗੀ ਪੈ ਗਈ।

ਮੀਰਾ ਕੁਮਾਰੀ ਪਤਨੀ ਅਜੈ ਕੁਮਾਰ ਵਾਸੀ ਰਤਨਹੇੜੀ ਰੋਡ ਖੰਨਾ ਦੀਵਾਲੀ ਤੋਂ ਇਕ ਦਿਨ ਪਹਿਲਾਂ ਘਰ ਦੀ ਸਜਾਵਟ ਲਈ ਬਿਜਲਈ ਲੜੀਆਂ ਲਗਾ ਰਹੀ ਸੀ। ਪਰ ਘਰ ਦੇ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਨਾਲ ਲੜੀਆਂ ਛੂਹ ਗਈਆਂ। ਇਸ ਨਾਲ ਮੀਰਾ ਨੂੰ ਜ਼ੋਰਦਾਰ ਕਰੰਟ ਲੱਗਿਆ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਮੀਰਾ ਕੁਮਾਰੀ ਦੀ ਹਾਲੇ 28 ਸਾਲਾਂ ਦੀ ਸੀ।

ਇਸ ਮਾਮਲੇ ਦੇ ਸਬੰਧ ਵਿੱਚ ਪੁਲਿਸ ਵੱਲੋਂ ਹਾਲੇ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਲਾਸ਼ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ। ਕਾਰਵਾਈ ਕਰ ਰਹੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਦੇਹ ਸਸਕਾਰ ਲਈ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਮੀਰਾ ਕੁਮਾਰੀ ਦੇ ਪਰਿਵਾਰ ਵਿਚ ਇਸ ਹਾਦਸੇ ਤੋਂ ਬਾਅਦ ਮਾਤਮ ਛਾ ਗਿਆ ਅਤੇ ਦੀਵਾਲੀ ਦੀਆ ਰੌਣਕਾਂ ਗ਼ਮ ਦੇ ਵਿਚ ਬਦਲ ਗਈਆਂ।