BREAKING NEWS
Search

ਇਸ ਬੰਦੇ ਨੇ ਇਕੋ ਦਿਨ ਕਰਾਇਆ 7 ਕੁੜੀਆਂ ਨਾਲ ਵਿਆਹ, ਕਿਹਾ ਏਨੇ ਸੋ ਬੱਚੇ ਜੰਮਣੇ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕਿ ਜੋੜੀਆਂ ਪਰਮਾਤਮਾ ਬਣਾ ਕੇ ਭੇਜਦਾ ਹੈ, ਜਦੋਂ ਦੋ ਰੂਹਾਂ ਦਾ ਮੇਲ ਹੁੰਦਾ ਹੈ ਤਾਂ ਇਸ ਨਾਲ ਬਹੁਤ ਡੂੰਘੇ ਰਿਸ਼ਤੇ ਕਾਇਮ ਹੁੰਦੇ ਹਨ। ਪਰ ਜਦੋਂ ਵਿਆਹ ਹੋ ਜਾਂਦਾ ਹੈ ਤਾਂ, ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਦਲਾਅ ਆ ਜਾਂਦੇ ਹਨ। ਪਰ ਜਿਸ ਨਾਲ ਵਿਆਹ ਹੁੰਦਾ ਹੈ, ਉਸ ਨਾਲ ਇੱਕ ਵੱਖਰਾ ਇਹ ਰਿਸ਼ਤਾ ਕਾਇਮ ਹੁੰਦਾ ਹੈ, ਇਸ ਸ਼ਖਸ਼ ਦੇ ਵਿੱਚ ਮਨੁੱਖ ਆਪਣੇ ਜੀਵਨਸਾਥੀ ਦੇ ਨਾਲ ਨਾਲ ਆਪਣਾ ਇੱਕ ਚੰਗਾ ਦੋਸਤ ਵੀ ਵੇਖਦਾ ਹੈ l ਇਸ ਵਿਆਹ ਦੇ ਰਿਸ਼ਤੇ ਨੂੰ ਲੈ ਕੇ ਬਹੁਤ ਸਾਰੀਆਂ ਵੱਖੋ-ਵੱਖਰੇ ਪ੍ਰਕਾਰ ਦੀਆਂ ਪਰੰਪਰਾਵਾਂ ਵੀ ਬਣੀਆਂ ਹੋਈਆਂ ਹਨ। ਪਰ ਹੁਣ ਇੱਕ ਅਜਿਹੀ ਪ੍ਰੰਪਰਾ ਬਾਰੇ ਦੱਸਾਂਗੇ ਜਿਸਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ ਹੈ l ਦਰਅਸਲ ਇਕ ਵਿਅਕਤੀ ਦੇ ਵਲੋਂ ਪਰੰਪਰਾ ਦੇ ਤਹਿਤ ਇੱਕੋ ਹੀ ਦਿਨ ਸੱਤ ਕੁੜੀਆਂ ਦੇ ਨਾਲ ਵਿਆਹ ਕਰਵਾ ਲਿਆ ਗਿਆ।

ਇਨ੍ਹਾਂ ਹੀ ਨਹੀਂ ਸਗੋਂ ਇਸ ਵਿਅਕਤੀ ਦੇ ਵਲੋਂ 100 ਬੱਚੇ ਜੰਮਣਾ ਚਾਹੁੰਦਾ ਹੈ, ਤੇ ਉਹ ਅੱਗੇ ਜਾ ਕੇ ਹੋਰ ਪਤਨੀਆਂ ਬਣਾਉਣ ਦਾ ਚਾਹਵਾਨ ਵੀ ਹੈ l ਦੱਸਦਿਆ ਕਿ ਯੂਗਾਂਡਾ ਦੇ ਇੱਕ ਬੰਦੇ ਨੇ ਸੱਤ ਵੱਖ-ਵੱਖ ਕੁੜੀਆਂ ਨਾਲ ਵਿਆਹ ਕਰਵਾ ਲਿਆ , ਜਿਨ੍ਹਾਂ ਵਿੱਚ ਦੋ ਸਕੀਆਂ ਭੈਣਾਂ ਸਨ। ਜ਼ਿਕਰਯੋਗ ਹੈ ਕਿ ਯੂਗਾਂਡਾ ਦੇ ਮਸ਼ਹੂਰ ਪਰੰਪਰਾਗਤ ਡਾਕਟਰ ਹਬੀਬ ਨਸੀਕੋਨ ਨੇ ਹਾਲ ਹੀ ‘ਚ ਵਿਆਹ ਕਰਵਾਇਆ, ਉਸ ਦੀ ਉਮਰ 43 ਸਾਲਾਂ ਹੈ l ਇਸਨੂੰ ਲੇ ਕੇ ਹਬੀਬ ਦਾ ਕਹਿਣਾ ਹੈ ਕਿ ਉਹ ਹੋਰ ਪਤਨੀਆਂ ਰੱਖਣ ਦੀ ਯੋਜਨਾ ਬਣਾ ਰਿਹਾ ਹੈ ਤਾਂ, ਜੋ ਉਹ 100 ਬੱਚਿਆਂ ਦਾ ਟੀਚਾ ਹਾਸਲ ਕਰ ਸਕੇ।

ਉਸਨੇ ਕਿਹਾ, “ਮੇਰੇ ਪਰਿਵਾਰ ਵਿੱਚ ਅਸੀਂ ਬਹੁਤ ਘੱਟ ਹਾਂ, ਇਸ ਲਈ ਮੈਂ ਬਹੁਤ ਸਾਰੇ ਬੱਚੇ ਪੈਦਾ ਕਰਨਾ ਚਾਹੁੰਦਾ ਹਾਂ ਤਾਂ ਜੋ ਅਸੀਂ ਇੱਕ ਵੱਡਾ ਪਰਿਵਾਰ ਬਣਾ ਸਕੀਏ।” ਇਹ ਖ਼ਬਰ ਸੋਸ਼ਲ ਮੀਡੀਆ ਉੱਪਰ ਕਾਫੀ ਤੇਜ਼ੀ ਨਾਲ ਫਾਇਰਲ ਹੁੰਦੀ ਪਈ ਐ ਤੇ ਲੋਕ ਇਸ ਖ਼ਬਰ ਨੂੰ ਵੇਖਣ ਤੋਂ ਬਾਅਦ ਆਪੋ-ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਵੀ ਨਜ਼ਰ ਆਉਂਦੇ ਪਏ ਹਨ।

ਦੱਸ ਦਈਏ ਕਿ ਇਸ ਵਿਅਕਤੀ ਦੇ ਵੱਲੋਂ ਆਪਣੇ ਵਿਆਹ ਦੀ ਤਿਆਰੀ ਵਿੱਚ ਉਸ ਨੇ ਆਪਣੀ ਹਰੇਕ ਪਤਨੀ ਨੂੰ ਨਵੀਆਂ ਕਾਰਾਂ ਦਿੱਤੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਕਈ ਤੋਹਫੇ ਵੀ ਦਿੱਤੇ, ਜਿਸ ਵਿੱਚ ਦੋਵੇਂ ਪਤਨੀਆਂ, ਜੋ ਭੈਣਾਂ ਹਨ, ਦੇ ਮਾਪਿਆਂ ਲਈ ਮੋਟਰਸਾਈਕਲ ਵੀ ਸ਼ਾਮਲ ਹੈ। ਦੱਸ ਦਈਏ ਕਿਸ ਵਿਅਕਤੀ ਦੇ ਕੋਲ ਕਾਫ਼ੀ ਜ਼ਮੀਨਾਂ ਤੇ ਕਾਫ਼ੀ ਗੱਡੀਆਂ ਹਨ ਤੇ ਇਸ ਵਿਅਕਤੀ ਦੀਆਂ ਸੱਤੇ ਪਤਨੀਆਂ ਇਸਦੇ ਨਾਲ ਹੀ ਰਹਿੰਦੀਆਂ ਹਨ ਤੇ ਸਾਰੀਆਂ ਪਤਨੀਆ ਦੇ ਵਿੱਚ ਬਹੁਤ ਜਿਆਦਾ ਪਿਆਰ ਹੈ।