ਇੰਡੀਆ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਦੇ ਬਾਰੇ ਆਈ ਇਹ ਮਾੜੀ ਖਬਰ

1403

ਦੇਖੋ ਇੱਕ ਘੰਟੇ ਵਿਚ ਹੀ ਕੀ ਕੀ ਹੋ ਗਿਆ

ਦੁਨੀਆ ਦੀਆਂ ਮਹਾਨ ਸ਼ਖਸੀਅਤਾਂ ਦੇ ਵਿੱਚੋਂ ਇੱਕ ਹੈ ਰਿਲਾਇਂਸ ਕੰਪਨੀ ਦੇ ਮਾਲਕ ਮੁਕੇਸ਼ ਅੰਬਾਨੀ। ਜਿਨ੍ਹਾਂ ਨੇ ਆਪਣੇ ਪਿਤਾ ਜੀ ਦੁਆਰਾ ਸ਼ੁਰੂ ਕੀਤੇ ਗਏ ਕੰਮ ਨੂੰ ਇੰਨਾ ਅੱਗੇ ਵਧਾਇਆ ਹੈ। ਜਿਸ ਸਦਕਾ ਉਹ ਚੋਟੀ ਦੇ ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਮੁਕੇਸ਼ ਅੰਬਾਨੀ ਦਾ ਨਾਂ ਦੁਨੀਆ ਦੇ ਵਿੱਚ ਕਿਸੇ ਵੀ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ।ਇੰਡੀਆ ਦੇ ਵਿਚ ਹੀ ਉਨ੍ਹਾਂ ਦਾ ਇੰਨਾਂ ਕਾਰੋਬਾਰ ਹੈ ਜਿਸ ਦੀ ਬਦੌਲਤ ਉਹ ਚੋਟੀ ਦੇ ਅਮੀਰਾਂ ਵਿਚ ਸ਼ਾਮਿਲ ਹਨ। ਇੰਡੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਬਾਰੇ ਵੀ ਇਕ ਮਾੜੀ ਖਬਰ ਸਾਹਮਣੇ ਆਈ ਹੈ,

ਫਿਰ ਵੇਖੋ ਇਕ ਘੰਟੇ ਵਿੱਚ ਕੀ ਕੀ ਹੋ ਗਿਆ। ਭਾਰਤ ਦੇ ਵਿਚ ਸਭ ਤੋਂ ਵੱਡੀ ਰਿਲਾਇਂਸ ਕੰਪਨੀ ਦੇ ਮਾਲਕ ਬਾਰੇ ਖਬਰ ਆਈ ਕਿ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਹੈ। ਸਿਹਤ ਖਰਾਬ ਹੋਣ ਦੇ ਕਾਰਨ ਹੀ ਉਨ੍ਹਾਂ ਦੀ ਕੰਪਨੀ ਦੇ ਸ਼ੇਅਰ ਅੱਜ 6% ਤਕ ਡਿਗ ਗਏ ਹਨ। ਇਸ ਕਾਰਨ ਇਸ ਦਾ ਮਾਰਕੀਟ ਪੂੰਜੀਕਰਨ 70 ਹਜ਼ਾਰ ਕਰੋੜ ਰੁਪਏ ਘਟ ਗਿਆ। ਪਿਛਲੇ 15 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਖਬਰ ਆ ਰਹੀ ਹੈ ,ਕਿ ਅੰਬਾਨੀ ਦੀ ਹਾਲਤ ਖ਼ਰਾਬ ਹੈ।

ਕਿਉ ਕਿ ਲੰਡਨ ਦੇ ਵਿੱਚ ਉਨ੍ਹਾਂ ਦਾ ਆਰਗਨ ਟਰਾਂਸਪਲਾਂਟ ਕੀਤਾ ਗਿਆ ਹੈ । ਜਿਸ ਕਾਰਨ ਉਨ੍ਹਾਂ ਦਾ ਵਜ਼ਨ ਵੀ 30 ਕਿਲੋ ਘੱਟ ਹੋ ਗਿਆ ਹੈ। ਇਸ ਖ਼ਬਰ ਦੇ ਉਲਟ ਪਿਛਲੇ ਹਫਤੇ ਮੁਕੇਸ਼ ਅੰਬਾਨੀ ਨੇ ਵਕੀਲ ਹਰੀਸ਼ ਸਾਲਵੇ ਦੇ ਵਿਆਹ ਦੇ ਸਮੇਂ ਇੱਕ ਵੈਬਿਨਾਰ ਰਾਹੀ ਆਪਣੀ ਮੌਜੂਦਗੀ ਦਰਜ ਕਰਵਾਈ ਸੀ। ਅਜੇ ਇਨ੍ਹਾਂ ਖਬਰਾਂ ਦੀ ਪੁਸ਼ਟੀ ਲਈ ਕੋਈ ਸੱਚ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਇਆ ਹੈ।

ਹਾਲ ਹੀ ਵਿਚ ਜੀਉ ਟੈਲੀਕਾਮ ਅਤੇ ਰਿਟੇਲ ਸੈਗਮੈਂਟ ਵਿਚ ਹਿੱਸੇਦਾਰੀ ਦੀ ਵਿਕਰੀ ਕਾਰਨ ਆਰ ਆਈ ਐਸ ਦੇ ਸ਼ੇਅਰਾਂ ਵਿੱਚ ਤੇਜ਼ੀ ਆਈ ਸੀ। ਦੂਜੀ ਤਿਮਾਹੀ ਵਿਚ ਇਸ ਦਾ ਸ਼ੁੱਧ ਲਾਭ 15 % ਘੱਟ ਕੇ 9,500 ਕਰੋੜ ਰੁਪਏ ਰਿਹਾ। ਹਾਲਾਂਕਿ ਇਸ ਦਾ ਮਾਲੀਆ ਵੀ 1. 48 ਲੱਖ ਕਰੋੜ ਰੁਪਏ ਤੋਂ ਘੱਟ ਕੇ 1 .28 ਕਰੋੜ ਰੁਪਏ ਹੋ ਗਿਆ ਹੈ। ਸੋਮਵਾਰ ਸਵੇਰੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 6% ਦੀ ਗਿਰਾਵਟ ਦੇ ਨਾਲ 1940 ਪਹੁੰਚ ਗਏ। ਜੋ ਪਿਛਲੇ ਚਾਰ ਮਹੀਨਿਆਂ ਵਿੱਚ ਸਭ ਤੋਂ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਇਸੇ ਸਾਲ ਜੁਲਾਈ ਦੇ ਸ਼ੁਰੂ ਵਿੱਚ ਇਹ ਸਟਾਕ ਇੱਕ ਦਿਨ ਵਿੱਚ 6.2% ਘੱਟ ਗਿਆ ਸੀ। ਉਸ ਸਮੇਂ ਇਹ 1978 ਤੋਂ 1798 ਰੁਪਏ ਤੇ ਆ ਗਿਆ ਸੀ ।