BREAKING NEWS
Search

ਇਥੇ 7 ਸਾਲਾਂ ਮਾਸੂਮ ਕੁੜੀ ਦਾ ਵਿਆਹ 28 ਸਾਲਾਂ ਵਿਅਕਤੀ ਨਾਲ ਕੀਤਾ ਗਿਆ, ਪਰਿਵਾਰ ਨੇ 4.50 ਲੱਖ ਚ ਵੇਚੀ ਧੀ

ਆਈ ਤਾਜਾ ਵੱਡੀ ਖਬਰ O

ਇਨਸਾਨੀਅਤ ਹੋਈ ਸ਼ਰਮਸਾਰ, 1 7 ਸਾਲਾ ਮਾਸੂਮ ਕੁੜੀ ਦਾ ਵੱਡੀ ਉਮਰ ਦੇ ਨੌਜਵਾਨ ਨਾਲ ਕੀਤਾ ਵਿਆਹ। ਪਰਿਵਾਰ ਉਤੇ ਧੀ ਨੂੰ ਵੇਚਣ ਦੇ ਲੱਗੇ ਇਲਜ਼ਾਮ। ਦਰਅਸਲ ਇਹ ਮਾਮਲਾ ਰਾਜਸਥਾਨ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ ਧੌਲਪੁਰ ਜ਼ਿਲੇ ਦੇ ਮਨਿਆ ਥਾਣਾ ਖੇਤਰ ਵਿੱਚ ਮਹਿਜ਼ ਸੱਤ ਸਾਲ ਦੀ ਮਾਸੂਮ ਬੱਚੀ ਦਾ 28 ਸਾਲ ਦੇ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ ਗਿਆ ਤੇ ਪਰਿਵਾਰ ਤੇ ਧੀ ਨੂੰ ਸਾਢੇ ਚਾਰ ਲੱਖ ਰੁਪਏ ਵਿੱਚ ਵੇਚਣ ਦੇ ਇਲਜ਼ਾਮ ਲੱਗੇ ਹਨ। ਇਸ ਸਬੰਧੀ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਖੇਤਾਂ ਵਿੱਚ ਬਣਾਏ ਦੋਸ਼ੀ ਦੇ ਘਰ ਪਹੁੰਚੀ। ਜਿੱਥੇ ਉਨ੍ਹਾਂ ਦੇਖਿਆ ਕਿ ਕੁੜੀ ਨੂੰ ਦੁਲਹਨ ਤਰ੍ਹਾਂ ਸਜਾਇਆ ਹੋਇਆ ਸੀ ਪਰ ਉਹ ਮੋਬਾਈਲ ਤੇ ਗੇਮ ਖੇਡ ਰਹੀ ਸੀ। ਪੁਲਿਸ ਵੱਲੋਂ ਉਸ ਕੁੜੀ ਨਾਲ ਪੁੱਛਗਿੱਛ ਕੀਤੀ ਗਈ ਪਰ ਉਸ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ।

ਇਸ ਮੌਕੇ ਤੇ ਐਸਪੀ ਮਨੋਜ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਦੇਰ ਸ਼ਾਮ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ ਕਿ 21 ਮਈ ਨੂੰ ਪਿੰਡ ਬੁਰਜ ਪੂਰਾ ਦੇ ਇੱਕ ਪਰਿਵਾਰ ਦੇ ਨੌਜਵਾਨ ਨਾਲ 7 ਸਾਲ ਦੀ ਮਾਸੂਮ ਕੁੜੀ ਦਾ ਵਿਆਹ ਕੀਤਾ ਜਾ ਰਿਹਾ ਹੈ। ਜਦੋਂ ਮੁਖਬਰ ਵੱਲੋਂ ਬਾਲ ਵਿਵਾਹ ਦੀ ਸੂਚਨਾ ਦਿੱਤੀ ਗਈ ਤਾਂ CO ਦੀਪਕ ਖੰਡੇਲਵਾਲ ਦੀ ਅਗਵਾਈ ਵਾਲੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ‌। ਜਦੋਂ ਪੁਲਿਸ ਵੱਲੋਂ ਘਰ ਵਿੱਚ ਮੌਜੂਦ ਪਰਿਵਾਰ ਦੀਆਂ ਔਰਤਾਂ ਤੋਂ ਪੁੱਛਿਆ ਤਾਂ ਪਰ ਤਸੱਲੀਬਖ਼ਸ਼ ਜਵਾਬ ਨਾ ਮਿਲਣ ਉਤੇ ਸਖ਼ਤੀ ਵਰਤੀ ਗਈ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਲੜਕੀ ਨੂੰ ਕਿਸੇ ਹੋਰ ਪਿੰਡ ਦੇ ਤਕਰੀਬਨ ਸਾਢੇ ਪੰਜ ਲੱਖ ਰੁਪਏ ਵਿੱਚ ਖਰੀਦਿਆ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਲੜਕੇ ਨਾਲ ਵਿਆਹ ਕਰਵਾਇਆ ਸੀ।

ਇਸ ਤੋਂ ਇਲਾਵਾ CO ਦੀਪਕ ਖੰਡੇਲਵਾਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹੋਰ ਕੌਣ ਕੌਣ ਸ਼ਾਮਲ ਹੈ ਇਸ ਬਾਰੇ ਜਲਦ ਪਤਾ ਲਗਾ ਲਿਆ ਜਾਵੇਗਾ। ਦੂਜੇ ਪਾਸੇ ਮਾਨਿਆ ਥਾਣੇ ਵਿੱਚ ਤਾਇਨਾਤ ਏਐਸਆਈ ਅਤੇ ਬਾਲ ਭਲਾਈ ਅਫਸਰ ਵੱਲੋਂ ਮਨੁੱਖੀ ਤਸਕਰੀ, ਬਾਲ ਵਿਆਹ ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਦ ਕਿ ਥਾਣਾ ਇੰਚਾਰਜ ਲਖਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਨਬਾਲਗ ਨੂੰ ਖਰੀਦਣ ਵਾਲਾ ਮੁਲਜ਼ਮ ਮਹਿੰਦਰ ਸਿੰਘ ਮੱਧ ਪ੍ਰਦੇਸ਼ ਦੇ ਮੋਰੇਨਾ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਹੈ। ਇਸ ਤੋਂ ਇਲਾਵਾ ਪੱਚੀ ਸਾਲ ਪਹਿਲਾਂ ਇਕ ਜ਼ਮੀਨੀ ਵਿਵਾਦ ਨੂੰ ਲੈ ਕੇ ਮਹਿੰਦਰ ਅਤੇ ਉਸ ਦੇ ਭਰਾ ਵੱਲੋਂ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਕਤਲ ਕੇਸ ਵਿਚ ਜੇਲ੍ਹ ਦੀ ਸਜ਼ਾ ਭੁਗਤਣ ਤੋਂ ਬਾਅਦ ਮੁਲਜ਼ਮ ਦਾ ਪਰਿਵਾਰ ਵਿਰਜਪੁਰਾ ਦੇ ਪਿੰਡ ਧੌਲਪੁਰ ਰਹਿਣ ਲੱਗ ਪਿਆ ਸੀ। ਜਾਣਕਾਰੀ ਦੇ ਅਨੁਸਾਰ ਜਦੋਂ ਕਲੇਜੇ ਵੱਲੋਂ ਮੁਲਜ਼ਮ ਦੇ ਘਰ ਛਾਪਾ ਮਾਰਿਆ ਗਿਆ ਤਾਂ ਉਥੇ ਲੜਕੀ ਅਤੇ ਘਰ ਦੀਆਂ ਔਰਤਾਂ ਸਨ‌। ਜਿਨ੍ਹਾਂ ਔਰਤਾਂ ਦੇ ਵੱਲੋਂ ਪੁਲਿਸ ਨੂੰ ਗੁੰਮਰਾਹ ਕਰਨ ਲਈ ਦੂਰ ਦੂਰ ਦੀਆਂ ਰਿਸ਼ਤੇਦਾਰੀਆਂ ਹੋਣ ਦਾ ਦਾਅਵਾ ਕੀਤਾ ਗਿਆ। ਪਰ ਜਦੋਂ ਪੁਲਿਸ ਵੱਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੇ ਵੱਲੋਂ ਨਾਬਾਲਗ ਲੜਕੀ ਨੂੰ ਖਰੀਦਣ ਅਤੇ ਉਸਦੇ ਨਾਲ ਵਿਆਹ ਕਰਵਾਉਣ ਦੀ ਗੱਲ ਨੂੰ ਕਬੂਲਿਆ ਗਿਆ।