BREAKING NEWS
Search

ਨੌਜਵਾਨ ਮੁੰਡੇ ਨੇ ਯੂਟਿਊਬ ਦੇਖ ਕੀਤਾ ਦੰਦ ਦੇ ਦਰਦ ਦਾ ਇਲਾਜ , ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਦੰਦ ਦੇ ਦਰਦ ਤੋਂ ਤੰਗ ਆਏ ਨੌਜਵਾਨ ਨੇ ਖੁਦ ਯੂਟਿਊਬ ਦੇਖ ਕੇ ਘਰੇਲੂ ਨੁਸਖੇ ਵਰਤ ਕੇ ਕਰਨ ਲੱਗਾ ਇਲਾਜ, ਵਾਪਰਿਆ ਵੱਡਾ ਹਾਦਸਾ। ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ। ਜਾਣਕਾਰੀ ਮੁਤਾਬਿਕ ਇਹ ਦਰਦਨਾਕ ਹਾਦਸਾ ਝਾਰਖੰਡ ਵਿਖੇ ਵਾਪਰਿਆ ਹੈ ਜਿਥੇ ਜਿਲ੍ਹਾਂ ਬੋਕਾਰੋ ਦੇ ਨਵਾਡੀਹ ਇਲਾਕੇ ਵਿਚ ਘਰੇਲੂ ਨੁਸਖੇ ਕਾਰਨ ਆਪਣੀ ਜਾਨ ਗਵਾ ਲਈ ਹੈ। ਜਾਣਕਾਰੀ ਮੁਤਾਬਿਕ ਪਿਛਲੇ ਕੁਝ ਦਿਨਾਂ ਤੋਂ 26 ਸਾਲਾ ਅਜੈ ਮਹਾਤੋ ਆਪਣੇ ਦੰਦਾਂ ਦੇ ਦਰਦ ਤੋਂ ਕਾਫੀ ਪਰੇਸ਼ਾਨ ਸੀ। ਹਲਾਂਕਿ ਉਹ ਦਰਦ ਤੋ ਰਾਹਤ ਪਾਉਣ ਲਈ ਡਾਕਟਰ ਕੋਲ ਵੀ ਇਲਾਜ ਲਈ ਗਿਆ ਸੀ।

ਪਰ ਉਸ ਨੂੰ ਦਰਦ ਤੋ ਰਾਹਤ ਨਾ ਮਿਲ ਸਕੀ ਜਿਸ ਤੋ ਬਾਅਦ ਉਸ ਨੇ ਦਰਦ ਤੋ ਰਾਹਤ ਪਾਉਣ ਲਈ ਯੂਟਿਊਬ ‘ਤੇ ਵੀਡੀਓ ਦੇਖਣੀਆ ਸੁਰੂ ਕਰ ਦਿੱਤੀਆ। ਇਸ ਦੌਰਾਨ ਉਸ ਨੂੰ ਇਕ ਵੀਡੀਓ ਮਿਲੀ ਜਿਸ ਵਿਚ ਦਰਦ ਤੋ ਛੁਟਕਾਰਾ ਪਾਉਣ ਲਈ ਕਨੇਰ ਦੇ ਬੀਜ ਵਰਤਣ ਲਈ ਦੱਸਿਆ ਗਿਆ ਸੀ। ਇਸ ਲਈ ਉਸ ਨੇ ਵੀ ਕਨੇਰ ਦੇ ਬੀਜ ਖਾਣੇ ਸੁਰੂ ਕਰ ਦਿੱਤੇ। ਪਰ ਇਸ ਤੋਂ ਬਾਅਦ ਹੀ ਅਜੇ ਦੀ ਸਿਹਤ ਖਰਾਬ ਹੋਣ ਲੱਗ ਗਈ ਅਤੇ ਉਹ ਅਚਾਨਕ ਬੇਹੋਸ਼ ਹੋ ਗਿਆ।

ਜਿਸ ਤੋ ਬਾਅਦ ਅਜੈ ਦੇ ਪਿਤਾ ਨਨੁਚੰਦ ਉਸ ਨੂੰ ਮੌਕੇ ਉਤੇ ਹੀ ਵਿਸ਼ਨੂੰਗੜ੍ਹ ਕਮਿਊਨਿਟੀ ਹੈਲਥ ਸੈਂਟਰ ਲੈ ਕੇ ਗਏ ਜਿੱਥੇ ਡਾਕਟਰ ਦੇ ਵੱਲੋ ਅਜੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦਰਦਨਾਕ ਮਾਮਲੇ ਸਬੰਧੀ ਡਾ ਐੱਸਪੀ ਸਿੰਘ ਵੱਲੋ ਕਿਹਾ ਗਿਆ ਕਿ ਕਨੇਰ ਦਾ ਬੀਜ ਸਰੀਰ ਲਈ ਬਹੁਤ ਖਤਰਨਾਕ ਹੁੰਦਾ ਹੈ। ਅਜੈ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਅਜੈ ਇਕ ਹੋਣਹਾਰ ਨੌਜਵਾਨ ਸੀ। ਉਹ UPSSSC ਦੀ ਤਿਆਰੀ ਲਈ ਦਿੱਲੀ ਜਾਣ ਦੀ ਤਿਆਰੀ ਕਰ ਰਿਹਾ ਸੀ। ਪਰ ਅਜੈ ਦੇ ਵੱਡੇ ਭਰਾ ਦਾ ਵਿਆਹ ਸੀ ਜਿਸ ਲਈ ਉਹ ਘਰ ਆਇਆ ਹੋਇਆ ਸੀ।

ਅਜੈ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਸ ਦੀ ਥੈਲੀ ‘ਚੋਂ ਕਨੇਰ ਦਾ ਬੀਜ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜੈ ਯੂਟਿਊਬ ‘ਤੇ ਦੰਦਾਂ ਦੇ ਦਰਦ ਤੋ ਰਾਹਤ ਪਾਉਣ ਲਈ ਵੀਡੀਓ ਦੇਖ ਰਿਹਾ ਸੀ ਜਿਸ ਵਿਚ ਕਨੇਰ ਦੇ ਬੀਜ ਦਾ ਸੇਵਨ ਬਾਰੇ ਦੱਸਿਆ ਗਿਆ ਸੀ।