ਆਈ ਤਾਜਾ ਵੱਡੀ ਖਬਰ 

ਗਰੀਬ ਪਰਿਵਾਰ ਉਤੇ ਹੋਇਆ ਕਹਿਰ, ਸੁੱਤੇ ਪਏ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ। ਅਚਾਨਕ ਡਿੱਗੀ ਘਰ ਦੀ ਛੱਤ, ਦਰਦਨਾਕ ਹਾਦਸੇ ਦੌਰਾਨ 2 ਸਕੇ ਭਰਾਵਾਂ ਦੀ ਮੌਕੇ ਉਤੇ ਮੌਤ ਅਤੇ 3 ਜਖਮੀ। ਦੱਸ ਦਈਏ ਕਿ ਇਹ ਦਰਦਨਾਕ ਹਾਦਸਾ ਪਟਿਆਲਾ ਤੋ ਸਾਹਮਣੇ ਆ ਰਿਹਾ ਹੈ ਜਿਥੇ ਰਾਘੋ ਮਾਜਰਾ ਇਲਾਕੇ ਵਿਚ ਇਕ ਗਰੀਬ ਪਰਿਵਾਰ ਉਤੇ ਘਰ ਦੀ ਛੱਤ ਡਿਗ ਗਈ।

ਕਿਹਾ ਜਾ ਰਿਹਾ ਹੈ ਕਿ ਮਕਾਨ ਕਾਫੀ ਪੁਰਾਣਾ ਸੀ ਜਿਸ ਕਾਰਨ ਮਕਾਨ ਦੇ ਹਾਲਾਤ ਕਾਫੀ ਖਰਾਬ ਸੀ। ਜਾਣਕਾਰੀ ਮੁਤਾਬਿਕ ਘਰ ਦੀ ਛੱਤ ਡਿੱਗਣ ਕਾਰਨ 2 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ 3 ਗਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਦੱਸ ਦਈਏ ਕਿ ਜਿਸ ਪਰਵਾਸੀ ਪਰਿਵਾਰ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਜਿਨ੍ਹਾਂ ਵੱਲੋ ਇਹ ਮਕਾਨ ਕਿਰਾਏ ਉਤੇ ਲਿਆ ਹੋਇਆ ਸੀ।

ਮੁੰਨਾ ਲਾਲ ਅਤੇ ਰਮਾ ਸ਼ੰਕਰ ਦੋਨਾਂ ਸਕੇ ਭਰਾਵਾਂ ਦੀ ਇਸ ਹਾਦਸੇ ਵਿਚ ਜਾਨ ਚੱਲੀ ਗਈ। ਜਦਕਿ ਗੰਗਾ ਰਾਮ, ਸੰਤੋਸ਼ ਕੁਮਾਰ, ਚਿਰੰਜੀ ਲਾਲ ਇਸ ਹਾਦਸੇ ਦੌਰਾਨ ਬੁਰੀ ਤਰ੍ਹਾਂ ਜਖਮੀ ਹੋ ਗਏ। ਇਸ ਘਟਨਾ ਦੇ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ।

Home  ਤਾਜਾ ਖ਼ਬਰਾਂ  ਪੰਜਾਬ : ਸੁੱਤੇ ਹੋਏ ਪਰਿਵਾਰ ਤੇ ਅਚਾਨਕ ਕਹਿਰ ਬਣ ਕੇ ਡਿੱਗੀ ਘਰ ਦੀ ਛੱਤ, ਹੋਈ 2 ਸਕੇ ਭਰਾਵਾਂ ਦੀ ਮੌਤ
                                                      
                                       
                            
                                                                   
                                    Previous Postਨੌਜਵਾਨ ਮੁੰਡੇ ਨੇ ਯੂਟਿਊਬ ਦੇਖ ਕੀਤਾ ਦੰਦ ਦੇ ਦਰਦ ਦਾ ਇਲਾਜ , ਹੋਈ ਮੌਤ
                                                                
                                
                                                                    
                                    Next Postਪ੍ਰੇਮੀ ਨਾਲ ਰਹਿਣ ਲਈ 2 ਬੱਚਿਆਂ ਦੀ ਮਾਂ ਚੜ ਗਈ ਟਾਵਰ ਤੇ , ਸ਼ੋਲੇ ਫਿਲਮ ਵਾਲਾ ਵੀਰੂ ਬਸੰਤੀ ਵਾਲਾ ਸੀਨ ਆਇਆ ਸਾਹਮਣੇ
                                                                
                            
               
                            
                                                                            
                                                                                                                                            
                                    
                                    
                                    



